ਪੰਨਾ:ਪੰਚ ਤੰਤ੍ਰ.pdf/53

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਹਿਲਾ ਤੰਤ੍ਰ

੪੫

ਪਾਸ ਆਕੇ ਕਿਹਾ ਹੇ ਸਖੀ! ਓਹ ਦੇਵਦੱਤ ਤੇਰਾ ਮਿਤ੍ਰ ਉਸ ਜਗਾ ਪਰ ਜਿੱਥੋਂ ਦੀ ਤੂੰ ਪ੍ਰਤਿਗਯਾ ਕੀਤੀ ਸੀ ਬੈਠਾ ਹੋਯਾ ਉਡੀਕਦਾ ਹੈ ਇਸ ਲਈ ਛੇਤੀ ਚਲ। ਓਹ ਬੋਲੀ ਮੇਰਾ ਹਾਲ ਤਾਂ ਦੇਖ ਮੈਂ ਕਿਸ ਪ੍ਰਕਾਰ ਜਾ ਸਕਦੀ ਹਾਂ। ਇਸ ਲਈ ਤੂੰ ਜਾਕੇ ਉਸ ਕਾਮੀ ਨੂੰ ਆਖ ਜੋ ਅੱਜ ਦੀ ਰਾਤ ਤੇਰੇ ਨਾਲ ਮੇਰਾ ਮੇਲ ਨਹੀਂ ਹੋ ਸਕਦਾ, ਇਸ ਬਾਤ ਨੂੰ ਸੁਨ ਨੈਣ ਬੋਲੀ ਸਖੀ! ਇਸ ਤਰਾਂ ਨਾ ਆਖ ਕਿਉਂ ਜੋ ਏਹ ਵਿਭਚਾਰਣੀ ਦਾ ਧਰਮ ਨਹੀਂ ਇਸਪਰ ਕਿਹਾ ਬੀ ਹੈ॥ਯਥਾ:-

ਦੋਹਰਾ॥ ਵਿਖਮ ਠੌਰ ਥਿਤ ਸਵਾਦੁ ਫਲ ਗ੍ਰਹਣ ਕਰਤ ਹੈ ਜੌਨ।।

ਧੰਨ ਜਨਮ ਤਿਨ ਕਾ ਅਹੇਂ ਊਠਨ ਸਮ ਹੈ ਤੌਨ॥੧੯੨॥

ਤਥਾ-ਝੂਠਾ ਹੈ ਪਰਲੋਕ ਸੁਖ ਜਗ ਸੁਖ ਜਾਨੋ ਸਾਚ।

ਇਮ ਲਖ ਪਰ ਪੁਰਖਾ ਰਮੇਂ ਧੰਨਯ ਨਾਰ ਤੇ ਜਾਚ॥੧੯੩॥

ਪੁਨਾ-ਕੁਲਟਾ ਕੋ ਬਿਧ ਯੋਗ ਸੇਂ ਮਿਲੇ ਰਹ ਨਰ ਮੰਦ।

ਸੁੰਦਰ ਪਤਿ ਕੋ ਛਾਡ ਕਰ ਤਾਂਹਿ ਭਜੇ ਸਵਛੰਦ॥੧੯੪॥

ਇਸ ਬਾਤ ਨੂੰ ਸੁਨਕੇ ਓਹ ਬੋਲੀ ਏਹ ਬਾਤ ਤਾਂ ਠੀਕ ਹੈ ਪਰ ਤੂੰ ਮੈਨੂੰ ਦੱਸ ਜੋ ਇਸ ਪ੍ਰਕਾਰ ਬੱਧੀ ਹੋਈ ਉੱਥੇ ਕੀਕੂੰ ਜਾਵਾਂ, ਅਤੇ ਦੂਜੇ ਏਹ ਪਾਪੀ ਮੇਰਾ ਪਤੀ ਬੀ ਪਾਸ ਹੀ ਹੈ। ਨੈਣ ਬੋਲੀ ਹੇ ਸਖੀ! ਏਹ ਤਾਂ ਸ਼ਰਾਬ ਨਾਲ ਬੇਸੁਧ ਹੈ ਸੂਰਜ ਚੜ੍ਹੇ ਸੁਧ ਵਿਖੇ ਆਵੇਗਾ, ਇਸ ਲਈ ਮੈਂ ਤੈਨੂੰ ਖੋਲ੍ਹ ਦੇਂਦੀ ਹਾਂ ਤੂੰ ਮੈਨੂੰ ਆਪਣੀ ਜਾਗਾ ਤੇ ਬੰਨ੍ਹ ਜਾਹ ਤੇ ਉਸਨੂੰ ਮਿਲ ਕੇ ਛੇਤੀ ਆ ਜਾ॥ ਓਹ ਬੋਲੀ ਐਵੇਂ ਹੀ ਸਹੀ॥ ਨੈਣ ਨੇ ਉਸ ਆਪਣੀ ਸਖੀ ਨੂੰ ਖੋਲ੍ਹ ਕੇ ਆਪਣੇ ਆਪ ਨੂੰ ਉਸ ਦੀ ਥਾਂ ਬੰਨ੍ਹ ਕੇ ਉਸਨੂੰ ਉਸ ਦੇ ਯਾਰ ਦੇਵਦੱਤ ਦੇ ਪਾਸ ਜਿੱਥੋਂ ਦਾ ਕਰਾਰ ਸੀ ਉਥੇ ਭੇਜ ਦਿੱਤਾ। ਇਸ ਪ੍ਰਕਾਰ ਹੋਯਾਂ ਕਿਸੇ ਵੇਲੇ ਕੌਲਕ ਉੱਠਿਆ ਅਰ ਅਮਲ ਦੇ ਲੱਥਿਆਂ ਕੁਝਕ ਗੁਸੇ ਤੋਂ ਰਹਿਤ ਹੋ ਕੇ ਆਪਣੀ ਤੀਮੀ ਨੂੰ ਬੋਲਿਆ ਹੇ ਕਟੁਬਾਦਿਨੀ! ਜੇਕਰ ਅੱਜ ਤੋਂ ਲੈਕੇ ਘਰੋਂ ਬਾਹਰ ਨਾ ਜਾਵੇਂ ਅਤੇ ਕੌੜੀਆਂ ਬਾਤਾਂ ਨਾ ਕਰੇਂ ਤਾਂ ਤੈਨੂੰ ਛੱਡ ਦਿੰਦਾ ਹਾਂ॥ ਨੈਣ ਡਰਦੀ ਮਾਰੀ ਜੋ ਏਹ ਮੇਰੀ ਅਵਾਜ਼ ਨੂੰ ਪਛਾਣ ਜਾਏਗਾ ਨਾ ਬੋਲੀ, ਅਰ ਕੌਲਕ ਨੇ ਬਾਰ ਬਾਰ ਉਸਨੂੰ ਏਹੋ ਆਖਿਆ ਅੱਗੋਂ ਉਸਨੇ ਜੋ ਕੁਝ ਜਵਾਬ ਨਾ ਦਿੱਤਾ ਤਾਂ ਕੋਲਕ ਨੇ ਗੁੱਸਾ ਖਾ ਤਿੱਖੇ ਚਾਕ ਨਾਲ ਉਸਦਾ ਨੱਕ ਕੱਟਕੇ ਏਹ