ਸਮੱਗਰੀ 'ਤੇ ਜਾਓ

ਪੰਨਾ:ਪੰਚ ਤੰਤ੍ਰ.pdf/48

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੪੦

ਪੰਚ ਤੰਤ੍ਰ

ਨਾਲ ਵਿਸਵਾਸ ਦੇ ਕੇ ਇਸਦਾ ਚੇਲਾ ਬਨ ਜਾਵਾ ਜਿਸ ਕਰਕੇ ਏਹ ਕਦੇ ਨ ਕਦੇ ਮੇਰੇ ਉਪਰ ਵਿਸ਼ਵਾਸ ਕਰ ਜਾਏਗਾ॥ ਇਸ ਪਰ ਕਿਹਾ ਬੀ ਹੈ। ਯਥਾ:-

ਦੋਹਰਾ॥ ਨਿਸ ਪ੍ਰਿਹ ਚਹਿ ਅਧਿਕਾਰ ਨਹਿ ਕਾਮ ਰਹਿਤ ਸਿੰਗਾਰ॥
ਮੂਰਖ ਪ੍ਰਯ ਵਾਦੀ ਨਹੀਂ ਠਗ ਨੀਹ ਸਾਚ॥੧੭੭।।

ਇਸ ਪ੍ਰਕਾਰ ਸੋਚ ਬਿਚਾਰ ਕਰ ਉਸਦੇ ਪਾਸ ਜਾਕੇ "ਓਅੰ ਨਮੋ ਸ਼ਿਵਾਯ" ਆਖਕੇ ਅਸਟਾਂਗ ਪ੍ਰਣਾਮ ਕਰ ਬੇਨਤੀ ਕਰਕੇ ਬੋਲਿਆ, ਹੇ ਸ੍ਵਾਮੀ! ਏਹ ਸਾਰਾ ਝੂਠਾ ਸੰਸਾਰ ਹੈ, ਅਤੇ ਪਰਬਤ ਦੀ ਨਦੀ ਦੇ ਵੇਗ ਦੀ ਨ੍ਯਾਈਂ ਜੋਬਨ ਹੈ,ਅਰ ਕੱਖਾਂ ਦੀ ਅੱਗ ਵਾਂਙੂੰ ਜੀਉਨਾ ਹੈ, ਅਤੇ ਸਰਦ ਰਿਤੁ ਦੇ ਬਦਲ ਦੀ ਛਾਯਾ ਜੇਹੇ ਭੋਗ ਹਨ, ਅਰ ਸੁਪਨੇ ਦੇ ਨ੍ਯਾਈਂ ਮਿਤ੍ਰ ਪੁਤ੍ਰ ਇਸਤ੍ਰੀ ਅਤੇ ਨੌਕਰਾਂ ਦਾ ਸੰਬੰਧ ਹੈ, ਇਸ ਬਾਤ ਨੂੰ ਮੈਂ ਚੰਗੀ ਤਰਾਂ ਜਾਤਾ ਹੈ, ਸੋ ਮੈਂ ਕੇਹੜਾ ਕੰਮ ਕਰਾਂ ਜਿਸ ਕਰਕੇ ਮੇਰਾ ਨਿਸਤਾਰਾ ਹੋਵੇ॥ ਇਸ ਬਾਤ ਨੂੰ ਸੁਨਕੇ ਦੇਵਸਰਮਾ ਬੜੇ ਆਦਰ ਨਾਲ ਬੋਲਿਆ ਹੇ ਪੁਤ੍ਰ! ਤੂੰ ਧੰਨ ਹੈਂ ਜਿਸ ਨੂੰ ਪਹਿਲੀ ਉਮਰਾ ਵਿਖੇ ਹੀ ਦੇਹ ਵੈਰਾਗ ਦਾ ਖਿਆਲ ਹੈ ਇਸ ਪਰ ਕਿਹਾ ਬੀ ਹੈ। ਯਥਾ:-

ਦੋਹਰਾ॥ਪਹਿਲੀ ਉਮਰਾਂ ਸਾਂਤ ਜੋ ਸੋਈ ਸਾਂਤ ਪਛਾਨ।
ਬਿਰਧ ਭਏ ਕਹੁ ਕੌਨ ਕੋ ਹੋਇ ਨ ਸਾਂਤ ਸੁਜਾਨ॥ ੧੭੮
ਸਤ ਪੁਰਖਨ ਕਾ ਧਨ ਪਹਲੇ ਮਨ ਫਿਰਜਾਇ॥
ਦੁਰਜਨ ਕਾ ਕਯਾ ਵਿਖੇ ਮਨ ਮੇਂ ਕਬੀ ਨ ਆਇ॥੧੭੯॥

ਹੋਰ ਜੋ ਤੈਂ ਮੈਂ ਥੀਂ ਸੰਸਾਰ ਦੇ ਤਰਨ ਦਾ ਉਪਾ ਪੁਛਿਆ ਹੈ ਸੋ ਭੀ ਸੁਨ।

ਦੋਹਰਾ॥ਸ਼ੂਦ੍ਰ ਹੋਇ ਵਾਂ ਅਨ੍ਯ ਕੋ ਜਟਾਧਾਰ ਚੰਡਾਲ।
ਦੀਖ੍ਯਤ ਹ੍ਵੈ ਸ਼ਿਵ ਮੰਤ੍ਰ ਸੇਂ ਭਸਮਾਂਗੀ ਸ਼ਿਵ ਭਾਲ॥੧੮੦
ਖਟ ਅਖਰ ਕੇ ਮੰਤ੍ਰ ਸੇ ਜੋ ਨਰ ਫੂਲ ਚੜ੍ਹਾਤ।
ਧਰੇ ਲਿੰਗ ਕੇ ਸਿਰ ਬਿਖੈ ਸੋ ਪੁਨ ਗਰਭ ਨ ਪਾਤ॥੬੮੧॥

ਇਸ ਬਾਤ ਨੂੰ ਸੁਨਕੇ ਆਖਾਢ ਭੂਤਿ ਨੇ ਉਸਦੇ ਪੈਰ ਫੜਕੇ ਬੇਨਤੀ ਨਾਲ ਏਹ ਆਖਿਆ,ਹੇ ਭਗਵਨ! ਮੇਨੂੰ ਦੀਖਿਆ ਦਾ ਦਾਨ ਕਰੋ॥ ਦੇਵ ਸਰਮਾਂ ਬੋਲਿਆ ਹੈ ਪੁਤ੍ਰ! ਮੈਂ ਅਨੁਗ੍ਰਹ ਤਾਂ ਕਰ ਦਿੰਦਾ ਹਾਂ ਪਰ ਤੂੰ ਰਾਤ ਬਿਖੇ ਮੇਰੇ ਮਠ ਦੇ ਅੰਦਰ ਨਾ ਆਵੀਂ ਕਿਉਂ ਜੋ ਸੰਨ੍ਯਾਸੀ ਨੂੰ ਸੰਗ ਰਹਿਤ ਹੋਣਾ ਉਚਿਤ ਹੈ ਇਸ ਲਈ ਇਹ ਬਾਤ