ਪਹਿਲਾ ਤੰਤ੍ਰ
੩੯
ਦੋਸ ਦਾ ਨੁਕਸਾਨ ਦਸਨਾ ਚਾਹੀਦਾ ਹੈ। ਇਸ ਪਰ ਮਹਾਤਮਾ ਦਾ ਕਹਿਣਾ ਹੈ॥ ਯਥਾ:-
ਦੋਹਰਾ॥ਬਿਨ ਬੂਝੇ ਭੀ ਨ੍ਰਿਪਤਿ ਕੋ ਮੰਤ੍ਰੁੀ ਕਰੇ ਬਖਾਨ॥
ਜਿਮ, ਧ੍ਰਿਤਰਾਸਟਰਕੋਬਿਦੁਰ ਦੇਤਰਹੇਨਿਤਗ੍ਯਾਨ॥੧੭੩॥
ਪੁਨਾ-ਜੋ ਚਾਲੇ ਨ੍ਰਿਪਮੰਦ ਮਗ ਹਸਤੀ ਚਲੇ ਕੁਚਾਲ॥
ਤੌ ਮੰਤ੍ਰੀ ਅਰ ਨਾਗਪਤਿ ਬੁਰੋ ਕਹੇਂ ਸਬ ਲਾਲ ॥੧੭੪॥
ਸੋ ਤੈਂ ਹੀ ਇਸ ਘਾਸ ਖੋਰੇ ਨੂੰ ਸ੍ਵਾਮੀ ਦੇ ਮੁੱਢ ਆਂਦਾ ਹੈ ਇਸ ਲਈ ਅਪਨੇ ਹਥੀਂ ਅੰਗਾਰ ਫੜਿਆ ਹੈ ਉਸਦਾ ਫਲ ਆਪ ਹੀ ਭੋਗ॥ ਦਮਨਕ ਬੋਲਿਆ ਏਹ ਬਾਤ ਸਚ ਹੈ ਏਹ ਦੋਸ਼ ਮੇਰਾ ਹੀ ਹੈ ਸਵਾਮੀ ਵਾ ਨਹੀਂ ਇਸੇ ਬਾਤ ਪਰ ਕਿਸੇ ਮਹਾਤਮਾ ਨੇ ਕਿਹਾ ਹੈ॥ ਯਥਾ:-
ਸੋਰਠਾਾ॥ਮੇਖ ਜੁੱਧ ਕਰ ਸਿਆਰ,ਮੈਂ ਆਖਾਢ ਭੂਤਿ ਹਨਾ।
ਪਰ ਹਿਤ ਦੂਤੀ ਨਾਰ, ਮਰੇ ਤੀਠ ਨਿਜ ਦੋਸ ਕਰ॥੧੭੫॥
ਕਰਟਕ ਬੋਲਿਆ ਏਹ ਬਾਤ ਕਿਸ ਪ੍ਰਕਾਰ ਹੈ ਦਮਨਕ ਬੋਲਿਆ ਸੁਨ:-
੪ ਕਥਾ॥ ਕਿਸੇ ਨਿਰਜਨ ਬਨ ਬਿਖੈ ਇੱਕ ਮੰਦਰ ਸਾ ਉੱਥੇ ਦੇਵ ਸਰਮਾ ਨਾਮੀ ਸੰਨ੍ਯਾਸੀ ਰਹਿੰਦਾ ਸੀ। ਉਸਦੇ ਪਾਸ ਅਨੇਕ ਸਾਧੂਆਂ ਦੇ ਦਿਤੇ ਹੋਏ ਬਰੀਕ ਬਰੀਕ ਕਪੜਿਆਂ ਦੇ ਵੇਚਨੇ ਕਰਕੇ ਸਮਾ ਪਾਕੇ ਬਹੁਤ ਸਾਰੇ ਰੁਪੈਆਂ ਦੀ ਥੈਲੀ ਹੋ ਗਈ। ਇਸ ਲਈ ਓਹ ਕਿਸੇ ਉਪਰ ਵਿਸਵਾਸ ਨਹੀਂ ਕਰਦਾ ਸੀ ਅਤੇ ਦਿਨੇ ਰਾਤੀ ਉਸ ਥੈਲੀ ਨੂੰ ਅਪਣੀ ਕੱਛ ਦੇ ਵਿੱਚ ਦੱਬੀ ਰਖਦਾ ਸੀ। ਵਾਹਵਾ ਕਿਆ ਠੀਕ ਆਖਿਆ ਹੈ। ਯਥਾ:-
ਦੋਹਰਾ॥ਧਨ ਇਕਤ੍ਰ ਮੇਂ ਕਸਟ ਅਤਿ ਰਖਿਆ ਮੈਂ ਅਭਿ ਦੂਖ॥
ਖਰਚ ਆਇ ਮੈਂ ਦੁੱਖ ਬਹੂ ਤਾਂਤੇ ਧ੍ਰਿਗ ਧਨ ਸੂਖ॥੧੭੬॥
ਤਦ ਆਖਾਢ ਭੂਤਿ ਨਾਮੀ ਪਰਾਏ ਧਨ ਦੇ ਚੁਰਾਉਨ ਵਾਲੇ ਠੱਗ ਨੇ ਉਸ ਥੈਲੀ ਨੂੰ ਉਸਦੀ ਕੱਛ ਵਿਖੇ ਜਾਨਕੇ ਸੋਚਿਆ ਕਿ ਮੈਂ ਕਿਸੇ ਪ੍ਰਕਾਰ ਇਸ ਥੈਲੀ ਨੂੰ ਚੁਰਾਵਾਂ॥ ਪਰ ਇਸ ਮੰਦਰ ਵਿਖੇ ਪੱਕੀਆਂ ਸਿਲਾਂ ਦੇ ਲਗਨ ਕਰਕੇ ਪਾੜ ਨਹੀਂ ਲੱਗ ਸੱਕਦਾ ਅਤੇ ਮੰਦਿਰ ਦੀ ਉਚਾਈ ਬਹੁਤ ਹੈ ਇਸਲਈ ਬੂਹੇ ਦੇ ਅੰਦਰ ਬੀ ਜਾਨਾ ਔਖਾ ਹੈ, ਸੋ ਇਸ ਲਈ ਏਹ ਉਪਾ ਕਰਾਂ ਜੋ ਇਸ ਨੂੰ ਮਿੱਠੀਆਂ ਮਿੱਠੀਆਂ ਬਾਤਾਂ