ਪੰਨਾ:ਪੰਚ ਤੰਤ੍ਰ.pdf/71

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਹਿਲਾ ਤੰਤ੍ਰ

੬੨

ਦਾ ਅਪਰਾਧ ਹੈ ਤੁਸੀ ਅਰਜ ਤਾਂ ਸੁਣੋ! ਸ਼ੇਰ ਬੋਲਿਆ ਛੇਤੀ ਕਹੁ ਜਿਤਨਾ ਚਿਰ ਮੇਰੇ ਦੰਦਾਂ ਵਿਖੇ ਨਹੀਂ ਆਉਂਦਾ, ਸਹਿਆ ਬੋਲਿਆ ਹੇ ਮਹਾਰਾਜ!ਅਜ ਮੇਰੀ ਵਾਰੀ ਸੀ ਇਸ ਲਈ ਸਾਰੇ ਮ੍ਰਿਗਾਂ ਨੇ ਮੈਨੂੰ ਛੋਟਾ ਦੇਖ ਪੰਜਾਂ ਸਹਿਆਂ ਨਾਲ ਮੈਨੂੰ ਭੇਜਿਆ ਸੀ ਸੋ ਰਸਤੇ ਵਿਖੇ ਇਕ ਹੋਰ ਸ਼ੇਰ ਅਪਣੀ ਗੁਫਾ ਵਿਚੋਂ ਨਿਕਲ ਕੇ ਬੋਲਿਆ ਤੁਸੀ ਕਿਥੇ ਜਾਂਦੇ ਹੋ ਤਾਂ ਮੈਂ ਕਿਹਾ ਅਸੀਂ ਆਪਣੇ ਸਵਾਮੀ ਭਾਸੁਰਕ ਪਾਸ ਭੋਜਨ ਲਈ ਜਾਂਦੇ ਹਾਂ ਓਹ ਬੋਲਿਆ ਏਹ ਬਨ ਤਾਂ ਮੇਰਾ ਹੈ ਤੁਸੀਂ ਮੇਰੇ ਨਾਲ ਪ੍ਰਤਿਗਯਾ ਕਰੋ ਓਹ ਸ਼ੇਰ ਤਾਂ ਚੋਰ ਹੈ ਹੱਛਾ ਜੇਕਰ ਓਹ ਰਾਜਾ ਹੈ ਤਾਂ ਮੇਰੇ ਕੋਲ ਚਾਰ ਸਹੇ ਜਾਮਨੀ ਵਿਚ ਛਡਕੇ ਉਸਨੂੰ ਬੁਲਾ ਲਿਆਓ ਜੇਹੜਾ ਬਲ ਕਰਕੇ ਦੁਹਾਂ ਵਿਚੋਂ ਰਾਜਾ ਹੋਵੇਗਾ ਉਸਦਾ ਭੋਜਨ ਤੁਸੀਂ ਹੋਏ ਸੋ ਹੁਣ ਮੈਂ ਉਸਦਾ ਭੇਜਿਆ ਹੋਯਾ ਆਪ ਕੋਲ ਆਯਾ ਹਾਂ ਅਗੇ ਆਪ ਮਾਲਕ ਹੋ ਇਸ ਲਈ ਦੇਰ ਹੋਈ ਹੈ॥

ਭਾਸੁਰਕ ਬੋਲਿਆ ਹੱਛਾ ਜੇਕਰ ਐਉਂ ਹੀ ਹੈ ਤਾਂ ਮੈਨੂੰ ਦਿਖਾ ਜੋ ਓਹ ਚੋਰ ਸ਼ੇਰ ਕਿੱਥੇ ਹੈ ਉਸਨੂੰ ਮਾਰਕੇ ਮੈਂ ਅਪਨਾ ਕ੍ਰੋਧ ਦੂਰ ਕਰਾਂ॥ ਇਸ ਪਰ ਕਿਹਾ ਹੈ:-

ਦੋਹਰਾ॥ ਹਾਟਕ ਧਰਨੀ ਮਿਤੁ ਇਹ ਤੀਨ ਯਨ ਫਲ ਤਾਤ।।

ਜੋ ਨ ਮਿਲੇ ਇਨਮੇਂ ਕੋਊ ਕਹੇ ਯੁਧ ਕਰਾਤ॥੨੫੩॥

ਜਹਾਂ ਮਿਲੇ ਨਾ ਫਲ ਕਛੁ ਅਵਰ ਨਿਰਾਦਰ ਹੋਇ॥

ਨਾਂਹਿ ਉਠਾਵੇਂ ਦੰਦ ਅਸ ਬੁਧਿਮਾਨ ਜੋ ਲੋਇ॥੨੫੪।।

ਸਹਿਆ ਬੋਲਿਆ ਹੇ ਪ੍ਰਭੂ! ਇਹ ਸੱਚ ਹੈ ਜੋ ਸਾਰੇ ਰਾਜੇ ਪਿਥਵੀ ਅਥਵਾ ਧਨ ਦੇ ਲਈ ਯੁਧ ਕਰਦੇ ਹਨ ਪਰ ਓਹ ਸ਼ੇਰ ਕਿਲੇ ਦੇ ਅੰਦਰ ਹੈ ਓਥੋਂ ਹੀ ਆਕੇ ਉਸਨੇ ਸਾਨੂੰ ਰੋਕਿਆ ਸੀ ਇਸ ਲਈ ਕਿਲੇ ਵਾਲਾ ਰਾਜਾ ਔਖਾ ਜਿਤਿਆ ਜਾਂਦਾ ਹੈ॥ ਕਿਹਾ ਹੈ-

ਦੋਹਰਾ॥ ਗਜ ਸਹਸ ਹਯ ਲਾਖ ਤੇ ਜੋ ਕਾਰਜ ਨਹ ਹੋਇ॥

ਸੋ ਕਾਰਜ ਭੂਪਾਨ ਕਾ ਦੁਰਗ ਏਕ ਸੇ ਜੋਇ॥ ੨੫੫॥

ਏਕਾਕੀ ਸਤ ਸ ਲੜੇ ਕਿਲੇ ਬੀਚ ਜੋ ਭੁਪ॥

ਨੀਤਿ ਨਿਪੁਨ ਯਾ ਹੇਤ ਮੇਂ ਕਹੇਂ ਕਿਲੇ ਕੀ ਊਪ॥ ੩੫੬॥

ਹਰਨਾਖਸ ਭਯ ਧਾਰਕੇ ਗੁਰ ਆਗਯਾ ਕੋ ਪਾਇ॥

ਵਿਸਕਰਮਾ ਨੇ ਦੁਰਗੇ ਕੁਖੋ ਨੇ ਤੁਰਤ ਬਨਾਇ॥੧੫੭॥