ਪੰਨਾ:ਪੰਚ ਤੰਤ੍ਰ.pdf/54

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੪੬

ਪੰਚ ਤੰਤ੍ਰ

ਆਖਿਆ ਹੇ ਭੈੜੀਏ! ਇੱਸੇ ਤਰਾਂ ਰਹੂ ਫੇਰ ਚ ਤੈਨੂੰ ਪ੍ਰਸੰਨ ਕਰਾਂਗਾ। ਐਉਂ ਕਹਿਕੇ ਫੇਰ ਸੌਂ ਗਿਆਂ।। ਦੇਵਸਰਮਾ ਜੋ ਧਨ ਦੇ ਨਾਸ ਅਤੇ ਭੁਖ ਤ੍ਰੇਹ ਕਰਕੇ ਜਾਗਦਾ ਸੀ ਇਸਤ੍ਰੀ ਦੇ ਚਲਿਤ੍ਰ ਨੂੰ ਦੇਖਦਾ ਰਿਹਾ। ਓਹ ਕੌਲਕ ਦੀ ਤੀਮੀਂ ਆਪਣੇ ਮਿਤ੍ਰ ਦੇਵਦੱਤ ਦੇ ਨਾਲ ਆਨੰਦ ਕਰਕੇ ਘਰ ਬਿਖੇ ਆ ਕੇ ਨੈਣ ਨੂੰ ਬੋਲੀ ਤੈਨੂੰ ਸੁਖ ਹੈ! ਏਹ ਪਾਪੀ ਮੇਰੇ ਪਿਛੇ ਜਾਗਿਆ ਤਾਂ ਨਹੀਂ? ਨੈਣ ਬੋਲੀ ਨੱਕ ਤੋਂ ਬਿਨਾਂ ਸਬ ਸੁਖ ਹੈ। ਇਸ ਲਈ ਤੂੰ ਮੈਨੂੰ ਛੇਤੀ ਖੋਲ੍ਹ ਜੋ ਏਹ ਪਾਪੀ ਦੇਖ ਨਾ ਲਵੇ। ਉਸ ਨੇ ਐਵੇਂ ਹੀ ਕੀਤਾ ਤੇ ਇਤਨੇ ਚਿਰ ਵਿਖੇ ਓਹ ਕੌਲਕ ਉਠਕੇ ਫੇਰ ਉਸਨੂੰ ਬੋਲਿਆ ਹੇ ਭੈੜੀਏ! ਕਿਆ ਹੁਣ ਬੀ ਨਹੀਂ ਬੋਲਦੀ ਕਿਆ ਇਸਤੋਂ ਵਧ ਕੇ ਤੇਰੇ ਕੰਨ ਕੱਟਨ ਦਾ ਦੰਡ ਦੇਵਾਂ? ਇਸ ਬਾਤ ਨੂੰ ਸੁਣਕੇ ਓਹ ਬੜੇ ਕ੍ਰੋਧ ਨਾਲ ਝਿੜਕ ਕੇ ਬੋਲੀ ਹੈ ਪਾਪੀ! ਹੈ ਮਹਾਂ ਮੂਰਖ! ਤੈਨੂੰ ਧਿਕਾਰ ਹੈ ਦੇਖ ਮੈਂ ਪਤਿਬ੍ਰਤਾ ਅਤੇ ਸਤੀ ਨੂੰ ਕੌਨ ਅੰਗ ਕੱਟਨ ਦਾ ਦੰਡ ਦੇ ਸਕਦਾ ਹੈ,ਇਸ ਲਈ ਮੇਰੀ ਪ੍ਰਤਿਗਯਾ ਨੂੰ ਸਾਰੇ ਲੋਕਪਾਲ ਬੀ ਸੁਨਣ॥

ਦੁਵੈਯਾ ਛੰਦ॥ ਸੂਰ ਚੰਦ ਅਰ ਅਗਨਿ ਵਾਯੂ ਜਲ ਭੂਮਿ ਦਿਵ ਅੰਤਕ ਜਾਨ!! ਮਨੁਜ ਰਦਯ ਦਿਵਸ ਰਾਤ ਦੇ ਦਵੈ ਸੰਧਯਾ ਅਰ ਧਰਮ ਪਛਾਨ ਨਰ ਕਰਤਬ ਜਾਨਤ ਇਹ ਸਗਰੇ ਜੋ ਕੁਛ ਕਰੇ ਸੁਭਾਸੁਭ ਮੀਤ॥ ਗੁਪਤ ਨਾਂ ਰਹੇ ਕਰਮ ਨਿਜ ਕੀਨਾ ਨਾਥ ਬਖਾਨੇ ਰਾਖੋ ਚੀਤ॥ ੧੯੫ | ਇਸਲਈ ਜੇਕਰ ਮੈਂ ਸਤੀ ਹਾਂ ਅਤੇ ਕਦੇ ਬੀ ਪਰਾਏ ਪੁਰਖ ਦੀ ਚਾਹ ਨਹੀਂ ਕੀਤੀ ਤਾਂ ਦੇਵਤਾ ਮੇਰੇ ਨੱਕ ਨੂੰ ਫੇਰ ਜਿਉਂਕਾ ਤਿਉਂ ਬੇਦਾਗ ਕਰ ਦੇਣ, ਅਰ ਜੇਕਰ ਮੇਰੇ ਚਿੱਤ ਵਿਖੇ ਪਰਾਏ ਪੁਰਖ ਦੇ ਭ੍ਰਾਂਤਿ ਬੀ ਹੈ ਤਾਂ ਮੈਨੂੰ ਭਸਮ ਕਰ ਸਿੱਟਨ ਐਉਂ ਕਹਿਕੇ ਫੇਰ ਉਸਨੂੰ ਬੋਲੀ ਹੇ ਦੁਸ਼ਟ! ਦੇਖ ਮੇਰੇ ਸਤੀਪਨ ਦੇ ਪ੍ਰਤਾਪ ਕਰਕੇ ਮੇਰਾ ਨੱਕ ਜਿਉਂ ਕਾ ਤਿਉਂ ਹੋ ਗਿਆ ਹੈ। ਇਸ ਬਾਤ ਨੂੰ ਸੁਨਕੇ ਜਿਵੇਂ ਓਹ ਦੀਵੇ ਨੂੰ ਲੈਕੇ ਦੇਖਨ ਲੱਗਾ ਤਾਂ ਕੀ ਦੇਖਦਾ ਹੈ ਕਿ ਉਸਦਾ ਨੱਕ ਬੀ ਸਾਬਤ ਹੈ ਅਤੇ ਪ੍ਰਿਥਵੀ ਤੇ ਲੋਹੁ ਬੀ ਡੁਲ੍ਹਾ ਪਿਆ ਹੈ। ਤਦ ਉਸਨੇ ਅਚਰਜ ਹੋਕੇ ਉਸਨੂੰ ਖੋਲਕੇ ਆਪਣੇ ਪਾਸ ਬੈਠਾ ਮਿੱਠੀਆਂ ਬਾਤਾਂ ਨਾਲ ਉਸਨੂੰ ਖੁਸ਼ ਕੀਤਾ | ਦੇਵਸਰਮਾ ਏਹ ਸਾਰਾ ਬ੍ਰਿਤਾਂਤ ਦੇਖ ਅਚਰਜ ਹੋ ਏਹ ਬੋਲ