ਪੰਨਾ:ਪੰਚ ਤੰਤ੍ਰ.pdf/62

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੫੪

ਪੰਚ ਤੰਤ੍ਰ

ਲੱਗੇ ਬੜੇ ਅਸਚਰਜ ਦੀ ਬਾਤ ਹੈ ਜੋ ਅਜੇਹੀ ਰਾਖੀ ਦੇ ਵਿੱਚ ਬੀ ਏਹ ਗਲ ਹੋ ਤਦ ਸਾਰੇ*ਕੰਚੁਕੀ ਰਾਜਾ ਪਾਸ ਜਾਕੇ ਬੋਲੇ ਹੋ ਪ੍ਰਭੋ! ਅਸੀਂ ਤਾਂ ਨਹੀਂ ਜਾਣ ਸੱਕਦੇ ਪਰ ਕੰਨਯਾਂ ਦੇ ਮਹਿਲਾਂ ਵਿਖੇ ਕੋਈ ਪੁਰਖ ਆਉਂਦਾ ਹੈ ਰਾਜਾ ਇਸ ਬਾਤਾਂ ਨੂੰ ਸੁਣਕੇ ਬੜਾ ਚਿੰਤਾਵਾਨ ਹੋਕੇ ਆਖਨ ਲੱਗਾ॥

ਚੌਪਈ॥ ਜਨਮਤ ਲੜਕੀ ਚਿੰਤਾ ਹੋਇ। ਕਾਂਕੋ ਦੀਜੇ ਕੁਲਧਨਜੋਇ ਦੀਏ ਨ ਜਾਨੇ ਸੁਖ ਹਵੈ ਖੇਦ। ਦੁਖਦਾਈ ਪੁਤ੍ਰੀ ਬਿਨ ਭੇਦ॥੨੨੩ ਨਾਰੀ ਨਦੀ ਤੁੱਲ ਹੈਂ ਦੋਊ। ਤਟ ਅਰ ਕੁਲ ਦੋਨੋਂ ਸਮ ਜੋਊ! ਨਦੀ ਕਰੇ ਤਟ ਜਲ ਸੇ ਨਾਸਨਾਰੀ ਦੋਸ ਉਸਯ ਕੁਲ ਤ੍ਰਾਸ।। ੨੨੩।। ਛੰਦ॥ ਜਨਮਤ ਕੰਨਯਾਂ ਕੋ ਪਿਖਮਾਤਾ ਹੋਤ ਪ੍ਰਸੰਨ ਅਨਿਕ ਸੁਖ ਪਾਤ ਜਿਮ ਜਿਮ ਬਢੇ ਬੰਧੁਜਨ ਸਗਰੇ ਰਹੇ ਸ਼ੋਕ ਮੇਂ ਬਿਨ ਅਰ ਰਾਤ।। ਬਯਾਹ ਭਇਓ ਤੌ ਭੀ ਦੁਖ ਸਬਕੋ ਕਿਆ ਜਾਨੇ ਸੁਖ ਹੋਇ ਕਿ ਨਾਂਹ ਤੀਨੋਂ ਕਾਲ ਵਿਖੇ ਦੁਖਦਾਈ ਵਿਪਦਾ ਕੇ ਸਮ ਪੁਤ੍ਰੀ ਆਂਹਿ॥ ੨੨੫॥

ਇਸ ਪ੍ਰਕਾਰ ਸੋਚਕੇ ਆਪਣੀ ਰਾਣੀ ਨੂੰ ਇਕੰਤ ਵਿਖੇ ਬੋਲਿਆ ਹੈ ਭਦ੍ਰੇ! ਤੁੰ ਮਲੂਮ ਕਰ ਜੋ ਇਹ ਕੰਚੁਕੀ ਆਖਦੇ ਹਨ ਕਿਆ ਕਿਸੇ ਦੀ ਮੌਤ ਆਈ ਹੈ ਜੋ ਉਸ ਨੇ ਇਹ ਕੰਮ ਕੀਤਾ ਹੈ? ਰਾਣੀ ਇਸ ਬਾਤ ਨੂੰ ਸੁਨ ਜੋ ਕੰਨਯਾਂ ਦੇ ਮਹਿਲੀਂ ਗਈ ਅਤੇ ਉਸ ਪੁਤ੍ਰੀ ਨੂੰ ਮਾਨੁਖ ਦੀ ਭੋਗੀ ਹੋਈ ਪਛਾਣ ਕੇ ਬੋਲੀ ਹੇ ਕੁਲਨੂੰ ਕਲੰਕ ਲਾਣਵਾਲੀਏ! ਕਿਉਂ ਆਪਣੇ ਧਰਮ ਨੂੰ ਗੁਵਾਯਾ ਹਈ,ਅਤੇ ਕਿਸਦੀ ਮੌਤ ਆਈ ਹੈ ਜੋ ਤੇਰੇ ਕੋਲ ਆਉਂਦਾ ਹੈ? ਇਸ ਬਾਤ ਨੂੰ ਸੁਨ ਲਜਿਤ ਹੋ ਕੇ ਲੜਕੀ ਬੋਲੀ। ਹੇ ਮਾਤਾ!ਸਾਖਯਾਤ ਨਾਰਾਯਣ ਗਰੁੜ ਤੇ ਚੜ੍ਹਕੇ ਮੇਰੇ ਪਾਸ ਆਉਂਦਾ ਹੈ, ਜੇਕਰ ਤੈਨੂੰ ਪ੍ਰਤੀਤ ਨਹੀਂ ਤਾਂ ਅੱਜ ਅਧੀ ਰਾਤ ਦੇ ਵੇਲੇ ਲੁਕ ਕੇ ਉਸ ਲਛਮੀ ਦੇ ਪਤੀ ਨੂੰ ਆਪਣੇ ਨੇਤ੍ਰਾਂ ਨਾਲ ਦੇਖ ਲੈ, ਇਸ ਬਾਤ ਨੂੰ ਸੁਨਕੇ ਓਹ ਬੜੀ ਪ੍ਰਸੰਨ ਹੋ ਕੇ ਰਾਜਾ ਪਸ ਜਾ ਬੋਲੀ ਹੇ ਮਹਾਰਾਜ! ਆਪ ਨੂੰ ਬਧਾਈ ਹੋਵੇ ਜੋ ਆਪਦੀ ਪੁਤ੍ਰੀ ਪਾਸ ਨਾਰਾਯਣ ਆਉਂਦਾ ਹੈ ਅੱਜ ਅਧੀ ਰਾਤ ਦੇ ਵੇਲੇ ਝਰੋਖੇ ਵਿਚੋਂ ਅਸੀਂ ਦੋਵੇਂ ਉਸਨੂੰ ਦੇਖਕੇ ਆਪਣਾ ਜਨਮ ਪਵਿਤ੍ਰ ਕਰੀਏ॥

ਇਸ ਬਾਤ ਨੂੰ ਸੁਨ ਰਾਜਾ ਬੜਾ ਖੁਸ਼ੀ ਹੋਯਾ ਅਤੇ ਰਾਤ ਨੂੰ* ਰਾਣੀ ਦੇ ਰਾਖੇ ਸੁਰਖ ਨੂੰ ਕੰਚੁਕੀ ਕੀ ਆਖਦੇ ਹਨ॥