ਪੰਨਾ:ਪੰਚ ਤੰਤ੍ਰ.pdf/39

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
੩੧
ਪਹਿਲਾ ਤੰਤ੍ਰ

ਮੇਰੇ ਦਿਲ ਦੀ ਬਾਤ ਆਖ ਦਿੱਤੀ ਹੈ ਅਤੇ ਮੈਂ ਤਾਂ ਉਸ ਨੂੰ ਅਭਯ ਦਾਨ ਦਿੱਤਾ ਪਰ ਤੂੰ ਉਸ ਕੋਲੋਂ ਮੇਰੇ ਲਈ ਭੀ ਅਭੈ ਦਾਨ ਮੰਗ ਕੇ ਮੇਰੇ ਪਾਸ ਲੈ ਆ। ਵਾਹ ਵਾ ਕਿਆ ਹਛਾ ਕਿਹਾ ਹੈ :-

ਦੋਹਰਾ॥ ਦੋਸ ਕੁਟਿਲਤਾ ਰਹਿਤ ਜੇ ਹੈਂ ਪਰਖੇ ਬਲਵਾਨ!

ਐਸੇ ਮੰਤ੍ਰੀ ਰਾਜ ਦ੍ਰਿੜ ਕਰ ਹੈਂ ਬੰਭ ਸਮਾਨ !! ੧੩੮॥

ਤੋੜ ਜੋੜ ਮੈਂ ਸਚਿਵ ਧੀ ਵੈਦ ਬੁੱਧ ਸੰਨ ਪਾਤ।

ਵਿਦਿਤ ਹੋਤ ਹੈ ਸੁਸਥ ਮੇਂ ਸਬ ਪੰਡਿਤ ਕਹਿਲਾਤll੧ ੨੯॥

ਇਹ ਬਾਤ ਸੁਨ ਦਮਨਕ ਪ੍ਰਣਾਮ ਕਰਕੇ ਸੰਜੀਵਕ ਵਲ ਤੁਰ ਪਿਆ ਅਤੇ ਪ੍ਰਸੰਨ ਹੋ ਕੇ ਸੋਚਨ ਲੱਗਾ ਵਾਹਵਾ ਸਾਡਾ ਸਵਾਮੀ ਸਾਡੇ ਉਤੇ ਪ੍ਰਸੰਨ ਹੈ।। ਅਤੇ ਸਾਡੇ ਵਚਨ ਦੇ ਕਾਬੂ ਹੋ ਗਿਆ ਹੈ ਇਸ ਲਈ ਮੇਰੇ ਜੇਹਾ ਹੋਰ ਕੌਨ ਹੈ ਮੈਂ ਧੰਨ ਹਾਂ ਮਹਾਤਮਾ ਨੇ ਠੀਕ ਕਿਹਾ ਹੈ:-

ਅੰਮ੍ਰਿਤ ਅਗਨੀ ਸਿਸਰ ਮੇਂ ਅੰਮ੍ਰਿਤ ਪ੍ਰੇਮੀ ਮੇਲ॥

"ਰਾਜਮਾਨ ਅੰਮ੍ਰਿਤ ਅਹੇ ਭੋਜਨ ਦੂਧ ਅਪੈਲ ੧੪੦॥

ਇਹ ਸੋਚ ਸੰਜੀਵਕ ਦੇ ਪਾਸ ਜਾ ਬੇਨਤੀ ਨਾਲ ਬੋਲਿਆ ਹੇ ਮਿਤ੍ਰ ! ਮੈਂ ਤੇਰੇ ਲਈ ਸਵਾਮੀ ਤੋਂ ਅਭੈ ਦਾਨ ਮੰਗਿਆ ਹੈ ਸੋ ਹੁਣ ਤੂੰ ਬੇਖੌਫ ਹੋਕੇ ਚੱਲ ਪਰੰਤੂ ਤੂੰ ਰਾਜਾ ਦੀ ਕ੍ਰਿਪਾ ਨੂੰ ਪਾ ਕੇ ਮੇਰੇ ਨਾਲ ਚੰਗਾ ਵਰਤਾਰਾ ਕਰੀਂ ਅਤੇ ਹੰਕਾਰ ਵਿਖੇ ਆਕੇ ਸੁਤੰਤ੍ਰ ਨਾ ਬਨੀ ਅਰ ਮੇਂ ਭੀ ਤੇਰੀ ਸਲਾਹ ਨਾਲ ਵਜ਼ੀਰੀ ਨੂੰ ਪਾ ਕੇ ਰਾਜ ਦੇ ਕਾਰਜ ਨੂੰ ਚੰਗੀ ਤਰਾਂ ਚਲਾਵਾਂਗਾ । ਇਸ ਪ੍ਰਕਾਰ ਅਸੀਂ ਦੋਵੇਂ ਰਾਜ ਲੱਛਮੀ ਨੂੰ ਭੋਗਾਂਗੇ | ਇਸ ਪਰ ਕਿਹਾ ਬੀ ਹੈ :-

ਦੋਹਰਾ ॥ ਆਖੇਟਕ ਕੇ ਧਰਮ ਸੇ ਰਾਜ ਲੱਛ ਰਹਿ ਪਾਸ ।

ਯਥਾ ਪ੍ਰੇਰਤਾ ਏਕ ਮ੍ਰਿਗ ਦੂਜਾ ਹਨ ਹੈ ਤਾਸ ॥ ੧੪੧॥

ਜੋ ਨ ਪੂਜਤ ਗਰਬ ਕਰ ਉਤਮ ਮੱਧਮ ਤਾਤ ।

ਭੂਪਨ ਕਰ ਸਨਮਾਨਯ ਭੀ ਦੰਤਲ ਇਮ ਗਿਰਜਾਤ ੧੪੨।

ਸੰਜੀਵਕ ਬੋਲਿਆ ਏਹ ਬਾਤ ਕਿਸ ਪ੍ਰਕਾਰ ਹੈ, ਦਮਨਕ ਬੋਲਿਆ ਸੁਨ ॥

੨ ਕਥਾ I ਇਸ ਪ੍ਰਥਵੀ ਤੇ ਇਕ ਵਰਧਮਾਨ ਨਾਮੀ ਨਗਰ ਸੀ, ਉੱਥੇ ਦੰਤਿਲ ਨਾਮੀ ਬੜੇ ਧਨ ਵਾਲੇ ਸਾਰੇ ਨਗਰ ਦਾ ਹਾਕਮ ਸੀ । ਉਸ ਨੇ ਰਾਜਾ ਦੇ ਕੰਮ ਤੇ ਲੋਕਾਂ ਦੇ ਕੰਮ ਨੂੰ ਅਜੇਹੀ ਤਰਾਂ ਕੀਤਾ ਜੋ