ਪੰਨਾ:ਪੰਚ ਤੰਤ੍ਰ.pdf/70

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੬੨

ਪੰਚ ਤੰਤ੍ਰ

 ਯਥਾ ਦੁਗਧ ਹਿਤ ਗਾਇ ਕੋ, ਪਾਲੇ ਦੂਧ ਸੁ ਦੇਇ॥੨੪੯॥

ਜਿਮ ਅੰਕੁਰ ਰਛਿਆ ਕੀਏ ਮੋ ਪਾਇ ਫਲ ਦੇਤ।

ਤਥਾ ਸੁਰਛਿਤ ਲੋਕ ਕਾ ਨ੍ਰਿਪ ਸਬ ਧਨ ਹਰ ਲੇਤ॥੨੫੦॥

ਹਾਟਕ ਹਯ ਗੇਯ ਰਤਨ ਧਨ ਵਸਤ੍ਰਾ ਭਰਨ ਸੁਗੇਹ।

ਰਾਜਨ ਕਾ ਜੋ ਦ੍ਰਵਯ ਹੈ ਸੋ ਸਭ ਪਰਜਾ ਦੇਹ।। ੨੫੧।।

ਲੋਗਨ ਕੀ ਬ੍ਰਿਧਿ ਕਰਤ ਜੋ ਸੋ ਭੂਪਤਿ ਵਰਧੰਭ।

ਨਾਸ ਕਰੇ ਜੋ ਪ੍ਰਜਾ ਕਾ ਸੋ ਨਿਜ ਨਾਸ ਕਰੰਤ॥੨੫੨।।

ਮ੍ਰਿਗਾਵਲੀ ਦੀ ਇਸ ਬਾਤ ਨੂੰ ਸੁਣਕੇ ਭਾਸੁਰਕ ਬੋਲਆ ਸੱਚ ਹੈ, ਪਰ ਜੇਕਰ ਇਥੇ ਬੈਠਿਆਂ ਮੇਰੇ ਪਾਸ ਇਕ ਪਸ਼ੂ ਹਰ ਰੋਜ਼ ਨਾ ਆਯਾ ਤਾਂ ਮੈਂ ਸਬਨਾਂ ਨੂੰ ਇਕੋ ਵਾਰੀ ਮਾਰ ਵਿਹਾਂਗਾ, ਓਹ ਸਾਰੇ ਮ੍ਰਿਗ ਇਸ ਬਾਤ ਨੂੰ ਮੰਨਕੇ ਚਲੇ ਗਏ ਅਰ ਨਿਰਭੈ ਹੋਕੇ ਬਨ ਵਿਖੇ ਤੁਰਨ ਫਿਰਨ ਲਗੇ, ਆਪੋ ਆਪਣੀ ਵਾਰੀ ਇਕ ਪਸ਼ੂ ਚਲਿਆ ਜਾਵੇ,ਇਸ ਪ੍ਰਕਾਰ ਕਰਦਿਆਂ ਕਦੇ ਸਹੇ ਦੀ ਵਾਰੀ ਆਈ ਓਹ ਸਹਿਆ ਮ੍ਰਿਗਵਾਲੀ ਦਾ ਭੇਜਿਆ ਹੋਯਾ ਸਮਯ ਬਿਤਾਕੇ ਜੋ ਸ਼ੇਰ ਵਲ ਤੁਰਿਆ ਅਰ ਮਾਰਗ ਵਿਖੇ ਜਾਂਦਿਆਂ ਸ਼ੇਰ ਦੇ ਮਾਰਨ ਦਾ ਉਪਾਉ ਜੋ ਸੋਚਦਾ ਸਾ ਜੋ ਇਕ ਕੂਪ ਉਸਦੀ ਨਜ਼ਰ ਵਿੱਚ ਪੈ ਗਿਆ ਜਿਉਂ ਉਸਨੇ ਕੂਪ ਵਿਖੇ ਝਾਤੀ ਪਾਈ ਤਾਂ ਆਪਣੇ ਪਰਛਾਵੇਂ ਨੂੰ ਜਲ ਵਿਖੇ ਦੇਖਕੇ ਸੋਚਨ ਲਗਾ ਜੋ ਇਹ ਬੜਾ ਚੰਗਾ ਉਪਾ ਉਸਦੇ ਮਾਰਨ ਦਾ ਲਭਿਆ ਹੈ ਹੁਣ ਮੈਂ ਭਾਸੁਰਕ ਨੂੰ ਆਪਣੀ ਬੁਧਿ ਨਾਲ ਗੁੱਸਾ ਚੜ੍ਹਾ ਕੇ ਇਸ ਕੂਏ ਵਿਖੇ ਸਿਟੇ ਦਿਹਾਂਗਾ ਇਸ ਪ੍ਰਕਾਰ ਵਿਚਾਰ ਕਰਦਾ ਸਹਿਆ ਭਾਸਕਰ ਦੇ ਪਾਸ ਗਿਆ ਅਗੇ ਸ਼ੇਰ ਬੀ ਵੇਲਾ ਗੁਜ਼ਰਨ ਕਰਕੇ ਭੁਖਾ ਪਿਆਸਾ ਕ੍ਰੋਧ ਨਾਲ ਆਪਣੇ ਹੋਠਾਂ ਨੂੰ ਚਟਦਾ ਸੋਚ ਰਿਹਾ ਸੀ, ਜੋ ਕੱਲ ਇਸ ਬਨ ਨੂੰ ਖਾਲੀ ਕਰ ਦਿਹਾਂਗਾ ਇਤਨੇ ਚਿਰ ਵਿਖੇ ਧੀਰੋ ਧੀਰੇ ਸਹਿਆ ਬੀ ਉਸ ਦੇ ਅਗੇ ਪ੍ਰਨਾਮ ਕਰਕੇ ਜਾ ਬੈਠਾ।।

ਤਦ ਗੁੱਸੇ ਨਾਲ ਭਰਿਆ ਹੋਯਾ ਸ਼ੇਰ ਉਸਨੂੰ ਝਿੜਕ ਕੇ ਬੋਲਿਆ ਹੈ ਨੀਚ ਸਹੇ ਇਕ ਤਾਂ ਤੂੰ ਛੋਟਾ ਜਿਹਾ ਹੈ ਦੂਸਰਾ ਸਮਯ ਨੂੰ ਗੁਜਾਰਕੇ ਆਯਾ ਹੈਂ ਇਸ ਲਈ ਤੈਨੂੰ ਮਾਰਕੇ ਕਲ ਸਾਰੇ ਬਨ ਵਾਸੀਆਂ ਨੂੰ ਮਾਰ ਦਿਹਾਂਗਾ ਦੀਨ ਹੋਕੇ ਸਹਿਆ ਬੋਲਿਆ ਹੈ। ਮਹਾਰਾਜ! ਨਾਂ ਕੁਝ ਮੇਰਾ ਹੀ ਅਪਰਾਧ ਹੈ ਅਤੇ ਨਾ ਕੁਝ ਬਨਵਾਸੀਆਂ