ਪੰਨਾ:ਪੰਚ ਤੰਤ੍ਰ.pdf/51

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਹਿਲਾ ਤੰਤ੍ਰ

੪੩

ਸ੍ਰੇਸਟਨ ਕੇ ਘਰ ਮੇਂ ਸਦਾ ਇਨਕਾ ਹੋਤ ਨ ਹਾਤ॥੧੮੪॥

ਅਗਨਿ ਤ੍ਰਿਪਤ ਸਵਾਗਤ ਕੀਏ ਆਸਨ ਦੀਏ ਸੁਰੇਸ।

ਪਿਤਰ ਤ੍ਰਿਪਤ ਪਦ ਧੋਇ ਤੇ ਅਰਘ ਅਤਿੱਥ ਮਹੇਸ॥੧੮੫

ਕੌਲਕ ਨੇ ਇਹ ਸੁਣਕੇ ਆਪਣੀ ਤੀਮੀ ਨੂੰ ਕਿਹਾ ਹੈ ਪਿਆਰੀ! ਤੂੰ ਅਤਿੱਥਿ ਨੂੰ ਲੈਕੇ ਘਰ ਵੱਲ ਜਾ ਅਤੇ ਇਸਦੇ ਪੈਰ ਧੋਕੇ ਭੋਜਨ ਖਵਾਕੇ ਸੌਨ ਲਈ ਬਿਸਤਰਾ ਦੇਕੇ ਤੂੰ ਉਥੇ ਹੀ ਬੈਠ, ਅਤੇ ਮੈਂ ਤੇਰੇ ਲਈ ਬਹੁਤ ਸਾਰੀ ਸ਼ਰਾਬ ਲੈ ਆਉਂਦਾ ਹਾਂ। ਇਸ ਪ੍ਰਕਾਰ ਕਹਿਕੇ ਓਹ ਤਾਂ ਚਲਿਆ ਗਿਆ ਅਤੇ ਵਿਭਚਾਰਨੀ ਤੀਮੀ ਉਸ ਅਤਿੱਥੀ ਨੂੰ ਲੈਕੇ ਬੜੀ ਪ੍ਰਸੰਨ ਹੋ ਅਪਨੇ ਪ੍ਰੇਮੀ ਦੇਵਦਤ ਨੂੰ ਮਨ ਵਿਖੇ ਯਾਦ ਕਰਦੀ ਹੋਈ ਘਰ ਨੂੰ ਤੁਰ ਪਈ। ਵਾਹਵਾ ਕਿਆ ਠੀਕ ਕਿਹਾ ਹੈ। ਯਥਾ:-

ਦੋਹਰਾ॥ ਮਲਿਨ ਦਿਵਸ ਘਨ ਤਿਮਿਰ ਮੇਂ ਦੁਰਘਟ ਬੀਥੀ ਮਾਹਿ।

ਪਤਿ ਬਿਦੇਸ ਲਖ ਪੁੰਸਚਲੀ ਹਰਖ ਹੋਤ ਮਨ ਮਾਂਹਿ॥੧੮੬॥

ਪੁਨਾ-ਸੁੰਦਰ ਸਿਹਜਾ ਆਭਰਨ ਪਤਿ ਅਨੁਕੂਲ ਜੁ ਹੋਇ।

ਤ੍ਰਿਨ ਸਮ ਮਾਨੇ ਕਾਮਿਨੀ ਪਰ ਪੁਰਖੇ ਰਤਿ ਜੋਇ॥੧੮੭॥

ਪੁਨਾ-ਪਤਿ ਕ੍ਰੀੜਾ ਮੇਂ ਲਾਜ ਹਵੈ ਮਿਸਟ ਬਚਨ ਪਤਿ ਬਾਨ।

ਕੁਲਟਾ ਕੋ ਪਤਿ ਪ੍ਰੀਤਿ ਨਹਿ ਭੂਖਨ ਆਗ ਸਮਾਨ॥੧੮੮॥

ਜਗ ਨਿੰਦਾ ਕੁਲਪਤਨ ਅਰ ਬੰਧਨ ਜੀਵਨ ਨਾਸ।

ਕੁਲਟਾ ਸਬ ਦੁਖ ਸਹਿਤ ਹੈ ਪਰ ਪੁਰਖੇ ਧਰ ਆਸ।। ੧੮੯

ਕੌਲਕ ਦੀ ਤੀਮੀ ਘਰ ਵਿਖੇ ਜਾ ਉਸ ਦੇਵਸਰਮਾ ਦੇ ਲਈ ਬਿਨਾ ਬਿਛਾਉਨੇ ਤੋਂ ਟੁੱਟੀ ਹੋਈ ਖੱਟ ਵਿਛਾ ਐਉਂ ਬੋਲੀ, ਹੇ ਸਵਾਮੀ! ਜਿਤਨਾ ਚਿਰ ਤੋੜੀ ਮੈਂ ਆਪਣੀ ਸਹੇਲੀ ਨੂੰ ਜੋ ਪਿੰਡਾਂ ਆਈ ਹੋਈ ਹੈ ਮਿਲ ਆਵਾਂ ਉਨਾ ਚਿਰ ਤੀਕੂੰ ਆਪ ਇਸ ਘਰ ਵਿਖੇ ਸੁਚੇਤ ਰਹਿਨਾ ਇਸ ਪ੍ਰਕਾਰ ਉਸ ਅਤਿੱਥਿ ਨੂੰ ਕਹਿਕੇ ਹਾਰ ਸ਼ਿੰਗਾਰ ਲਾਕੇ ਆਪਨੇ ਪ੍ਰੀਤਮ ਦੇ ਧਯਾਨ ਧਰਕੇ ਜਿਵੇਂ ਤੂਰੀ ਤਿਵੇਂ ਉਸ ਦਾ ਭਰਤਾ ਸ਼ਰਾਬ ਨਾਲ ਮਤਵਾਲਾ ਹੋਯਾ, ਖੁੱਲ੍ਹੇ ਕੇਸ ਥਿੜਕਦਾ ਥਿੜਕਦਾ ਸ਼ਰਾਬ ਦਾ ਭਾਂਡਾ ਲਈ ਆ ਪਹੁੰਚਿਆ। ਉਸ ਨੂੰ ਦੇਖਦੀ ਸਾਰ ਓਹ ਛੇਤੀ ਨਾਲ ਮੂੰਹ ਢੱਕ ਕੇ ਅੰਦਰ ਜਾ ਵੜੀ ਤੇ ਆਪਣੇ ਹਾਰ ਸ਼ਿੰਗਾਰ ਨੂੰ ਉਤਾਰ ਕੇ ਜੇਹੀ ਪਹਿਲਾਂ ਸੀ ਓਹੋ ਜੇਹੀ ਬਨ ਗਈ ਕੌਲਕ ਜੋ ਪਹਿਲੇ ਹੀ ਇਕ ਦੂਜੇ ਤੋਂ ਉਸ ਦੀ ਨਿੰਦਿਆ ਸੁਨਕੇ ਦੁਖੀ