ਪੰਨਾ:ਪੰਚ ਤੰਤ੍ਰ.pdf/61

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਹਿਲਾ ਤੰਤ੍ਰ

੫੩

ਤੂੰ ਮੇਰੀ ਅਕਲ ਦੇਖ, ਐਉਂ ਆਖਕੇ ਰਥਕਾਰ ਨੇ ਹੌਲੀ ਜੇਹੀ ਲੱਕੜ ਦਾ ਇੱਕ ਅਜੇਹਾ ਗਰੁੜ ਬਨਾਯਾ ਜੋ ਕਲਾ ਦੇ ਦਬਾਇਆ ਉੱਡ ਜਾਵੇ ਫੇਰ ਸੰਖ ਚਕ੍ਰ ਗਦਾ ਪਦਮ ਕੌਸਤਕ ਮਣਿ ਅਤੇ ਹੱਥ ਬਣਾ ਕੇ ਉਸਨੂੰ ਵਿਸ਼ਨੂੰ ਦਾ ਰੂਪ ਬਣਾ ਦਿੱਤਾ ਅਤੇ ਕਲਾ ਦੇ ਚੜ੍ਹਾ ਲਹਾ ਨੂੰ ਸਮਝਾਕੇ, ਬੋਲਿਆਂ ਹੇ ਮਿਤ੍ਰ! ਅੱਜ ਅੱਧੀ ਰਾਤੀਂ ਉਸਦੇ ਮਹਿਲਾਂ ਦੇ ਅੰਦਰ ਜੋ ਸਤ ਮੰਜਲ ਦਾ ਹੈ ਚਲਿਆ ਜਾਹ ਓਹ ਤੈਨੂੰ ਵਿਸ਼ਨੂ ਦਾ ਰੂਪ ਸਮਝੇਗੀ ਤੂੰ ਉਸ ਮੁਗਧਾ ਨੂੰ ਝੂਠੀਆਂ ਝੂਠੀਆਂ ਬਾਤਾਂ ਨਾਲ ਅਜੇਹਾ ਪ੍ਰਸੰਨ ਕਰੀਂ ਜੋ ਓਹ ਤੈਨੂੰ ਭਗਵਾਨ ਜਾਣ ਕੇ ਤੇਰੇ ਨਾਲ ਅਨੰਦ ਕਰੇ,ਕੌਲਕ ਬੜਾ ਪ੍ਰਸੰਨ ਹੋਕੇ ਓਹ ਰੂਪ ਧਾਰ ਕੇ ਉਸ ਰਾਜ ਕੰਨਯਾਂ ਦੇ ਕੋਲ ਜਾਕੇ ਬੋਲਿਆ ਹੇ ਪਿਆਰੀ! ਜਾਗਦੀ ਹੈਂ ਯਾ ਨਹੀਂ, ਦੇਖ ਮੈਂ ਤੇਰੇ ਲਈ ਲਛਮੀ ਨੂੰ ਛੱਡ ਕੇ ਸਮੁਦ੍ਰ ਵਿਚੋਂ ਆਯਾ ਹਾਂ ਇਸ ਲਈ ਮੇਰੇ ਨਾਲ ਅਨੰਦ ਕਰ।। ਰਾਜ ਕੰਨਯਾਂ ਬੀ ਉਸਨੂੰ ਚਤੁਰ ਭੁਜ ਗਰੁੜ ਤੇ ਚੜ੍ਹੇ ਹੋਏ ਨੂੰ ਸੱਚ ਮੁਚ ਵਿਸ਼ਨੂੰ ਦਾ ਰੂਪ ਦੇਖ ਬੜੀ ਅਚੰਭਾ ਹੋਈ ਅਤੇ ਬੋਲੀ ਹੇ ਮਹਾਰਾਜ! ਮੈਂ ਅਪਵਿਤ੍ਰ ਮਲਮੂਤ੍ਰ ਦੀ ਦੇਹ ਵਾਲੀ ਆਪ ਪਵਿਤ੍ਰ ਤ੍ਰਿਲੋਕੀਨਾਥ! ਭਲਾ ਏਹ ਬਾਤ ਕਿਸ ਪ੍ਰਕਾਰ ਯੋਗ ਹੈ? ਕੌਲਕ ਬੋਲਿਆ ਹਾਂ ਏਹ ਬਾਤ ਠੀਕ ਹੈ ਪਰ ਤੂੰ ਤਾਂ ਮੇਦੀ ਪਿਆਰੀ ਰਾਧਕਾਂ ਦਾ ਅਵਤਾਰ ਹੈ ਇਸ ਲਈ ਮੈਂ ਤੇਰੇ ਕੋਲ ਆਯਾ ਹਾਂ ਓਹ ਬੋਲੀ ਜੇਕਰ ਇਹ ਬਾਤ ਸੱਚ ਹੈ ਤਾਂ ਆਪ ਮੇਰੇ ਪਿਤਾ ਨੂੰ ਆਖੋ ਅਤੇ ਓਹ ਆਪਨੂੰ ਬਿਨਾਂ ਬਿਚਾਰੇ ਦੇ ਦੇਵੇਗਾ ਕੌਲਕ ਬੋਲਿਆ ਮੈਂ ਤਾਂ ਮਨੁੱਖਾਂ ਨੂੰ ਦਰਸਨ ਬੀ ਨਹੀਂ ਦੇਂਦਾ ਬੋਲਣਾ ਤਾਂ ਇਕ ਪਾਸੇ ਰਿਹਾ, ਹੁਣ ਤੂੰ ਗੰਧਰਬ ਬਯਾਹ ਕਰਕੇ ਆਪਣਾ ਆਪ ਮੈਨੂੰ ਦੇਹ ਨਹੀਂ ਤਾਂ ਸ੍ਰਾਪ ਦੇ ਕੇ ਤੇਰੀ ਕੁਲ ਨੂੰ ਭਸਮ ਕਰਾਂਗਾ। ਇਹ ਬਾਤ ਸੁਨਕੇ ਓਹ ਰਾਜ ਕੰਨਯਾਂ ਕੰਬ ਉੱਠੀ ਤਦ ਕੌਲਕ ਨੇ ਉਸਨੂੰ ਪਕੜਕੇ ਸਿਹਜਾ ਤੇ ਲੈਆਂਦਾ ਅਤੇ ਕੋਕ ਸ਼ਾਸਤ੍ਰ ਦੀ ਰੀਤਿ ਨਾਲ ਉਸਨੂੰ ਪ੍ਰਸੰਨ ਕਰ ਥੋੜੀ ਰਾਤ ਰਹਿੰਦਿਆਂ ਆਪਣੇ ਘਰ ਆ ਗਿਆ, ਇਸ ਪ੍ਰਕਾਰ ਕਰਦਿਆਂ ਕਈ ਦਿਨ ਬੀਤ ਗਏ ਇੱਕ ਦਿਨ ਮਹਿਲਾਂ ਦੇ ਰਾਖਿਆਂ ਨੇ ਜੋ ਉਸ ਕੰਨਯਾਂ ਨੂੰ ਦੇਖਿਆ ਤਾਂ ਉਸਦੇ ਹੋਠਾਂ ਦੇ ਨਿਸ਼ਾਨ ਤੋਂ ਜਾਣਿਆਂ ਜੋ ਇਹ ਕਿਸੇ ਪੁਰਖ ਕਰਕੇ ਭੋਗੀ ਗਈ ਹੈ ਤਦ ਆਪਸ ਵਿਖੇ ਆਖਨ