ਪੰਨਾ:ਪੰਚ ਤੰਤ੍ਰ.pdf/41

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਹਿਲਾ ਤੰਤ੍

੩੩

ਫਰਮਾ:Xxxunderline

ਤੂੰ ਆਖਿਆ ਹੈ, ਕਿ ਦੰਤਿਲ ਰਾਣੀ ਨਾਲ ਰਲਿਆ ਹੋਯਾ ਹੈ, ਗੋਰੰਭ ਬੋਲਿਆ ਹੇ ਪ੍ਰਭੋ! ਮੈਂ ਰਾਤ ਨੂੰ ਜੂਆ ਖੇਡਦਾ ਹੋਯਾ ਜਾਗਦਾ ਰਿਹਾ ਸਾਂ,ਇਸ ਲਈ ਮੈਨੂੰ ਨਿੰਦਾ੍ ਨੇ ਤੰਗ ਕੀਤਾ ਹੋਯਾ ਹੈ,ਮੈਂ ਨਹੀਂ ਜਾਣਦਾ ਜੋ ਮੇਰੇ ਮੂੰਹੋਂ ਕੀ ਅਵਾਜ਼ ਨਿਕਲੀ ਹੈ। ਰਾਜਾ ਕ੍ਰੋਧ ਨਾਲ ਆਪਨੇ ਦਿਲ ਵਿਖੇ ਆਖਨ ਲਗਾ ਜੋ ਏਹ ਸਾਡੇ ਘਰ ਵਿਖੇ ਬਿਨਾਂ ਰੋਕ ਟੋਕ ਤੋਂ ਜਾਂਦਾ ਹੈ ਤੇ ਦੰਤਿਲ ਭੀ ਜਾਂਦਾ ਹੈ, ਸੋ ਇਹ ਬਾਤ ਸੱਚ ਹੈ ਜੋ ਇਸਨੇ ਕਦੇ ਨ ਕਦੇ ਰਾਣੀ ਨੂੰ ਦੰਤਿਲ ਦੇ ਪਾਸ ਅਵੱਸ ਦੇਖਿਆ ਹੋਵੇਗਾ, ਇੱਸੇ ਲਈ ਇਸਦੇ ਮੂੰਹੋਂ ਇਹ ਬਾਣੀ ਨਿਕਲੀ ਹੈ । ਇਸ ਪਰ ਮਹਾਤਮਾ ਨੇ ਕਿਹਾ ਹੈ । ਯਥਾ:-
   ਮਨੁਜ ਦਿਵਸ ਮੇਂ ਜੋ ਚਹੇ ਕਰੇ ਜੋ ਦੇਖੇ ਨੇਨ।

ਦੋਹਰਾ।।

   ਸੁਪਨੇ ਮੇਂ ਅਭਯਾਸ ਤਿਸ ਕਰੇ ਸੁ ਬੋਲਤ ਬੈਨ ॥੧੪੫॥ 
   ਮਨੁਜ ਦੇ ਮੇਂ ਗੁਪਤ ਜੋ ਅਹੇ ਪੁੰਨ ਅਰ ਪਾਪ।

ਤਥਾ--

   ਸੁਪਨ ਵਾਕ ਸੇ ਪ੍ਰਗਟ ਹੈ ਵਾ ਮਦਰਾ ਕਰ ਆਪ ॥ ੧੪੬॥ 
   ਅਥਵਾ ਇਸਤੀ੍ਆਂ ਦੀ ਬਾਤ ਪਰ ਤਾਂ ਕੁਝ ਕਿਹਾ ਹੀ ਨਹੀਂ ਜਾਂਦਾ।। 
     ਬਾਤ ਕਰਤ ਹੈਂ ਏਕ ਸੇਂ ਲਖੇਂ ਦੂਸਰੇ ਓਰ ।
     ਨਾਰਨ ਕੋ ਪਿ੍ਯਾ ਕੋ ਨਹੀਂ ਮਨ ਮੇਂ ਚਿਤਵੇਂ ਹੋਰ॥੧੪੭।। ਪੁਨਾ॥ ਕਬਿੱਤ।। ਏਕਨ ਕੇ ਸਾਥ ਮੁਸਕਾਇ ਕਰ ਬਾਤ ਕਰੇ:ਓਠਨ ਕੀ ਲਾਲੀ ਕੌ ਦਿਖਾਇ ਕਰ ਬਾਰ ਬਾਰ ॥ ਵਿਕਸਤ ਕਮਲ ਸਮਾਨ ਨੈਨ ਵਾਰੀ ਨਾਰ ਦੂਸਰੇ ਕੀ ਓਰ ਕੋ ਨਿਹਾਰਤ ਹੈਂ ਪੇ੍ਮਧਾਰ।।ਹੀਏ ਮਾਂਹਿ ਔਰ ਹੀ ਕੋ ਧਯਾਨ ਕਰੇ ਜਾਸ ਗੁਣ ਦੂਰ ਹੀ ਤੇ ਸੁਨੇ ਹੈਂ ਬਿਚਿਤ੍ ਜੇ ਚਰਿਤ੍ਰ ਸਾਰ ॥ ਕੌਨ ਬੁਧਿਮਾਨ ਐਸੀ ਨਾਰਨ ਸੋ ਪ੍ਰੇਮ ਕਰੇ ਅਹੇਂ  ਜੋ ਅਸਾਰ ਪਰਮਾਰਥ ਮੇਂ ਸੁਨੋ ਯਾਰ॥੧੪੮॥ਪੁਨਾ:- ਅਗਨਿ ਤ੍ਰਿਪਤਿ ਨਹਿ ਕਾਨ ਕਰਉ ਦਧਿਨ ਨਦੀਆਂਨਾਲ।

ਦੋਹਰਾ।।

   ਪੁਰਖਨ ਸੇਂ ਤ੍ਰਿਯਾ ਨਾ ਧ੍ਪੇਂ ਸਰਬ ਜਗਤ ਭਖ ਕਾਲ।੧੪੯। ਤਥਾ-ਪੁਰਖ ਨ ਮਿਲਿਆ ਚਾਹ ਯੁਤ ਸਮੇਂ ਨ ਮਿਲਾ ਇਕੰਤ ॥
  ਤਾਂਤੇ ਨਾਰਦ ਤਿ੍ ਯਨ ਕਾ ਲਖੋ ਸਤੀਤ ਅਨੰਤ ॥੧੫o।।  
  ਜੋ ਮੂਰਖ ਨਰ ਮੋਹ ਕਰ ਕਹੇ ਤ੍ਰਿਯਾ ਮਮ ਵੱਸ ॥
  ਵਹ ਨਰ ਕੀੜਾ ਸਕੁਨਿ ਵਤ ਅਬਲਾ ਵਸ ਹੈਂ ਭੱਸ ॥੧੧੫।