ਪੰਨਾ:ਪੰਚ ਤੰਤ੍ਰ.pdf/59

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਹਿਲਾ ਤੰਤ੍ਰ

੫੧

ਹੋਵੇਗੀ। ਦਮਨਕ ਬੌਲਿਆਂ ਐਉਂ ਨਾ ਕਹੁ ਬਧਿਮਾਨ ਪੁਰਖ ਤਾਂ ਦੈਵ ਦੇ ਪ੍ਰਤੀਕੂਲ ਹੋਯਾਂ ਅਥਵਾ ਅਪਿਦਾ ਆਯਾਂ ਆਪਣੀ ਬੁੱਧਿ ਨੂੰ ਜੋੜਦੇ ਹਨ ਕਦੇ ਉੱਦਮ ਨਹੀਂ ਛਡਦੇ ਕਿਓਂ ਜੋ ਕਦੇ #ਘੁਨਾਛਰ ਨਯਾਇ ਕਰਕੇ ਬੁਧਿ ਸਫਲ ਬੀ ਹੋ ਜਾਂਦੀ ਹੈ। ਕਿਹਾ ਹੈ:-

ਚੌਪਈ।। ਤਜੋ ਨ ਧੀਰ ਦੈਵ ਪ੍ਰਤੀਕੂਲਾ। ਸਬ ਕੁਛ ਧੀਰਜ ਤੇ ਅਨਕੂਲਾ।। ਬੀਚ ਸਮੁਦ ਪੋਤ ਲਖ ਭੰਗਾ! ਤਜੇ ਨ ਯਾਤ੍ਰੀ ਤਰਣ ਪ੍ਰਸੰਗਾ॥੨੧੮॥

ਦੋਹਰਾ।। ਉਦਯੋਗਾਂ ਨਰ ਸਿੰਘ ਕੋ ਮਿਲਤ ਲਛਮੀ ਧਾਇ।

ਦੈਵ ਭਰੋਸਾ ਛਾਡਕੇ ਉਦਮ ਕਰ ਫਲ ਪਾਇ॥੨੧੯॥

ਚੌਪਈ॥ ਜੋ ਨਰ ਸਿੰਘ ਉਦਮੀ ਅਹੇ। ਤਾਂਕੋ ਆਕਰ ਛੱਲ ਸੁ ਗਹੇ। ਕਰ ਉੱਦਮ ਤਜ ਦੇਵ ਭਰੋਸਾ ਫਿਰਨ ਮਿਲੇ ਤੋਕਯਾਨਿਜ ਦੋਸਾ॥੨੨੦॥

ਏਹ ਬਾਤ ਬਿਚਾਰ ਕੇ ਮੈਂ ਉਨ੍ਹਾਂ ਵਿੱਚ ਆਪਣੀ ਚਤੁਰਾਈ ਨਾਲ ਇਸ ਪ੍ਰਕਾਰ ਫੋਟਕ ਪਾਵਾਂਗਾ ਜਿਸ ਤਰਾਂ ਓਹ ਨਾ ਸਮਝਨ। ਇਸਪਰ ਕਿਹਾ ਹੈ॥ ਯਥਾ:-

ਦੋਹਰਾ॥ ਗੁਪਤ ਦੰਭ ਕੇ ਭੇਦ ਕੋ ਲਖੇ ਬਿਧਾਤਾ ਨਾਹਿ॥

ਜਿਮਿ ਕੌਲਕ ਹਰਿ ਰੂਪ ਧਰ ਰਾਜ ਸੁਤਾ ਢਿਗ ਜਾਹਿ॥੨੨੧॥

ਕਰਟਕ ਬੋਲਿਆਂ ਇਹ ਬਾਤ ਕਿਸ ਪ੍ਰਕਾਰ ਹੈ। ਦਮਨਕ ਬੋਲਿਆ ਸੁਣ।। ੫ ਕਥਾ।। ਕਿਸੇ ਸ਼ਹਿਰ ਵਿੱਚ ਕੌਲਕ ਤੇ ਰਥਕਾਰ ( ਤਰਖਾਣ) ਦੋ ਮਿਤ੍ਰ ਰਹਿੰਦੇ ਸੇ ਉਨ੍ਹਾਂ ਦਾ ਬਚਪਨ ਤੋਂ ਲੈ ਕੇ ਅਜੇਹਾ ਪਿਆਰ ਸਾ ਜੋ ਖਾਣਾ ਪੀਣਾ ਸੌਣਾ ਫਿਰਨ ਅਤੇ ਵਸਤ੍ਰ ਭੂਖਨ ਦਾ ਪਹਿਰਣਾ ਇਕੱਠਾ ਸਾ, ਉੱਥੇ ਇਕ ਦਿਨ ਕਿਸੇ ਮੰਦਰ ਦਾ ਮੇਲਾ ਆ ਜੁੜਿਆ ਅਤੇ ਦੂਰੋਂ ੨ ਜਾਤ੍ਰੀ ਉੱਥੇ ਆਏ ਅਤੇ ਇਕ ਰਾਜਾ ਦੀ ਲੜਕੀ ਭੀ ਬੜੀ ਸੁੰਦਰ ਹਾਥੀ ਉੱਤੇ ਚੜ੍ਹੀ ਹੋਈ ਨੌਕਰਾਂ ਅਤੇ ਦਾਸੀਆਂ ਨਾਲ ਘੇਰੀ ਹੋਈ ਦੇਵਤਾ ਦੇ ਦਰਸਨ ਲਈ ਆਈ, ਉਸਨੂੰ ਉਨ੍ਹਾਂ ਨੇ ਦੇਖਿਆ ਕੌਲਕ ਉਸਨੂੰ ਦੇਖਦੇ ਸਾਰ ਕਾਮਦੇਵ ਦੇ ਬਾਣਾਂ ਨਾਲ ਪੀੜਿਆ ਹੋਯਾ ਅਜੇਹਾ ਹੋ ਗਿਆਂ ਮਾਨੋ ਮੌਹਰੇ ਖਾਧੇ ਹੋਏ ਦੀ*ਘੁਣ ਦੇ ਅਖਰ ਜਿਹਾ ਕਿ ਲਕੜੀ ਨੂੰ ਘੁਣ ਖਾ ਕੇ ਉਸਦੇ ਅੱਖਰ ਬਣ ਜਾਂਦੇ ਹਨ॥