ਸਮੱਗਰੀ 'ਤੇ ਜਾਓ

ਪੰਨਾ:ਪੰਚ ਤੰਤ੍ਰ.pdf/46

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩੮

ਪੰਚ ਤੰਤ੍ਰ

ਜਿਮ ਪੰਛੀ ਦ੍ਰਮ ਸੁਸਕ ਕੋ ਤਜ ਕਰ ਦੂਰ ਭਜੰਤ॥੧੬੫

ਪੁਨਾ॥ ਹੈਂ ਕੁਲੀਨ ਸਨਮਾਨ ਯੁਤ ਰਾਜ ਭਗਤ ਜੇ ਦਾਸ।
ਮਿਲੇ ਨ ਮਾਸਿਕ ਤਿਨੇ ਜਬ ਨ੍ਰਿਪ ਤ੍ਯਾਗੇ ਵਹਿ ਖਾਸ॥੧੬੬
ਤਥਾ-ਦਾਸਨ ਕੀ ਤਨਖਾਹ ਕੋ ਜੋ ਨ੍ਰਿਪ ਦੇਤ ਤੁਰੰਤ॥
ਵਹਿ ਸੇਵਕ ਝਿੜਕੇ ਹੂਏ ਕਬੀ ਨ ਨ੍ਰਿਪਹਿ ਤਜੰਤ॥੧੬੭॥

ਏਹ ਬਾਤ ਕੇਵਲ ਨੌਕਰਾਂ ਦੀ ਹੀ ਨਹੀਂ ਬਲਕਿ ਸਾਰਾ ਜਗਤ ਹੀ ਇੱਕ ਦੂਜੇ ਕੋਲੋਂ ਖਾਣ ਦੇ ਲਈ ਸਾਮ ਦਾਮ ਆਦਿਕ ਉਪਾਯ ਨਾਲ ਟਿਕਿਆ ਹੋਯਾ ਹੈ ਜਿਹਾਕਿ ਆਖਿਆ ਹੈ:-

ਚੌਪਈ॥ ਜਿਮ ਨ੍ਰਿਪਵਰ ਦੇਸੋਂ ਪੈਹੋਈ। ਵੈਦਯਥਾਰੋਗਨਪਰਜੋਈ॥ ਅਵਰ ਬਨਿਕਗਾਹਕਪਰਜੈਸੇ। ਅਰ ਮੂਰਖ ਪੈ ਪੰਡਿਤਤੈਸੇ॥੧੬੮॥ ਜਿਉਂ ਪ੍ਰਮਾਦੀ ਊਪਰ ਤਸਕਰ॥ ਭਿਖੂ ਜਿਵੇਂ ਗ੍ਰਿਹਸਤੀ ਕੇ ਘਰ॥ ਜਿਮ ਗਨਿਕਾ ਕਾਮੀ ਪੈ ਹੋਵੈ॥ਸਰਬ ਜਗਤ ਮੈ ਸਿਲਪੀ ਜੋਵੈ॥੧੬੬ ਜਲਜ ਜਲਧ ਕੀ ਆਸਾ ਧਾਰੇ॥ ਇਨ ਸਬਹਨ ਕਾ ਯਹ ਬਿਵਹਾਰੇ॥ ਇਕ ਦੂਜੇ ਕੀ ਆਸਾ ਰਾਖੇਂ॥ ਜੀਵੇਂ ਤਬੀ ਨਹੀਂ ਤਨ ਨਾਖੇਂ॥੧੭ੋ ਵਾਹਵਾ ਕਿਆ ਅੱਛਾ ਕਿਹਾ ਹੈ।। ਯਥਾ:-

ਦੋਹਰਾ॥ ਸਰਪਨ ਦੁਰਜਨ ਤਸਕਰਨ ਇਨ ਤੀਨੋਂ ਕੀ ਆਸ
ਸਿਧ ਨ ਹੋਤੀ ਹੈ ਕਥੀ ਤਾਂਤੇ ਜਗ ਨਹਿ ਨਾਸ॥੧੧॥

ਕਿਉਂਕਿ:-

ਛੰਦ॥ ਨਾਗ ਚਹੇ ਮੂਸਾ ਕੌ ਖਾਯੋ ਮੋਰ ਚਹਿਤ ਤਾਂ ਮੈਂ ਖਾਉ॥ ਤਾਂਕੋ ਖਾਯੋ ਚਹਿਤ ਭੂਖ ਯੁਤ ਚੰਡੀ ਵਾਹਨ ਜਾਕੋ ਨਾਉਂ॥ ਜੋ ਐਸੀ ਰਚਨਾ ਸਿਵ ਘਰਕੀ ਦੇਖੀ ਜਾਤ ਸੁਨੋ ਮਮ ਮੀਤ॥ਤੋਂ ਅਵਰਨ ਕੀ ਕਹਾ ਕਹਾਨੀ ਜਗਤ ਰੂਪ ਐਸੋ ਧਰ ਚੀਤ॥ ੧॥ |

ਇਸ ਲਈ ਸ੍ਵਾਮੀ ਦੀ ਪਾਲਨਾ ਤੋਂ ਰਹਿਤ ਭੁਖ ਨਾਲ ਵਯਾਕੁਲ ਹੋਏ ਕਰਟਕ ਤੇ ਦਮਨਕ ਦੋਵੇਂ ਆਪਸ ਵਿਖੇ ਸਲਾਹ ਕਰਨ ਲੱਗੇ। ਤਦ ਦਮਨਕ ਬੋਲਿਆ ਹੇ ਸ਼੍ਰੇਸ਼੍ਟ ਕਰਟਕ ਅਸੀਂ ਦੋਵੇਂ ਤਾਂ ਅਪ੍ਰਧਾਨ ਹੋ ਗਏ॥ ਅਰ ਏਹ ਪਿੰਗਲਕ ਸੰਜੀਵਕ ਦੇ ਪ੍ਰੇਮ ਵਿਖੇ ਭਿੱਜਾ ਹੋਯਾ ਆਪਨੇ ਕਰਮ ਤੋਂ ਬੀ ਮੂੰਹ ਮੋੜ ਬੈਠਾ ਹੈ। ਇੱਸੇ ਲਈ ਸਾਰੇ ਜੀਵ ਭੀ ਚਲੇ ਗਏ ਸੋ ਅਸੀਂ ਹੁਨ ਕੀ ਕਰੀਏ॥ ਕਰਟਕ ਬੋਲਿਆ ਭਾਵੇਂ ਏਹ ਤੇਰੇ ਕਹੇ ਨੂੰ ਨਾ ਬੀ ਕਰੇ ਪਰ ਤਦ ਬੀ ਸ੍ਵਾਮੀ ਨੂੰ ਅਪਨੇ