ਪੰਨਾ:ਪੰਚ ਤੰਤ੍ਰ.pdf/49

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
੪੧
ਪਹਿਲਾ ਤੰਤ੍ਰ

ਤੈਨੂੰ ਅਰ ਮੈਨੂੰ ਦੋਹਾਂ ਨੂੰ ਕਰਨੀ ਚਾਹੀਦੀ ਹੈ ਇਸ ਪਰ ਮਹਾਤਮ ਦਾ ਕਹਿਣਾ ਬੀ ਹੈ॥ ਯਥਾ:- ਛਪਯ ਛੰਦ॥ ਦੁਰਮੰਤ੍ਰੀ ਸੇ ਨ੍ਰਿਪਤਿ,ਲਾਡ ਤੇ ਪੂਤ ਬਿਨਾਸੇ। ਬਿਨਾਂ ਪੜ੍ਹੇ ਤੇ ਵਿਪ੍ਰ ਸੀਲ ਖਲ ਸੰਗਤ ਨਾਸੇ॥ ਕੁਲ ਕੁਪੂਤ ਤੇ ਨਾਸ,ਮਿਤ੍ਰਤਾ ਬਿਨ ਹਿਤ ਜਾਈ। ਬਿਨਾਂ ਨੀਤਿ ਧਨ ਜਾਇ, ਨੇਹ ਪਰਦੇਸ ਬਸਾਈ॥ ਬਿਨੁ ਦੇਖੇ ਖੇਤੀ ਨਸੇ,ਪੁਨ ਨਾਰੀ ਧਨ ਨਾਸ॥ ਤਥਾ ਸੰਗ ਤੇ ਯਤੀ ਕਾ ਨਿਸਚੇ ਹੋਇ ਬਿਨਾਸ॥ ੧੮੨॥

ਇਸ ਲਈ ਤੂੰ ਸੰਨਯਾਸ ਦੇ ਬਤ੍ਰ ਨੂੰ ਧਾਰਕੇ ਮਠਦੇ ਬਾਹਰ ਪਤ੍ਰਾਂ ਦੇ ਕੁਟੀਆਂ ਬਨਾਕੇ ਰਿਹਾ ਕਰੀਂ॥ ਓਹ ਬੋਲਿਆ ਜਿਸ ਪ੍ਰਕਾਰ ਆਪਦੀ ਆਗਯਾ, ਕਿਉਂ ਜੋ ਮੈਂ ਤਾਂ ਆਪਣਾ ਪਰਲੋਕ ਸਵਾਰਨਾ ਹੈ ਜਦ ਉਸਨੇ ਪ੍ਰਤਿਗਯਾ ਕਰ ਲਈ ਕਿ ਮੈਂ ਮਠ ਦੇ ਅੰਦਰ ਨਾ ਆਵਾਂਗਾ ਤਦ ਦੇਵਸਰਮਾ ਨੇ ਦਯਾ ਕਰਕੇ ਸ਼ਾਸਤ੍ਰ ਦੀ ਵਿਧੀ ਨਾਲ ਉਸਨੂੰ ਸਿੱਖ ਬਨਾਯਾ, ਉਸਨੇ ਬੀ ਮੁੱਠੀ ਚਾਪੀ ਦੀ ਸੇਵਾ ਕਰਕੇ ਗੁਰੂ ਨੂੰ ਪ੍ਰਸੰਨ ਕਰ ਲਿਆ।। ਪਰ ਤਾਂ ਬੀ ਓਹ ਸੰਨਯਾਸੀ ਆਪਨੀ ਮਾਯਾ ਨੂੰ ਕੱਛ ਦੇ ਵਿੱਚੋਂ ਬਾਹਰ ਨਾ ਕਰੇ। ਇਸ ਪ੍ਰਕਾਰ ਕਿਤਨਾ ਚਿਰ ਬੀਤ ਗਿਆ ਤਦ ਆਖਾਢ ਭੂਤਿ ਸੋਚਨ ਲੱਗਾ ਭਈ ਏਹ ਤਾਂ ਮੇਰੇ ਉਭੇ ਵਿਸਾਹ ਨਹੀਂ ਕਰਦਾ ਸੋ ਹੁਣ ਮੈਂ ਇਸਨੂੰ ਦਿਨ ਦੀਵੇ ਹਥਿਆਰ ਨਾਲ ਮਾਰ ਸਿੱਟਾਂ। ਅਥਵਾ ਜ਼ਹਿਰ ਦੇ ਦੇਵਾਂ ਅਥਵਾ ਪਸ਼ੂ ਦੀ ਤਰਾਂ ਬੰਨ੍ਹਕੇ ਮਾਰ ਸਿੱਟਾਂ। ਇਹ ਤਾਂ ਇਸ ਪ੍ਰਕਾਰ ਸੋਚ ਹੀ ਰਿਹਾ ਸੀ ਕਿ ਇਤਨੇ ਚਿਰ ਬਿਖੇ ਦੇਵਸਰਮਾ ਦੇ ਸਿਖ ਦਾ ਪੂਤ੍ਰ ਕਿਸੇ ਪਿੰਡੋਂ ਨੇਉਂਦਾ ਦੇਨ ਲਈ ਆ ਗਿਆ, ਤੇ ਆ ਕੇ ਬੋਲਿਆ ਹੇ ਪ੍ਰਭੋ! ਮੈਨੂੰ ਜਨੇਊ ਪਵਾਨ ਲਈ ਮੇਰੇ ਘਰ ਵਿਖੇ ਆਉਣਾ, ਏਹ ਬਾਤ ਸੁਨਕੇ ਦੇਵਸਰਮਾ ਨੇ ਪ੍ਰਸੰਨ ਹੋਕੇ ਅੰਗੀਕਾਰ ਕੀਤਾ ਅਤੇ ਆਖਾਢ ਭੂਤਿ ਨੂੰ ਨਾਲ ਲੈਕੇ ਤੁਰ ਪਿਆ। ਜਾਂਦਿਆਂ ਨੂੰ ਰਸਤੇ ਵਿਖੇ ਇੱਕ ਨਦੀ ਆਈ॥ ਉਸ ਨਦੀ ਨੂੰ ਦੇਖਕੇ ਦੇਵਸਰਮਾ ਨੇ ਉਸ ਮਾਤ੍ਰਾ ਨੂੰ ਕੱਛ ਵਿਚੋਂ ਕਢ ਗੋਦੜੀ ਵਿਖੇ ਲੁਕਾ ਸਨਾਨ ਪੂਜਾ ਕਰਨ ਲਈ ਆਖਾਢ ਭੂਤਿ ਨੂੰ ਆਖਿਆ ਹੈ ਪੁਤ੍ਰ ਜਦ ਤੋੜੀ ਮੈਂ ਜੰਗਲ ਹੋ ਆਵਾਂ ਉਤਨਾ ਚਿਰ ਨੂੰ ਇਸ ਯੋਗੇਸ਼ਵਰ ਦੀ ਕੰਥਾ ਨੂੰ ਹੁਸ਼ਿਆਰ ਹੋ ਕੇ ਰੱਖੀਂ॥ਇਹ ਆਖਕੇ ਦੇਵਸਰਮਾ ਚਲਿਆ ਗਿਆ ਅਤੇ ਜਦ