੫੬
ਪਹਿਲਾ ਤੰਤ੍ਰ
ਸੋਰਠਾ।। ਜਥੇ ਚਾਂਦ ਢਿਗ ਜਾਇ,ਰਾਹੁ ਗ੍ਰਸੇ ਤਬ ਸੂਰ ਕੋ॥
ਸਰਨਾਗਤ ਕੈ ਪਾਇ,ਵਿਪਤਿ ਹੋਇ ਜਗਧੰਨ ਕਹ॥੨੨੮॥
ਇਹ ਬਾਤ ਸੋਚ ਰਾਜ ਕੰਨ੍ਯਾਂ ਨੂੰ ਬੋਲਿਆ ਹੇ ਪਿਆਰੀ! ਅਜ ਸਾਰਿਆਂ ਸਤ੍ਰੂਆਂ ਨੂੰ ਮਾਰਕੇ ਭੋਜਨ ਕਰਾਂਗਾ, ਤੂੰ ਆਪਣੇ ਪਿਤਾ ਨੂੰ ਕਹੁ ਜੋ ਸਵੇਰੇ ਬਹੁਤ ਸਾਰੀ ਸੈਨਾ ਲੈਕੇ ਨਗਰ ਤੋਂ ਬਾਹਰ ਜਾਵੇ ਅਤੇ ਮੈਂ ਅਕਾਸ ਵਿਖੇ ਜਾਕੇ ਉਨ੍ਹਾਂ ਦਾ ਤੇਜ ਦੂਰ ਕਰਾਂਗਾ, ਫੇਰ ਓਹ ਉਨ੍ਹਾਂ ਨੂੰ ਮਾਰ ਲਵੇ ਜੇਕਰ ਮੈਂ ਉਨ੍ਹਾਂ ਨੂੰ ਆਪ ਮਾਰਾਂ ਤਾਂ ਉਨ੍ਹਾਂ ਨੂੰ ਬੈਕੁੰਠ ਮਿਲੇਗਾ ਇਸ ਲਈ ਮੈਂ ਮਾਰਦਾ ਨਹੀਂ ਤਦ ਉਸ ਨੇ ਬਹੁਤ ਪ੍ਰਸੰਨ ਹੋ ਕੇ ਪਿਤਾ ਨੂੰ ਜਾ ਆਖਿਆ ਰਾਜਾ ਬੀ ਇਸ ਬਾਤ ਨੂੰ ਸੁਨਕੇ ਯੁਧ ਲਈ ਨਿਕਲਿਆ ਅਤੇ ਕੌਲਕ ਭੀ ਮਰਨ ਦਾ ਨਿਸਚਾ ਕਰਕੇ ਧਨੁਖ ਬਾਨ ਲੇਕੇ ਗਰੜ ਤੇ ਚੜ੍ਹਕੇ ਅਕਾਸ ਗਤਿ ਹੋਕੇ ਯੁਧ ਨੂੰ ਗਿਆ। ਤਦ ਇਸ ਬ੍ਰਿਤਾਂਤ ਨੂੰ ਨਾਰਾਇਨ ਨੇ ਜਾਨਕੇ ਗਰੜ ਨੂੰ ਆਖਿਆ ਹੇ ਗਰੜ ਤੂੰ ਜਾਨਦਾ ਹੈਂ ਕਿ ਨਹੀਂ ਜੋ ਕੌਲਕ ਮੇਰਾ ਰੂਪ ਧਾਰਕੇ ਗਰੜ ਤੇ ਚੜ੍ਹਕੇ ਰਾਜਾ ਦੀ ਪੁਤ੍ਰੀ ਨੂੰ ਭੋਗਦਾ ਹੈ। ਗਰੜ ਬੋਲਿਆ ਮਹਾਰਾਜ!ਜਾਨਦਾ ਹਾਂ ਪਰ ਕਿਆ ਕਰਾਂ ਭਗਵਾਨ ਬੋਲੇ ਅੱਜ ਕੌਲਕ ਮਰਨ ਦਾ ਨਿਸਚਾ ਕਰਕੇ ਯੁੱਧ ਲਈ ਗਿਆ ਹੈ ਪਰ ਓਹ ਬਹੁਤ ਸਾਰੇ ਛਤ੍ਰੀਯਾਂ ਦੇ ਯੁਧ ਵਿਖੇ ਮਰ ਜਾਵੇਗਾ ਉਸਦੇ ਮੋਯਾਂ ਲੋਕ ਆਖਨਗੇ ਜੋ ਬਹੁਤ ਸਾਰਿਆਂ ਛਤ੍ਰੀਆਂ ਨੇ ਰਲਕੇ ਵਿਸ਼ਨੂੰ ਭਗਵਾਨ ਅਤੇ ਗਰੜ ਨੂੰ ਮਾਰ ਦਿਤਾ ਹੈ ਤਾਂ ਲੋਕ ਸਾਡੀ ਪੂਜਾ ਨਾ ਕਰਨਗੇ। ਇਸ ਲਈ ਹੈ ਗਰੜ ਤੂੰ ਤਾਂ ਲਕੜੀ ਦੇ ਗਰੜ ਵਿਖੇ ਪ੍ਰਵੇਸ਼ ਕਰ ਅਤੇ ਮੈਂ ਕੌਲਕ ਦੇ ਸਰੀਰ ਵਿਖੇ ਪ੍ਰਵੇਸ਼ ਕਰਦਾ ਹਾਂ। ਤਾਂ ਓਹ ਕੌਲਕ ਉਨ੍ਹਾਂ ਨੂੰ ਮਾਰ ਲਏਗਾ ਅਤੇ ਸਾਡੇ ਨਾਮ ਨੂੰ ਕਲੰਕ ਬੀ ਨਾਂ ਲਗੇਗਾ ਤਦ ਗਰੜ ਅਤੇ ਭਗਵਾਨ ਨੇ ਏਹ ਕੰਮ ਕੀਤਾ ਅਤੇ ਭਗਵਾਨ ਦੇ ਪ੍ਰਤਾਪ ਕਰਕੇ ਉਸ ਕੋਲਕ ਨੇ ਸਾਰੇ ਛਤ੍ਰੀਆਂ ਦਾ ਤੇਜ ਹਰ ਲਿਆ ਅਤੇ ਰਾਜਾ ਨੇ ਸਾਰਿਆਂ ਨੂੰ ਜਿੱਤ ਲਿਆ ਅਤੇ ਲੋਕਾਂ ਵਿਖੇ ਏਹ ਮਸ਼ਹੂਰ ਹੋ ਗਿਆਂ ਜੋ ਵਿਸ਼ਨੂੰ ਭਗਵਾਨ ਦੇ ਜਵਾਈ ਹੋਣ ਕਰਕੇ ਇਸ ਨੇ ਸਾਰਿਆਂ ਰਾਜਿਆਂ ਨੂੰ ਜਿੱਤ ਲਿਆ ਹੈ॥ ਕੌਲਕ ਉਨ੍ਹਾਂ ਦੁਸ਼ਮਨਾਂ ਨੂੰ ਮੋਯਾ ਦੇਖ ਪ੍ਰਸੰਨ ਹੋ ਅਕਾਸ ਤੋਂ ਉਤਰਿਆ ਅਤੇ ਲੋਕਾਂ ਨੇ ਅਤੇ ਸਾਰੇ ਵਜ਼ੀਰਾਂ ਨੇ ਦੇਖਕੇ