ਪੰਨਾ:ਪੰਚ ਤੰਤ੍ਰ.pdf/42

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩੪

ਪੰਚ ਤੰਤ੍ਰ


ਜੋ ਨਰ ਤਿਨਕੇ ਬਚਨ ਕੋ ਅਲਪ ਕਰੇ ਵਾ ਤੂਲ।
ਸੌ ਨਰ ਲਘੁਤਾ ਜਗਤ ਮੇਂ ਪਾਵਤ ਹੈ ਦੁਖ ਮੂਲ ॥੧੫੨॥
ਜੋ ਚਾਹੇ ਅਬਲਾਨ ਕੋ ਨਿਕਟ ਰਹੇ ਤਿਨ ਕੇਰ।
ਥੋੜੀ ਸੇਵਾ ਕੋ ਕਰੇ ਸੋ ਪ੍ਰਿਯ ਨਾਰਨ ਹੋਰ ॥੧੫੩॥
ਪਰਿਜਨ ਭਯ ਅਰ ਜਗਤ ਕੀ ਨਿੰਦਾ ਕਾ ਡਰ ਧਾਰ।
ਰਹੇ ਬੀਚ ਮਰਯਾਦ ਕੇ ਬਿਨ ਮਰਯਾਦਾ ਨਾਰ ॥੧੫੪॥
ਯੋਖਿਤ ਦੇਖੇ ਆਯੁ ਨਹਿੰ ਨਾ ਯੇ ਲਖੇਂ ਅਭੋਗ।
ਰੂਪ ਕੁਰੂਪ ਨ ਪੇਖ ਹੈਂ ਕਰੇਂ ਪੁਰਖ ਲਖ ਭੋਗ ॥੧੫੫॥
ਰੰਗ ਯੁਕਤ ਜਿਮ ਸਾਟਕਾ ਧਾਰ ਨਿਤੰਬ ਭੁਗੰਤ।
ਤਥਾ ਪੁਰਖ ਅਨੁਰਾਗ ਯੁਤ ਭੋਗਤ ਨਾਰ ਤੁਰੰਤ ॥੧੫੬॥
ਕਟਿ ਵਸਤ੍ਰ ਕੋ ਭੋਗ ਤ੍ਰਿਯ ਤਲੇ ਧਰ ਦੇਤ।
ਤਥਾ ਰਾਗ ਯੁਤ ਪੁਰਖ ਕੋ ਭੋਗ ਨਾਰ ਝਬ ਲੇਤ ॥੧੫੭॥

ਇਸ ਪ੍ਰਕਾਰ ਓਹ ਰਾਜਾ ਬਹੁਤ ਸਾਰਾ ਬਿਰਲਾਪ ਕਰਕੇ ਤਦ ਤੋਂ ਦੰਤਿਲ ਵਲੋਂ ਅਪ੍ਰਸੰਨ ਹੋਗਿਆ, ਬਹੁਤਾ ਕੀ ਕਹਿਣਾ ਹੈ ਜੋ ਉਸਦਾ ਆਉਣਾ ਜਾਣਾ ਭੀ ਰਾਜਦ੍ਵਾਰ ਵਿਖੇ ਹਟਾ ਦਿੱਤਾ ਦੰਭਿਲ ਬੀ ਬਿਨਾਂ ਸਬੱਬ ਦੇ ਰਾਜਾ ਨੂੰ ਅਪ੍ਰਸੰਨ ਦੇਖ ਸੋਚਨ ਲਗਾ ਜੋ ਮਹਾਤਮਾ ਨੇ ਠੀਕ ਕਿਹਾ ਹੈ॥ ਯਥਾ:-

ਕਬਿੱਤ॥ ਕੌਨ ਧਨ ਪਾਇਕੋ ਨ ਗਰਬ ਧਰਾਇ ਮਨ ਕੌਨ ਧਨੀ ਆਪਦ ਮੈਂ ਬੰਧ੍ਯੋਂ ਨਹਿ ਜਾਤੁ ਹੇ॥ ਕਾਂਕੋ ਮਨ ਨਾਰੀ ਨ ਹਰਭ ਹੈ ਜਗਤ ਮਾਂਹਿ ਰਾਜਨ ਕੋ ਪ੍ਰਿਯ ਕਹੋ ਕੌਨ ਦਿਨ ਰਾਤ ਹੈ॥ ਕਾਂਕੋਂ ਕਾਲ ਖਾਤ ਨਾਹੀਂ ਦੇਖਲੇ ਬਿਚਾਰ ਕਰ ਕੌਨ ਭੀਖ ਮਾਂਗ ਕਰ ਇੱਜਤ ਕੋ ਪਾਤ ਹੈ॥ ਕੌਨ ਨਰ ਦੁਸਟਨ ਕੇ ਜਾਲ ਮਾਂਹਿ ਆਇਕਰ ਖੇਮਹੂੰ ਕੇ ਸਾਥ ਨਿਜ ਘਰ ਮਾਂਹਿ ਆਤ ਹੈ ॥੧੫੮॥

ਤਥਾ ਛੰਦ॥ ਕਾਕ ਪਵਿਤ੍ਰ ਨ ਹੋਤਕਦਾਚਿਤਜੂਪਕਾਰਨਹਿ ਸਾਚਾ ਹੋਇ।
ਕ੍ਰੋਧ ਬਿਨਾਂ ਨਹਿ ਹੋਤ ਭੂਜੰਗਾ ਨਾਰੀ ਮੇਂ ਨਹਿ ਕਾਮ ਖਲੋਇ॥
ਕਲੀਵ ਪੁਰਖ ਮੇਂ ਧੀਰਜ ਨਾਹੀਂ ਮਧੁਪਾਈ ਕੋ ਗ੍ਯਾਨ ਨ ਹੋਤ।
ਤੈਸੇ ਰਾਜਾ ਮੀਤ ਨਾ ਹੋਤਾ ਨਾਥ ਕਰੇ ਯਹਿ ਬਾਤ ਉਦੋਤ ॥੧੫੯॥

ਹੋਰ ਦੇਖੋ ਮੈਂ ਕਦੇ ਇਸ ਰਾਜਾ ਦਾ ਅਥਵਾ ਹੋਰ ਕਿਸੇ ਰਾਜਾ ਦੇ ਸਬੰਧੀ ਦਾ ਸੁਪਨੇ ਵਿਖੇ ਭੀ ਬੁਰਾ ਨਹੀਂ ਚਿਤਵਿਆ, ਫੇਰ ਨਹੀਂ