ਪੰਨਾ:ਪੰਚ ਤੰਤ੍ਰ.pdf/45

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਹਿਲਾ ਤੰਤ੍ਰ

੩੭

ਵਜ੍ਰ ਨਾਲ ਅਲੰਕ੍ਰਿਤ ਸੱਜਾ ਪੰਜਾ ਰੱਖਕੇ ਆਦਰ ਨਾਲ ਆਖਿਆ ਆਪਨੂੰ ਸੁਖ ਹੈ ਅਰ ਤੂੰ ਅਜੇਹੇ ਨਿਰਜੀਵ ਬਨ ਵਿਖੇ ਕਿਸ ਪ੍ਰਕਾਰ ਆਯਾ ਹੈਂ॥ ਇਸ ਬਚਨ ਨੂੰ ਸੁਨਕੇ ਉਸਨੇ ਭੀ ਆਪਣਾ ਸਾਰਾ ਹਾਲ ਸੁਨਾ ਦਿੱਤਾ ਜਿਸ ਪ੍ਰਕਾਰ ਵਰਧਮਾਨ ਸੇਠ ਨਾਲ ਵਿਛੋੜਾ ਹੋਯਾ ਸੀ। ਇਸ ਪ੍ਰਸੰਗ ਨੂੰ ਸੁਨਕੇ ਪਿੰਗਲਕ ਨੇ ਬੜੇ ਸਤਕਾਰ ਨਾਲ ਇਹ ਆਖਿਆ ਕੋਈ ਡਰ ਨਹੀਂ ਮੇਰੀ ਭੁਜਾ ਰੂਪੀ ਪਿੰਜਰੇ ਨਾਲ ਰਖਿਆ ਹੋਯਾ ਤੂੰ ਹੈਂ ਅਤੇ ਹਰ ਦਿਨ ਮੇਰੇ ਪਾਸ ਰਹੁ ਕਿਓਂ ਜੋ ਇਹ ਬਨ ਬੜਾ ਡਰਾਉਣਾ ਤੇ ਭਯਾਨਕ ਜੀਵਾਂ ਨਾਲ ਭਰਿਆ ਹੋਯਾ ਹੈ ਇਸਲਈ ਇਸ ਵਿਖੇ ਬੜੇ ਭਾਰੀ ਹਿੰਸਾ ਕਰਨ ਵਾਲੇ ਜੀਵ ਭੀ ਜਦ ਨਹੀਂ ਆ ਸੱਕਦੇ ਤਦ ਘਾਸ ਖੋਰਿਆਂ ਦਾ ਆਉਨਾ ਕਿਵੇਂ ਹੋ ਸਕਦਾ ਹੈ। ਇਸ ਪ੍ਰਕਾਰ ਉਸਨੂੰ ਆਖ ਸਾਰੇ ਪਰਵਾਰ ਸਮੇਤ ਜਮਨਾ ਦੇ ਬੇਟ ਵਿਖੇ ਜਾ ਜਲ ਪਾਨ ਕਰ ਆਪਣੀ ਇਛਿਆ ਦੇ ਅਨੁਸਾਰ ਪਿੰਗਲਕ ਉਸ ਬਨ ਵਿਖੇ ਜਾ ਘੁਸਿਆ ਅਤੇ ਕਰਟਕ ਦਮਨਕ ਤੇ ਸਾਰੇ ਰਾਜ ਦਾ ਭਾਰ ਰਖਕੇ ਸੰਜੀਵਕ ਨਾਲ ਸੁੰਦਰ ਗੋਸ਼ਟ ਦੇ ਆਨੰਦ ਦਾ ਅਨੁਭੋ ਕਰਨ ਲਗਾ। ਮਹਾਤਮਾ ਨੇ ਕਿਆ ਸੱਚ ਕਿਹਾ ਹੈ:-ਯਥਾ:-

ਏਕ ਬਾਰ ਬਿਧ ਯੋਗ ਸੇ ਸੁਜਨ ਸੰਗ ਮਿਲ ਜਾਏ। ਦੋਹਰਾ।।

ਅਜਰ ਅਮਰ ਕਰਦੇਤ ਹੈ ਬਿਨ ਅਭੜਾਸਹਿਭਾਇ॥੧੬੪

ਸੰਜੀਵਕ ਨੇ ਅਨੇਕ ਸ਼ਾਸਤ੍ਰਾਂ ਦੇ ਦੇਖਨ ਕਰਕੇ ਉਪਜੀ ਹੋਈ ਬੁਧਿ ਨਾਲ ਥੋੜਿਆਂ ਦਿਨਾਂ ਵਿਖੇ ਮੂਰਖ ਪਿੰਗਲਕ ਨੂੰ ਅਜੇਹਾ ਧੀਰਜ ਵਾਲਾ ਬਨਾ ਦਿੱਤਾ ਜੋ ਬਨਵਾਸੀ ਜੀਵਾਂ ਦੇ ਧਰਮ ਤੋਂ ਫੇਰਕੇ ਨਗਰ ਦੇ ਜੀਵਾਂ ਦੇ ਸੁਭਾਵ ਵਾਲਾ ਕਰ ਦਿੱਤਾ। ਬਹੁਤਾ ਕੀ ਕਹਿਣਾ ਬੈ ਜੋ ਹਰ ਰੋਜ਼ ਪਿੰਗਲਕ ਅਤੇ ਸੰਜੀਵਕ ਹੀ ਦੋਵੇਂ ਏਕੰਤ ਵਿਖੇ ਬੈਠੇ ਬਾਤ ਚੀਤ ਕਰਨ ਬਾਕੀ ਸਾਰੀ ਮ੍ਰਿਗਾਵਲੀ ਦੂਰ ਬੈਠੀ ਰਹੇ ਅਤੇ ਕਰਟਕ ਦਮਨਕ ਭੀ ਪ੍ਰਵੇਸ਼ ਨਾ ਕਰ ਸੱਕਨ, ਹੁਣ ਸ਼ੇਰ ਦੇ ਪਰਾਕ੍ਰਮ ਦੇ ਦੂਰ ਹੋਨ ਕਰਕੇ ਸਾਰੀ ਮ੍ਰਿਗਾਵਲੀ ਅਤੇ ਉਹ ਦੋਵੇਂ ਗਿੱਦੜ ਭੁਖ ਦੇ ਰੋਗ ਨਾਲ ਦੁਖੀ ਹੋਇ ਇਕ ਪਾਸੇ ਬੈਠੇ ਰਹਿਨ। ਇਸ ਪਰ ਕਿਹਾ ਭੀ ਹੈ॥ ਯਥਾ:-

ਦੋਹਰਾ॥ ਉੱਨਤ ਨ੍ਰਿਪਿਤ ਕੁਲੀਨ ਕੋ ਬਿਨ ਫਲ ਭ੍ਰਿਤਯ ਤਜੰਤ) Original: Punjabi Sahit Academy