ਪੰਨਾ:ਪੰਚ ਤੰਤ੍ਰ.pdf/55

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਹਿਲਾ ਤੰਤ੍ਰ

੪੭

ਉਠਿਆ:-

ਦੋਹਰਾ॥ ਸੰਬਰ ਨਮੁਚਿ ਬਲੀ ਅਰ ਕੁੰਭੀ ਨਸ ਕੀ ਜੌਨ।

ਭਿੰਨ ਭਿੰਨ ਮਾਯਾ ਜਿਤੀ ਸਬ ਯੋਖਿਤ ਮੇਂ ਤੌਨ ੧੯੬॥

ਹਸਤ ਪੁਰਖ ਕੋ ਦਾਸ ਕਰ ਰੋਵਤ ਕੋ ਪੁਨ ਰੋਇ॥

ਅਪ੍ਰਿਯ ਕੋ ਪਿਯ ਬਚਨ ਸੇਂ ਲੇਤ ਯੋਖਿਤਾ ਮੋਹਿ॥੧੯੭॥

ਉਸਨਾ ਜਾਨੇ ਸ਼ਾਸਤ੍ਰ ਜੋ ਦੇਵ ਗੁਰੁ ਪੁਨ ਜੋਇ।

ਨਾਰਿ ਬੁੱਧ ਜਾਨਤ ਸਬੀ ਕਹੁ ਕਿਮ ਰੱਖਿਆ ਹੋਇ॥੧੯੯॥

ਸਾਚੇ ਕੋ ਝੂਠਾ ਕਰੇਂ ਮਿਥਯਾ ਕਰ ਹੈਂ ਸਾਚ।

ਐਸੀ ਨਾਰਨ ਕੀ ਕਹਾਂ ਰੱਖਿਆ ਕਰੇ ਕਦਾਚ॥੧੯੯॥ ਹੋਰਦਰ ਬੀ ਕਿਹਾ ਹੈ॥ ਯਥਾ:-

ਦੋਹਰਾ॥ ਮਤ ਤ੍ਰਿਯ ਬਲ ਕੋ ਬਢਨ ਦੇ ਨਾ ਕਰ ਅਤਿ ਹੀਂ ਨੇਹ॥

ਲੂਨ ਪੱਖ ਸਮ ਕਾਕ ਕੇ ਪ੍ਰੇਮੀ ਸੇ ਕ੍ਰੀੜੇਹ॥ ੨੦o॥

ਮੁਖ ਮੀਠੀ ਬਾਤਾਂ ਕਰੇ ਚਿਤ ਮੈਂ ਮਾਰਹਿ ਤਾਂਹਿ।

ਠਾਰਨ ਕੇ ਮੁਖ ਮਧੁਰਤਾ ਉਰ ਮੇਂ ਵਿਖ ਵਤ ਆਂਹਿ॥੨੦੧॥

ਯਾਤੇ ਪੀਵਤ ਅਧਰ ਨਰ ਉਰ ਕੋ ਤਾੜਤ ਆਂਹਿ।

ਸੁਖਕਰ ਬੰਚਤ ਹੈਂ ਜੋਊ ਜਿਮ ਅਲਿ ਕਮਲਨ ਮਾਂਹਿ॥੨੨॥

ਪੂਨਾ-ਦੁਵੈਯਾ ਛੰਦ॥ ਅਬਿਨਯ ਭਵਨ ਨਗਰ ਸਾਹਸ ਕਾ ਸੰਸੇ ਕਾ ਆਵਰਤ ਪਛਾਨ। ਦੋਸ ਕਪਟ ਕਾ ਘਰ ਹੈ ਨਾਰੀ ਬੰਚਕਤਾ ਕਾ ਖੇਤ ਪ੍ਰਮਾਨ॥ ਸਰਬ ਛਲੋਂ ਕਾ ਪਾਤਰ ਅਬਲਾ ਸ੍ਰੇਸ਼ਟ ਨਰੋਂ ਸੇ ਗਹੀ ਨ ਜਾਇ॥ ਧਰਮ ਨਾਸ ਹਿਤ ਨਾਰੀ ਵਿਖਮਯ ਸੁਧਾ ਮੇਲ ਕਿਸ ਰਚੇ ਬਨਾਇ॥੨੦੩॥ ਚੰਚਲਤਾ ਦ੍ਰਿਗ ਕੁਚ ਕਠੋਰਪਨ ਮੁਖ ਮੇਂ ਝੂਠ ਰਹੇ ਜਿਨ ਕੇਰ॥ ਬਾਣੀ ਕਚ ਮੇਂ ਅਹੇ ਕੁਟਲਪਨ ਅਰ ਨਿਤੰਬ ਮੋਟਾਪਨ ਹੇਰ॥ ਹਿਰਦੇ ਸਦਾ ਭੀਰੁਤਾ ਜਿਨਕੇ ਮਾਯਾ ਕਰਹੈਂ ਨਿਜ ਪ੍ਰਿਯ ਸਾਥ।। ਸਕਲ ਦੋਸ ਕਰ ਪੂਰਨ ਹੈਂ ਤ੍ਰਿਯਾ ਤੇ ਕਿਮ ਨਰਨ ਪ੍ਰਿਯਾ ਹੈਂ ਨਾਥ|| ੨੦੪॥ ਨਾਰ ਹਸੇਂ ਨਿਜ ਕਾਰਜ ਕੇ ਹਿਤ ਅਰ ਰੋਵਤ ਹੈਂ ਸੁਨ ਲੇ ਮੀਤ॥ ਔਰਨ ਕੋ ਵਿਸਵਾਸ ਕਰਾਵੇਂ ਆਪ ਨਾ ਕਰੇਂ ਵਿਸਾਹ ਸੁ ਨੀਤ। ਤਾਂਤੇ ਜੇ ਕੁਲਵੰਤ ਅਹੀਂ ਕਰ ਨਾਰੀ ਕੋ ਇਮ ਤਯਾਗਤ ਭਾਇ॥ ਜਿਮ ਮਸਾਨ ਕੇ ਬਟ ਕੋ ਤਜ ਕਰ ਸੁਘੜ ਜਾਤ ਹੈਂ ਦੂਰ ਪਲਾਇ॥ ੨੦੫ ਵਿਸਤ੍ਰਿਤ Original wirb: Punjabi Sahit Academy