ਸਮੱਗਰੀ 'ਤੇ ਜਾਓ

ਪੰਨਾ:ਪੰਚ ਤੰਤ੍ਰ.pdf/65

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਹਿਲਾ ਤੰਤ੍ਰ

੫੭

ਪਛਾਣਿਆ ਜੋ ਇਹ ਤਾਂ ਕੌਲਕ ਹੈ ਪੁਛਿਆ ਇਹ ਕੀ ਬਾਤ ਹੈ ਤਦ ਕੌਲਕ ਨੇ ਆਪਣਾ ਸਾਰਾ ਬ੍ਰਿਤਾਂਤ ਸੁਨਾਯਾ ਤਦ ਰਾਜਾ ਉਸਦੀ ਬਹਾਦਰੀ ਅਤੇ ਨਿਸਚੇ ਨੂੰ ਦੇਖ ਪ੍ਰਸੰਨ ਹੋਯਾ ਅਤੇ ਆਪਣੀ ਲੜਕੀ ਲੋਕਾਂ ਦੇ ਸਾਮਨੇ ਉਸਨੂੰ ਵਿਵਾਹ ਦੀ ਰੀਤ ਕਰਕੇ ਦੇ ਦਿੱਤੀ ਅਤੇ ਮੁਲਕ ਬੀ ਦਿਤਾ ਕੋਲਕ ਬੀ ਉਸਨੂੰ ਲੈਕੇ ਬੜਾ ਪ੍ਰਸੰਨ ਹੋਯਾ ਅਤੇ ਸੰਸਾਰ ਦੇ ਸਾਰੇ ਵਿਖਿਆਂ ਨੂੰ ਭੋਗਨ ਲਗਾ। ਇਸ ਲਈ ਕਿਹਾ ਹੈ:

ਦੋਹਰਾ॥ ਗੁਪਤ ਦੰਭ ਕੇ ਭੇਦ ਕੋ ਲਖ ਬਿਧਾਤਾ ਨਾਂਹਿ॥
ਜਿਮ ਕੌਲਕ ਹਰਿ ਰੂਪ ਧਰ ਨ੍ਰਿਪ ਕੰਨ੍ਯਾਂ ਢਿਗ ਜਾਂਹਿ॥੨੨੯॥

ਇਸ ਪ੍ਰਸੰਗ ਨੂੰ ਸੁਨਕੇ ਕਰਟਕ ਬੋਲਿਆ ਹਾਂ ਇਹ ਬਾਤ ਠੀਕ ਹੈ ਤਦ ਬੀ ਮੈਨੂੰ ਬੜਾ ਭਯ ਹੈ ਕਿਉਂ ਜੋ ਸੰਜੀਵਕ ਬੜਾ ਦਾਨਾ ਹੈ ਅਤੇ ਪਿੰਗਲਕ ਬੜਾ ਬਲੀ ਹੈ ਤੋੜੇ ਤੇਰੇ ਬਿਖੇ ਬੜੀ ਅਕਲ ਹੈ ਤਦ ਬੀ ਸੰਜੀਵਕ ਨੂੰ ਪਿੰਗਲਕ ਤੋਂ ਅੱਡ ਨਹੀਂ ਕਰ ਸਕਦਾ। ਦਮਨਕ ਬੋਲਿਆ ਹੇ ਭਾਈ! ਅਸਮਰਥ ਬੀ ਸਮਰਥ ਹੋ ਜਾਂਦਾ ਹੈ। ਕਿਹਾ ਹੈ:-

ਦੋਹਰਾ॥ ਬਲ ਸੇ ਕਾਰਜ ਨਾ ਬਨੇ ਸੋ ਉਪਾਇ ਸੋ ਹੋਇ॥
ਕਨਕ ਸੂਤ੍ਰ ਸੇ ਕਾਕਨੀ ਕ੍ਰਿਸਨ ਪਰ ਦਿਯੋ ਖੋਇ॥੨੩੦॥

ਕਰਟਕ ਬੋਲਿਆ ਕਿਸ ਪ੍ਰਕਾਰ ਦਮਨਕ ਬੋਲਿਆ ਸੁਨ:-

੬ ਕਥਾ॥ ਕਿਸੇ ਬੋਹੜ ਦੇ ਉਪਰ ਕਾਕ ਅਤੇ ਕਾਕਨੀ (ਕਾਉਂਣੀ) ਰਹਿੰਦੇ ਸੇ ਜਦ ਓਹ ਅੰਡੇ ਦੇਨ ਤਦ ਹੀਂ ਇੱਕ ਕਾਲਾ ਨਾਗ ਖੋਲ ਵਿਚੋਂ ਨਿਕਲਕੇ ਅੰਡਿਆਂ ਨੂੰ ਖਾ ਜਾਯਾ ਕਰੇ ਤਦ ਓਹ ਬੜੇ ਉਦਾਸ ਹੋਕੇ ਨੇੜੇ ਰਹਿਨ ਵਾਲੇ ਗਿਦੜ ਪਾਸ ਜਾਕੇ ਪੁਛਣ ਲਗੇ ਭਈ ਸਾਡਾ ਤਾਂ ਏਹ ਹਾਲ ਹੈ ਜੋ ਇੱਕ ਕਾਲਾ ਸਰਪ ਦਰਖਤ ਦੇ ਖੋਲ ਵਿਚੋਂ ਨਿਕਲਕੇ ਸਾਡੇ ਅੰਡੇ ਖਾ ਜਾਂਦਾ ਹੈ ਸਾਨੂੰ ਕੋਈ ਬਚਨ ਦਾ ਹੀਲਾ ਦੱਸ, ਸੱਚ ਕਿਹਾ ਹੈ:-

ਦੋਹਰਾ॥ ਨਦੀ ਤੀਰ ਪਰ ਖੇਤ ਜਿਸ ਪਰ ਪੁਰਖੇ ਰਤਿ ਨਾਰ।
ਸਰਪ ਯੁਕਤ ਗ੍ਰਹ ਵਾਸ ਜਿਸ ਤਾਕਾ ਜੀਵਨ ਖੁਆਰ॥੨੩੧॥
ਰਹੇ ਸਰਪ ਜੋ ਘਰ ਬਿਖੇ ਇਕ ਦਿਨ ਮਿਤ੍ਰ ਕਰਾਤ।
ਗ੍ਰਾਮ ਨਿਕਟ ਜੋ ਨਾਗ ਹ੍ਵੈ ਸੋ ਭੀ ਕਰਤਾ ਘਾਤ॥ ੨੩੨॥

ਸਾਨੂੰ ਤਾਂ ਉਥੇ ਰਹਿਣ ਕਰਕੇ ਪ੍ਰਾਣਾਂ ਦਾ ਬੀ ਸੰਸੇ ਹੈ। ਗਿੱਦੜ