ਪੰਨਾ:ਪੰਚ ਤੰਤ੍ਰ.pdf/60

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੫੨

ਪੰਚ ਤੰਤ੍ਰ

 ਨਯਾਈਂ ਅਥਵਾ ਭੂਤ ਪ੍ਰੇਤ ਚੰਬੜੇ ਹੋਏ ਈ ਨਯਾਈਂ ਕਾਮ ਦੇ ਬਾਣਾਂ ਨਾਲ ਮਾਰਿਆ ਹੋਯਾ ਬੇਸੁਧ ਹੋਕੇ ਪ੍ਰਿਥਵੀ ਤੇ ਡਿੱਗ ਪਿਆ,ਰਥਕਾਰ ਉਸਨੂੰ ਚੁਕਵਾਕੇ, ਘਰ ਲੈਆਯਾ, ਅਤੇ ਅਨੇਕ ਪ੍ਰਕਾਰ ਦੇ ਠੰਢੇ ਇਲਾਜ, ਅਤੇ ਮੰਤ੍ਰ ਯੰਤ੍ਰ ਦੇ ਜਤਨ ਨਾਲ ਓਹ ਸੁੱਧ ਵਿੱਚ ਆਯਾ, ਰਥਕਾਰ ਨੇ ਪੁਛਿਆ ਹੇ ਮਿਤ੍ਰ! ਕਿਆ ਸਬਬ ਜੋ ਤੂੰ ਅਚਾਨਕ ਬੇਸੁਧ ਹੋਗਿਆ ਹੈਂ ਮੈਨੂੰ ਆਪਣਾ ਹਾਲ ਦਸ, ਕੌਲਕ ਬੋਲਿਆ ਮੈਂ ਤੈਨੂੰ ਆਪਣਾ ਦੁਖ ਕੀ ਸੁਨਾਵਾਂ ਪਰ ਜੇਕਰ ਤੂੰ ਮੇਰਾ ਸੱਚਾ ਮਿਤ੍ਰ ਹੈਂ .. ਤਾਂ ਮੈਨੂੰ ਚਿਖਾ ਬਣਾਦੇ ਅਤੇ ਜੋ ਕੁਝ ਮੈਂ ਤੈਨੂੰ ਮਿਤ੍ਰਤਾਈ ਦੇ ਸਬਬ ਘੱਟ ਵਧ ਕਿਹਾ ਹੋਵੇ ਸੋ ਖਿਮਾ ਕਰੀਂ, ਰਥਕਾਰ ਇਸ ਬਾਤ ਨੂੰ ਸੁਨਕੇ ਗਦ ਗਦ ਬਾਣੀ ਨਾਲ ਆਂਸੂ ਭਰਿਆ ਹੋਯਾ ਬੋਲਿਆ, ਹੇ ਭਾਈ! ਜੋ ਕੁਝ ਦੁੱਖ ਹੈ ਸ ਦਸ ਉਸਦਾ ਇਲਾਜ ਕਰੀਏ ਕਿਉਂ ਜੋ ਮੈਂ ਸਬ ਕੁਝ ਕਰ ਸੱਕਦਾ ਹਾਂ। ਇਸਤੇ ਕਿਹਾ ਬੀ ਹੈ:-

ਦੋਹਰਾ॥ ਸਤ ਪੁਰਖਨ ਕੀ ਬੁੱਧ ਸੇ ਮੰਤ੍ਰੌਖਦ ਧਨ ਸਾਥ।

ਸਰਬ ਕਾਜ ਸਿਧ ਹੋਤ ਹੈਂ ਜੋ ਕੁਛ ਜਗ ਮੈਂ ਨਾਥ॥੨੨੨॥

ਇਸ ਲਈ ਜੋ ਕੁਝ ਇਨਾਂ ਚਵ੍ਹਾਂ ਕਰਕੇ ਸਿੱਧ ਹੋਸਕੇ ਤਾਂ ਮੈਂ ਕਰ ਸੱਕਦਾ ਹਾਂ, ਕੌਲਕ ਬੋਲਿਆ ਮੇਰਾ ਤਾਂ ਇਨ੍ਹਾਂ ਚਵ੍ਹਾਂ ਨੂੰ ਛੱਡ ਕੇ ਹਜ਼ਾਰ ਯਤਨਾਂ ਨਾਲ ਬੀ ਨਹੀਂ ਹਟਣ ਵਾਲਾ। ਰਥਕਾਰ ਬੋਲਿਆ ਹੇ ਮਿਤ੍ਰ! ਜੇਕਰ ਨਹੀਂ ਹਟਨ ਵਾਲਾ ਤਦ ਬੀ ਕਹ ਤਾਂ ਸਹੀ, ਜੋ ਮੈਂ ਭੀ ਉਸਨੂੰ ਅਸਾਧਯ ਜਾਣਕੇ ਤੇਰੇ ਨਾਲ ਹੀ ਅਗਨਿ ਵਿਖੇ ਪ੍ਰਵੇਸ਼ ਕਰਾਂਗਾ ਕਿਉਂ ਜੋ ਮੈਂ ਤੇਰੇ ਵਿਛੋੜੇ ਨੂੰ ਪਲ ਭਰ ਭੀ ਨਹੀਂ ਸਹਿ ਸੱਕਦਾ, ਕੋਲਕ ਬੋਲਿਆ ਸੁਨ, ਉਸ ਮੇਲੇ ਵਿਖੇ ਜੋ ਓਹ ਰਾਜ ਕੰਨਯਾਂ ਹਾਥੀ ਤੇ ਚੜ੍ਹੀ ਹੋਈ ਸੀ ਉਸਦੇ ਦੇਖਨ ਕਰਕੇ ਮੇਰੀ ਅਵਸਥਾ ਏਹੋ ਜੇਹੀ ਕਾਮਦੇਵ ਨੇ ਕੀਤੀ ਹੈ, ਸੋ ਮੈਂ ਇਸ ਦੁੱਖ ਨੂੰ ਸਰਿ ਨਹੀਂ ਸੱਕਦਾ! ਇਸ ਬਾਤ ਨੂੰ ਸੁਨ ਰਥਕਾਰ ਹੱਸਕੇ ਬੋਲਿਆ ਜੇਕਰ ਏਹ ਦੁਖ ਹੈ ਤਾਂ ਕੁਝ ਅੰਦੇਸ਼ਾ ਨਾ ਕਰ ਸਾਡਾ ਕੰਮ ਸਿੱਧ ਹੋਯਾ ਜਾਣ, ਅਤੇ ਅੱਜ ਹੀ ਉਸਨੂੰ ਮਿਲ।। ਕੌਲਕ ਬੋਲਿਆ ਹੇ ਮਿਤ੍ਰ! ਜਿਸਦੇ ਮਹਲ ਵਿਖੇ ਪਵਨ ਤੋਂ ਹੋਰ ਕਿਸੇ ਦਾ ਬੀ ਜਾਨਾ ਨਹੀਂ ਹੋ ਸੱਕਦਾ ਉਸ ਰਾਖਿਆਂ ਵਾਲੇ ਮਹੱਲਾਂ ਵਿਖੇ ਮੇਰਾ ਉਸ ਨਾਲ ਮੇਲ ਕਿੱਥੇ!ਇਨ੍ਹਾਂ ਝੂਠੀਆਂ ਬਾਤਾਂ ਨਾਲ ਕਿਉਂ ਠੱਗੀ ਕਰਦਾ ਹੈਂ? ਰਬਕਾਰ ਬੋਲਿਆ