ਪੰਨਾ:ਪੰਚ ਤੰਤ੍ਰ.pdf/37

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਹਿਲਾ ਤੰਤ੍ਰ

੨੯


ਪੁਨਾ-ਕਬਿੱਤ।। ਮਾਤੇ ਗਜ ਰਾਜਨ ਕੇ ਕੁੰਭਨ ਤੇਂ ਸ੍ਰਵੈ ਮਦ ਤਾਂ ਮੈਂ ਬਾਂਧ ਪ੍ਰੇਮ ਜੇਈ ਭਏ ਪਰਮਤ ਹੈਂ॥ ਗੁੰਜਤ ਹੈ ਚਾਰੋਂ ਓਰ ਪਾਦ ਤਲ ਮਾਰੇ ਦੌਰ ਐਸੇ ਭੌਰ ਨੂੰ ਪੈ ਨਾਗ ਕੋਪ ਨ ਕਰਤ ਹੈ॥ ਤੈਸੇ ਬਲਵਾਨ ਨਰ ਬਲ ਹੀਨ ਜਾਨ ਕਰ ਨਿਬਲ ਕੇ ਊਪਰ ਨ ਗਰਬ ਧਰਤ ਹੈ॥ ਸਮ ਬਲ ਪੇਖੇ ਜਬ ਤਾਂਕੋ ਦੇਇ ਦੰਡ ਤਬ ਅਲਪ ਬਲੀ ਕਾ ਮਾਨ ਕਬੂ ਨ ਹਰਤ ਹੈ॥ ੧੩੫॥

ਇਹ ਬਾਤ ਸੁਨ ਕੇ ਦਮਨਕ ਬੋਲਿਆ ਹੇ ਸਵਾਮੀ! ਜੋ ਆਪ ਕਹਿੰਦੇ ਹੋ ਸੋ ਸੱਤ ਹੈ ਜੋ ਓਹ ਬੜਾ ਮਹਾਤਮਾ ਹੈ ਤੇ ਅਸੀਂ ਬਿਚਾਰੇ ਨਿਰਬਲ ਹਾਂ ਪਰ ਤਾਂ ਬੀ ਜੇ ਆਪ ਆਖੋ ਤਾਂ ਮੈਂ ਉਸਨੂੰ ਆਪਦਾ ਨੌਕਰ ਬਨਾ ਦਿੰਦਾ ਹਾਂ। ਤਾਂ ਬੜਾ ਪ੍ਰਸੰਨ ਹੋਕੇ ਪਿੰਗਲਕ ਬੋਲਿਆ ਕਿਆ ਤੇ ਇਹ ਬਾਤ ਕਰ ਸਕਦਾ ਹੈ? ਦਮਨਕ ਬੋਲਿਆ ਬੁੱਧਿ ਨਾਲ ਕੇਹੜਾ ਕੰਮ ਔਖਾ ਹੈ। ਇਸ ਪਰ ਕਿਹਾ ਬੀ ਹੈ॥ ਯਥਾ:-

ਦੋਹਰਾ

ਸ਼ਸਤ੍ਰ ਨਾਗ ਹਯ ਮਨੁਜ ਮੈਂ ਜੋ ਕਾਰਜ ਨਹਿ ਹੋਇ॥

ਰਾਤਾਂ ਕੋ ਧਿਜਨ ਬੁੱਧ ਕਰ ਸਾਧ ਲੇਚ ਸਬ ਕੋਇ॥੧੩੬॥

ਇਹ ਬਾਤ ਸੁਨ ਪਿੰਗਲਕ ਬੋਲਿਆ ਜੇਕਰ ਇਹ ਬਾਤ ਠੀਕ ਹੋਵੇ ਤਾਂ ਮੈਂ ਤੈਨੂੰ ਵਜ਼ੀਰੀ ਦਿੱਤੀ ਅਤੇ ਅਜ ਤੋਂ ਲੈ ਕੇ ਕਿਸੇ ਤੇਂ ਕ੍ਰੋਧ ਅਥਵਾ ਕ੍ਰਿਪਾ ਕਰਨੀ ਸਭ ਤੇਰੇ ਅਧੀਨ ਰਹੀ ਏਹ ਮੇਰਾ ਨਿਸਚੈ ਹੈ। ਤਦ ਦਮਨਕ ਛੇਤੀ ਨਾਲ ਸੰਜੀਵਕ ਦੇ ਪਾਸ ਜਾ ਉਸ ਨੂੰ ਝਿੜਕ ਕੇ ਬੋਲਿਆ ਹੇ ਦੁਸ਼ਟ ਬੈਲ ਇਧਰ ਆ, ਇਧਰ ਆ, ਸਾਵਾਮੀ ਪਿੰਗਲਕ ਤੈਨੂੰ ਬੁਲਾਂਦਾ ਹੈ ਅਤੇ ਤੂੰ ਬੇਖੌਫ ਹੋਕੇ ਬਾਰ ਬਾਰ ਕਾਸਨੂੰ ਬੜ੍ਹਕਾਂ ਮਾਰਦਾ ਹੈਂ? ਇਸ ਬਾਤ ਨੂੰ ਸੁਨ ਸੰਜੀਵਕ ਬੋਲਿਆ ਹੇ ਭਾਈ! ਪਿੰਗਲਕ ਕੌਨ ਹੈ। ਦਮਨਕ ਬੋਲਿਆ ਕਿਆ ਤੂੰ ਸਵਾਮੀ ਪਿੰਗਲਕ ਨੂੰ ਬੀ ਨਹੀਂ ਜਾਣਦਾ ਇਸ ਲਈ ਥੋੜਾ ਚਿਰ ਠਹਿਰ, ਤੈਨੂੰ ਇਸ ਬਾਤ ਦਾ ਫਲ ਮਿਲੇਗਾ ਤਾਂ ਜਾਨੇਂਗਾ। ਦੇਖ ਤਾਂ ਸਹੀ ਜੋ ਸਾਰੀ ਮ੍ਰਿਗਵਾਲੀ ਨਾਲ ਘੇਰਿਆ ਹੋਯਾ ਬੋਹੜ ਦੇ ਹੇਠ ਸਵਾਮੀ ਪਿੰਗਲਕ ਨਾਮੀ ਸ਼ੇਰ ਬੈਠਾ ਹੋਯਾ ਹੈ। ਇਸ ਬਾਤ ਨੂੰ ਸੁਨ ਆਪਣੇ ਆਪ ਨੂੰ ਮੋਯਾ ਹੋਯਾ ਸਮਝ ਕੇ ਸੰਜੀਵਕ ਬੜੀ ਚਿੰਤਾ ਨੂੰ ਪ੍ਰਾਪਤ ਹੋ ਬੋਲਿਆ ਹੇ ਭਾਈ ਤੂੰ ਤਾਂ ਸ਼੍ਰੇਸ਼ਟ ਜਨ ਅਤੇ ਬੋਲਨ ਵਿਖੇ ਚਤੁਰ ਦਿਸਦਾ ਹੈਂ। ਸੋ ਜੇਕਰ ਤੂੰ ਮੈਨੂੰ ਉੱਥੇ ਲੈ ਚਲਦਾ ਹੈ ਤਾਂ Original: Punjabi Sahit.cademy