ਪੰਨਾ:ਪੰਚ ਤੰਤ੍ਰ.pdf/56

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੪੮

ਪੰਚ ਤੰਤ੍ਰ

ਕੇਸਨ ਕਰ ਭਯਦਾਇਕ ਅਹੇ ਸਿੰਘ ਜੋ ਬਲੀ ਮਹਾਨ ਅਤਿ ਮਦ ਕਰ ਉਨਮੱਤ ਨਾਗ ਜੋ ਸੋਹਤ ਹੈ ਪੁਨ ਦਰ ਰਾਜਾਨ॥ ਬੁਧਿਮਾਨ ਜੇ ਸੁਮਰ ਸੂਰਮਾ ਹੈ ਬਿਖਯਾਤ ਸਭਾ ਮੈਂ ਜੋਇ॥ ਅਬਲਾ ਕੇ ਢਿਗ ਜਾਵਤ ਹੀਂ ਤੇ ਛਿਨ ਮੇਂ ਕੁਤਸਿਤ ਪੁਰਖਾ ਹੋਇ॥ ੨੦੬॥ ਦੋਹਰਾ॥ ਜਬ ਲਗ ਨਰ ਆਸਕਤ ਨਹਿ ਤਬਲ ਗਤਿ ਯਹਿਤ ਹੋਇ।।

ਗ੍ਰਸਤ ਮਾਸ ਝਖਵਤ ਗਹੇਂ ਕਾਮ ਫਾਸ ਨਰ ਜੋਇ॥੨੦੭॥

ਕੁੰਡਲੀਆ ਛੰਦ॥ ਜਾਨੋ ਚੰਚਲ ਨਾਰ ਕੋ ਯਥਾ ਸਮੁਦ੍ਰ ਤਰੰਗ॥ ਸੰਧਯਾ ਕੇ ਜਿਮ ਮੇਘ ਹੈਂ ਤਦਵਤ ਹੈ ਖਿਣ ਭੰਗ॥ ਤਦਵਤ ਹੈ ਖਿਣ ਭੰਗ ਤਿਯਨ ਕੀ ਜਾਨੋ ਪ੍ਰੀਤੀ:॥ ਜਬ ਲਗ ਬਲ ਅਰ ਵਿੱਤ ਪੁਰਖ ਸੰਗ ਰਾਖੇਂ ਨੀਤੀ॥ ਨਾਥ ਕਹੇ ਯਹਿ ਬਾਤ ਦੇਖ ਧਨ ਬਲ ਕੀ ਹਾਨੋ॥ ਤਜੇਂ ਪੁਰਖ ਕੋ ਤਬੀ ਯਥਾ ਬਿਨ ਰੰਗ ਪਟ ਜਾਨੋ॥੨੦੮॥

ਦੋਹਰਾ॥ ਸਾਹਸ ਮਿਥਯਾ ਕਪਦ ਪੁਨ ਮੂਰਖਤਾ ਅਰ ਲੋਭ।

ਨਿਰਦਯਤਾ ਅਪਵਿਤ੍ਰਤਾ ਨਾਰਨ ਦੋਸ ਅਖੋਭ॥ ੨੦੯॥

ਕੁੰਡਲੀਆ ਛੰਦ॥ ਵਾਮਾ ਨਰ ਉਰ ਮੇਂ ਪ੍ਰਵਿਸ਼ ਐਸੇ ਕਰਤੀ ਕਾਜ।। ਮੋਹਨ ਕਰਤੀ ਮਦ ਕਰਤ ਅਰ ਬੰਚਕ ਪਨ ਸਾਜ॥ ਅਰ ਬੰਚਕ ਪਨ ਸਾਜ ਝਿੜਕਨਾ ਨਰ ਕੋ ਦੇਤੀ॥ ਰਮਨ ਵਿਖਾਦ ਕਰਾਤ ਹੋਇ ਕਰ ਨਰ ਕਾ ਭੇਤੀ॥ਕਹਿ ਸ਼ਿਵਨਾਥ ਬਿਚਾਰ ਨਾਰ ਹੈ ਛਲ ਕੀ ਧਾਮਾ।। ਪੁਰਖਨ ਕੇ ਹਿਯ ਸਰਲ ਤਹਾਂ ਘੁਸ ਜਾਤੀ ਬਾਮਾ॥੨੧੦॥ ਦੋਹਰਾ।। ਬਾਹਰ ਤੇਂ ਸੁੰਦਰ ਤਿਯਾ ਅੰਤਰ ਵਿਖਮਯ ਜਾਨ।

ਗੁੰਜਾ ਫਲ ਸਮ ਯੋਖਿਤਾ ਕਿਸ ਨੇ ਰਚੀ ਸੁਜਾਨ॥੨੧॥

ਇਸ ਪ੍ਰਕਾਰ ਸੋਚਦਿਆਂ ਉਸ ਸੰਨਯਾਸੀ ਨੂੰ ਓਹ ਰਾਤ ਬੜੇ ਦੁੱਖ ਨਾਲ ਬੀਤੀ। ਅਤੇ ਓਹ ਨਕਟੀ ਨੈਣ ਆਪਨੇ ਘਰ ਵਿਖੇ ਜਾਕੇ ਸੋਚਨ ਲਗੀ ਹੁਣ ਕੀ ਕਰਨਾ ਲੋੜੀਦਾ ਹੈ ਅਤੇ ਏਹ ਬੜਾ ਭਾਰੀ ਪਾਪ ਕਿਸ ਪ੍ਰਕਾਰ ਛਿਪਨਾ ਚਾਹੀਦਾ ਹੈ। ਇਤਨੇ ਚਿਰ ਤੀਕੂੰ ਉਸਦਾ ਭਰਤਾ ਜੋ ਰਾਜਾ ਦੇ ਘਰ ਵਿਖੇ ਰਾਤ ਨੂੰ ਗਿਆ ਹੋਯਾ ਸਾ ਸਵੇਰ ਵੇਲੇ ਆਕੇ ਘਰ ਦੇ ਬਾਹਰੋਂ ਹੀ ਆਪਣੀ ਨੈਣ ਨੂੰ ਬੁਲਾਕੇ ਆਖਿਆ ਮੈਨੂੰ ਨਗਰ ਵਿਖੇ ਬਹੁਤ ਸਾਰਾ ਕੰਮ ਹੈ ਸੋ ਤੂੰ ਮੈਨੂੰ ਰਛੈਣਾ, ਏਹੁ ਜੋ ਮੈਂ ਹਜਾਮਤ ਕਰਣ ਲਈ ਛੇਤੀ ਜਾਵਾਂ। ਉਸ