ਸਮੱਗਰੀ 'ਤੇ ਜਾਓ

ਪੰਨਾ:ਪੰਚ ਤੰਤ੍ਰ.pdf/35

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਹਿਲਾ ਤੰਤ੍ਰ

੨੭


ਚਾਹੇ ਘੁਸੇ ਫਨਿੰਦ ਮੁਖ ਮਾਰੇ ਅਰਣਵ ਗੋਤ॥੧੨੧॥

ਤਥਾ– ਜੋ ਚਰ ਸ੍ਵਾਮੀ ਹੁਕਮ ਸੁਨ ਯੋਗ ਅਯੋਗ ਬਿਚਾਰ।
ਮਨ ਮੇਂ ਕਰ ਹੈ ਭੂਪ ਕੋ ਸੌ ਚਰ ਨਹ ਹਿਤਕਾਰ॥੧੨੨॥

ਪਿੰਗਲਕ ਬੋਲਿਆਂ ਹੈ ਭਦ੍ ਜੇਕਰ ਤੇਰਾ ਇਹ ਨਿਸਚਾ ਹੈ ਤਾਂ ਜਾਹ ਤੈਨੂੰ ਮਾਰਗ ਵਿਖੇ ਕਲਯਾਨ ਹੋਵੇ॥ ਦਮਨਕ ਭੀ ਪਿੰਗਲਕ ਨੂੰ ਪ੍ਰਣਾਮ ਕਰ ਸੰਜੀਵਕ ਦੇ ਸ਼ਬਦ ਵੱਲ ਤੁਰ ਪਿਆ। ਦਮਨਕ ਦੇ ਜਾਨੇ ਪਰ ਭਯ ਦੇ ਨਾਲ ਵ੍ਯਾਕੁਲ ਹੋਯਾ ਪਿੰਗਲਕ ਸੋਚਨ ਲੱਗਾ। ਓ ਹੋ! ਮੈਂ ਚੰਗਾ ਨਹੀਂ ਕੀਤਾ ਜੋ ਉਸ ਉਪਰ ਵਿਸਵਾਸ ਕਰਕੇ ਅਪਣਾ ਭੇਦ ਪ੍ਰਗਟ ਕੀਤਾ। ਨਾ ਜਾਣੀਏ ਕਿਧਰੇ ਦਮਨਕ ਦੁਪਾਸਿਓਂ ਤਨਖ਼ਾਹ ਲੈਕੇ ਮੇਰੇ ਨਾਲ ਵਿਸਾਹ ਘਾਤ ਕਰੇ ਕਿਉਂ ਜੋ ਏਹਆਪਣੇ ਟਿਕਾਣੇਤੋਂ ਡਿੱਗਾ ਹੋਯਾ ਹੈ।ਇਸ ਪਰ ਕਿਹਾਬੀਹੋ ਯਥਾ:–

ਦੋਹਰਾ॥ ਜੋ ਰਾਜਨ ਸੇਂ ਮਾਨ ਲੇ ਪੁਨ ਪਾਵਤ ਅਪਮਾਨ।
ਹੈ ਕੁਲੀਨ ਨਿਪ ਨਾਸ ਹਿਤ ਕਰਕੇ ਯਤਨ ਮਹਾਂਨ॥੧੨੩॥

ਇਸਲਈ ਮੈਂ ਇਸਦੇ ਕਰਤਵ੍ਯ ਨੂੰ ਜਾਨਣ ਲਈ ਹੋਰ ਜਗਾਂ ਪਰ ਜਾਕੇ ਉਡੀਕਾਂ। ਨਾ ਜਾਣੀਏਂ ਕਦੇ ਦਮਨਕ ਉਸ ਨੂੰ ਲਿਆਕੇ ਮੇਰੇ ਮਾਰਨਦੀ ਇੱਛਿਆ ਕਰਦਾ ਹੋਵੇ। ਇਸਪਰ ਕਿਹਾ ਹੈ॥ ਯਥਾ:–

ਦੋਹਿਰਾ॥ ਬਿਨ ਵਿਸਾਹ ਬਲ ਹੀਨ ਕੋ ਸਬਲ ਨ ਸਕੇ ਬੰਧਾਇ।
ਦੁਰਬਲ ਬਾਂਧੇ ਸਬਲ ਕੋ ਦੇ ਵਿਸ਼ਾਸਹਿ ਭਾਇ॥੧੨੪॥
ਸੁਰ ਗੁਰ ਪੈ ਵਿਸ਼੍ਵਾਸ਼ ਕੋ ਮਤ ਰਾਖੋ ਬੁਧਿਮਾਨ।
ਜੋ ਚਾਹੋ ਸੁਖ ਜੀਵਨਾਂ ਪੁਨ ਨਿਜ ਬ੍ਰਿਧਿ ਮਹਾਨ॥੧੨੫॥
ਸਪਤ ਕਰੇ ਜੋ ਸ਼ਤ੍ਰ ਹੈ ਮਤ ਵਿਸ਼ਾਸ ਕਰਾਇ।
ਸਪਤ ਖਾਇਕਰ ਇੰਦ੍ਰ ਨੇ ਹਨ੍ਯੋ ਬ੍ਰਿਤਾਸੁਰ ਭਾਇ॥੧੨੬॥
ਦੇਵ ਨ ਜੀਤੇਂ ਸਭ ਕੋ ਬਿਨ ਵਿਸ਼੍ਵਾਸਹਿ ਮੀਤ॥
ਦਿਤੀ ਗਰਭ ਵਿਸ਼ਾਲ ਤੇ ਇੰਦ੍ਰ ਨਾਸ ਕੀਓ ਨੀਤ॥੧੨॥

ਇਸ ਪ੍ਰਕਾਰ ਨਿਸਚਾ ਕਰ, ਹੋਰ ਜਗਾਂ ਪਰ ਜਾਕਰ, ਦਮਨਕ ਦੇ ਰਸਤੇ ਦਾ ਧ੍ਯਾਨ ਧਰ, ਮਨ ਵਿਖੇ ਰੱਖ ਕੇ ਡਰ, ਅਕੱਲਾ ਜਾ ਬੈਠਾ॥ ਦਮਨਕ ਭੀ ਸੰਜੀਵਕ ਦੇ ਪਾਸ ਜਾਕੇ ਉਸਨੂੰ ਬਲਦ ਪਛਾਨ ਪ੍ਰਸੰਨ ਹੋਕੇ ਸੋਚਣ ਲੱਗਾ॥ ਵਾਹ ਵਾਹ ਕਿਆ ਹੱਛੀ ਬਾਤ ਬਣੀ ਜੋ ਇਸਦੇ ਰਾਹੀਂ ਸੰਧਿ ਅਥਵਾ ਵਿਗ੍ਰਹ ਦੇ ਵਸੀਲੇ ਕਰਕੇ