ਪੰਨਾ:ਪੰਚ ਤੰਤ੍ਰ.pdf/68

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਪੰਚ ਜਲਚਰ ਹੈ ਜ਼ਮੀਨ ਉਪਰ ਭੁਰ ਨਹੀਂ ਸਕੇਗਾ ਆਖਿਆ ਹੇਕੁਲੀਰਕ ਕੋਈ ਸਰੋਵਰ ਨਹੀਂ ਮੈਂ ਤਾਂ ਆਪਣੇ ਪੇਟ ਭਰਨ ਦਾ ਬਹਾਨਾ ਬਨਾਯਾ ਹੈ ਹੁਨ ਤੂੰ ਆਪਣੇ ਇਸ਼ਟ ਨੂੰ ਯਾਦ ਕਰ ਜੋ ਤੈਨੂੰ ਇਥੇ ਮਾਰਕੇ ਭੋਜਨ ਕਰਾਂਗਾ। ਕੁਲੀਰਕ ਨੇ ਸੁਣਦਿਆਂ ਸਾਰ ਉਸਦੀ ਗਰਦਨ ਨੂੰ ਕੋਲ ਦੀ ਡੰਡੀ ਵਾਂਗੂੰ ਭੋੜਦਿਤਾ ਅਤੇ ਓਹ ਮਰ ਗਿਆ। ਬਗਲੇ ਦੇ ਸਿਰ ਨੂੰ ਲੈਕੇ ਕੁਲੀਰਕ ਤਲਾ ਦੇ ਕੋਲ ਜਦ ਆ ਯਾ ਤਾਂ ਜਲ ਜੀਵਾਂ ਨੇ ਪੁਛਿਆ ਭਾਈ ਤੂੰ ਕਿਉਂ ਮੁੜ ਆਯਾ ਹੈ ਅਤੇ ਓਹ ਸਾਡਾ ਮਾਮਾਂ ਕਿਉਂ ਨਹੀਂ ਆਯਾ ਅਸੀਂ ਤਾਂ ਉਸਦੇ ਆਉਨ ਨੂੰ ਪਏ ਦੇਖਦੇ ਹਾਂ, ਇਸ ਬਾਤ ਨੂੰ ਸੁਨਕੇ ਕੁਲੀਰਕ ਬੋਲਿਆ ਤੁਸੀਂ ਸਾਰੇ ਮੂਰਖ ਹੋ ਉਸਨੇ ਤਾਂ ਸਭਨਾਂ ਨੂੰ ਮਾਰਕੇ ਖਾ ਲਿਆ ਹੈ ਮੇਰੀ ਉਮਰਾ ਬਾਕੀ ਸੀ ਇਸ ਲਈ ਬਚ ਗਿਆ ਹਾਂ ਅਰ ਵਿਸਾਹਘਾਤੀ ਦਾ ਸਿਰ ਲੈ ਆਂਦਾ ਹੈ ॥ ਹਨ ਕੁਝ ਡਰਨਾ ਕਰੋ ਇਸੇ ਲਈ ਕਿਹਾ ਹੈਦੋਹਰਾ ॥ ਰਿਸਟ ਪੁਸਟ ਬਗਲਾ ਭਯੋ ਬਹੁ ਮਰਮਨ ਕੋ ਖਾਇ ॥ ਸਮਯ ਪਾਇ ਕਰਕਟ ਗਹਾ ਲੀਨੀ ਵ ਤੁੜਾਇ ॥੨੩੯ ਕਾਗ ਬੋਲਿਆ ਹੈ ਗਿੱਦੜ ! ਇਹ ਗੱਲ ਤਾਂ ਠੀਕ, ਪਰ ਓਹ ਦੁਸਟ ਸਰਪ ਕਿਸ ਪ੍ਰਕਾਰ ਮਰੇਗਾ ? ਗਦੜ ਬੋਲਿਆ ਤੂੰ ਕਿਸੇ ਨਗਰ ਵਿਖੇ ਜਾਹ ਅਤੇ ਉਥੋਂ ਕਿਸੇ ਰਾਜਾ ਅਥਵਾ ਸ਼ਾਹੂਕਾਰ ਦਾ ਸੋਨੇ ਦਾ ਹਾਰ ਚੱਕਕੇ ਲੈਆਂ ਅਤੇ ਉਸਦੇ ਖੋਲ ਵਿਖੇ ਸਿੱਟ ਦੇ ਤਦ ਓਹ ਮਰੇਗਾ ਇਸ ਬਾਤ ਨੂੰ ਸੁਣਕੇ ਕਾਂ ਅਤੇ ਕਉਣੀ ਦੋਵੇਂ ਉਛਕੇ ਇਕ ਤਾਲ ਉਤੇ ਜੋ ਗਏ,ਕੀ ਦੇਖਦੇ ਹਨ ਜੋ ਉਥੇ ਰਾਜੇ ਦੀਆਂ ਰਾਣੀਆਂ ਗਹਿਣੇ ਉਤਾਰਕੇ ਸਨਾਨ ਕਰਨ ਲਗੀਆਂ ਹਨ, ਕਾਂ ਨੇ ਝਪਟ ਮਾਰਕੇ ਸੋਨੇ ਦਾ ਹਾਰ ਚੁੱਕ ਲਿਆ ਤਦ ਉਸਦੇ ਮਗਰ ਚਾਚਾ ਦੇ ਨੌਕਰ ਦੋੜੇ,ਕਾਗ ਨੇ ਓਹ ਹਾਰ ਉਸ ਖੋਲ ਵਿਖੇ ਲਿਆ ਸਿਟਿਆ ਰਾਜਾ ਦੇ ਨੌਕਰਾਂ ਨੇ ਉਸ ਜਗਾ ਦੀ ਭਾਲ ਕਰਦਿਆਂ ਸਰਪ ਨੂੰ ਮਾਰ ਕੇ ਹਾਰ ਲੈ ਲਿਆ, ਤਦ ਤੋਂ ਓਹ ਭੁਗ ਅਨੰਦ ਨਾਲ ਦਿਨ ਬਿਤਾਉਨ ਲੱਗਾ ਇਸਲਈ ਮੈਂ ਆਖਦਾ ਹਾਂ ॥ ਦੋਹਰਾ || ਬਲ ਸੇ ਕਾਰਜ ਨਾ ਬਨੇ ਸੋ ਉਪਾਇ ਮੇਂ ਹੋਇ। ਕਨਕ ਸੂਝ ਸੇ ਕਾਂਗ ਨੇ ਕ੍ਰਿਸ਼ਨ ਸਰਪ ਦੀਓ ਖੋਇ ॥੨੪0| ਅਜੇ ਹੀ ਕੋਈ ਬਾਤ ਨਹੀਂ ਜੋ ਬੁਧਿਆਨਾ ਕੋਲੋਂ ਨਾਂ ਹੋਸਕੇ ॥ Original 25: Punjabi Sahit Academy Dignized by: Panjab Digital Library