ਪੰਨਾ:ਪੰਚ ਤੰਤ੍ਰ.pdf/69

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਹਿਲਾ ਤੰਤ੍ਰ

੬੧

ਦੋਹਰਾ॥ ਜਾਕੋ ਬੁਧੀ ਬਲ ਕਿਸੇ ਨਿਰਬੁਧਨ ਬਲ ਨਾਹਿ।

ਮਦਮਾਤ ਰਾਜ ਕੋ ਸਮੇ ਬਿਨਾਸਿਯੋ ਆਹਿ॥ ੨੪੧॥

ਕਰਟਕ ਬੋਲਿਆ ਇਹ ਬਾਤ ਕਿਸ ਪ੍ਰਕਾਰ ਹੈ ਜੋ ਸਹੇ ਨੇ

ਸ਼ੇਰ ਨੂੰ ਮਾਰਿਆ, ਦਮਨਕ ਬੋਲਿਆ ਸੁਣ:- ੮ ਕਥਾ॥ ਕਿਸੇ ਬਨ ਵਿਖੇ ਭਾਸੁਰਕ ਨਾਮੀ ਸ਼ੇਰ ਰਹਿੰਦਾ ਸੀ ਓਹ ਮਦ ਵਿਖੇ ਮੱਤਾ ਹੋਯਾ ਹਰ ਰੋਜ਼ ਅਨੇਕਾਂ ਪਸ਼ੂਆਂ ਨੂੰ ਮਾਰਦਾ ਸੀ ਇਕ ਦਿਨ ਸਾਰੀ ਮ੍ਰਿਗਾਵਲਿ ਬੋਲੀ ਹੈ ਮਹਾਰਾਜ! ਆਪ ਅਕਾਰਥ ਹਰ ਰੋਜ਼ ਅਨੇਕਾਂ ਪਸ਼ੂਆਂ ਨੂੰ ਮਾਰਦੇ ਹੋ ਆਪਦੀ ਭੁਖ ਤਾਂ ਇਕ ਪਸ਼ੂ ਨਾਲ ਦੂਰ ਹੋ ਜਾਂਦੀ ਹੈ ਇਸ ਲਈ ਸਾਡੇ ਨਾਲ ਤੁਸੀਂ ਪ੍ਰਤਿਗਯਾ ਕਰ ਛੱਡੋ। ਅੱਜ ਤੋਂ ਲੈ ਕੇ ਆਪਦੇ ਭੋਜਨ ਲਈ ਹਰ ਰੋਜ਼ ਇਕ ਜੀਵ ਇਥੇ ਬੈਠਿਆਂ ਹੀ ਆਪਦੇ ਕੋਲ ਆ ਜਾਵੇਗਾ ਇਸ ਪ੍ਰਕਾਰ ਆਪਦਾ ਬੀ ਗੁਜ਼ਾਰਾ ਬੜਾ ਸੁਖਾਲਾ ਹੋਵੇਗਾ ਅਤੇ ਸਾਡਾ ਸਭਨਾਂ ਦਾ ਭੀ ਨਾਸ ਨਾ ਹੋਵੇਗਾ ਇਸ ਰਾਜ ਧਰਮ ਨੂੰ ਆਪ ਅੰਗੀਕਾਰ ਕਰੋ ਇਸ ਬਾਤ ਪਰ ਕਿਹਾ ਬੀ ਹੈ:-

ਦੋਹਰਾ॥ ਧੀਰੇ ਧੀਰੇ ਪ੍ਰਜਾ ਜੋ ਨ੍ਰਿਪ ਨ ਲੇ ਖਾਤ॥

ਸੋ ਪਾਵਤ ਹੈ ਪੁਸ਼ਟਤਾ ਯਥਾ ਰਸਾਇਨ ਤਾਤ॥ ੨੪੨॥

ਵਿਧਿ ਪੂਰਬਕ ਲਕੜੀ ਮਥੀ ਯਥਾ ਅਗਨਿ ਕੋ ਦੇਤ।

ਤਥਾ ਭੁਮਿ ਫਲ ਦੇਤ ਹੈ ਤਾਂਤੇ ਰਹੋ ਸੁਚੇਤ॥ ੨੪੩॥

ਸਵਰਗ ਲੋਕ ਸਾਧਨ ਸੁਭਗ ਪਾਲਨ ਪ੍ਰਜਾ ਪਛਾਨ।

ਧਰਮ ਨਾਸ ਅਪਜਸ ਜਗਤ ਪੀੜਾ ਪ੍ਰਜਾ ਬਖਾਨ॥੨੪੪॥

ਪ੍ਰਜਾ ਧੇਨ ਤੇ ਵਿੱਤ ਧਨ ਪਾਲਨ ਪੇਖਨ ਸਾਥ।

ਨਯਾਇ ਸਹਿਤ ਭੂਪਤ ਗਹੇ ਗੋਪਨ ਜਿਮ ਸਿਵਨਾਥ॥੨੪੫॥

ਜੋ ਭੂਪਤਿ ਨਿਜ ਮੋਹ ਤੇ ਪ੍ਰਜਾ ਹਨੇ ਸਮ ਮੇਖ॥

ਉਦਰ ਭਰਤ ਹੈ ਏਕ ਕਾ ਯਾਤੇ ਧਾਰ ਬਿਬੇਕ ੨੪੬॥

ਫਲ ਕੀ ਇਛਿਆ ਧਾਰ ਉਰ ਮਾਲੀ ਵਤ ਭੁਪਾਲ।

ਦਾਨ ਮਾਨ ਜਲ ਦੇਹ ਤੂੰ ਪੋਦਨ ਸੇ ਕਰ ਪਿਆਰ॥੨੪੭॥

ਨ੍ਰਿਪ ਦੀਪਕ ਧਨ ਤੇਲ ਕੋ ਲੇਤ ਪ੍ਰਜਾ ਸੇ ਗੂਪ।

ਲਖੇ ਨ ਕੋਊ ਭਾਸਕੇ ਅੰਤਰ ਗੁਨ ਕੀ ਉ੫॥੨੪੮॥

ਜੈਸੇ ਦਰੁਮ ਕੋ ਸਮੇਂ ਸਿਰ ਪਾਲੇ ਅਰ ਫਲ ਲੇਇ॥