ਪੰਨਾ:ਪੰਚ ਤੰਤ੍ਰ.pdf/73

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਹਿਲਾ ਤੰਤ੍ਰ

੬੫

ਅੰਦਰ ਝਾਤੀ ਮਾਰੀ ਤਾਂ ਆਪਣੇ ਪ੍ਰਤਿਬਿੰਬ (ਪਰਛਾਵੇਂ) ਨੂੰ ਕੂਏ ਵਿਖੇ ਦੇਖਕੇ ਗੱਜਿਆ ਝੱਟ ਕੂਏ ਵਿਚੋਂ ਦੂਣੀ ਆਵਾਜ ਆਈ, ਉਸਨੇ ਉਸਨੂੰ ਆਪਣਾ ਸ਼ਤ੍ਰੂ ਜਾਨ ਉਸ ਦੇ ਉਪਰ ਛਾਲ ਮਾਰੀ ਅਤੇ ਮਰ ਗਿਆ ਅਰ ਸਹਿਆ ਬੀ ਬੜਾ ਪ੍ਰਸੰਨ ਹੋ ਕੇ ਸਾਰੇ ਬਨਵਾਸੀਆਂ ਦੇ ਪਾਸ ਆਯਾ ਅਤੇ ਉਸਦੇ ਮਰਨ ਦਾ ਪ੍ਰਸੰਗ ਸਭਨਾਂ ਨੂੰ ਸੁਨਾਯਾ, ਸਾਰਿਆਂ ਨੇ ਉਸਦੀ ਵਡਿਆਈ ਕੀਤੀ ਅਤੇ ਓਹ ਸਾਰੇ ਬਨਵਾਸੀ ਸੁਖ ਭੋਗਨ ਲਗੇ ਇਸ ਲਈ ਮੈਂ ਆਖਦਾ ਹਾਂ:-

ਦੋਹਰਾ 11 ਜਾਂਕੋ ਬੁੱਧੀ ਬਲ ਕਿਸੇ ਨਿਰਬੂਧਨ ਬਲ ਨਾਂਹਿ॥

ਮਦਮਾਤੇ ਮ੍ਰਿਗਰਾਜ ਕੋ ਸਸੇ ਬਿਨਾਸਿਯੋ ਆਂਹਿ॥੨੬੬॥

ਸੋ ਜੇਕਰ ਆਪ ਆਖੋ ਤਾਂ ਮੈਂ ਉਥੇ ਜਾਕੇ ਆਪਣੀ ਬੁਧਿ ਨਾਲ ਉਨਾਂ ਦੀ ਮਿਤ੍ਰਾਈ ਵਿਚ ਫਰਕ ਪਾ ਦਿੰਦਾ ਹਾਂ। ਕਰਟਕ ਬੋਲਿਆ ਜੇਕਰ ਇਸ ਪ੍ਰਕਾਰ ਹੈ ਤਾਂ ਜਾਹ ਤੈਨੂੰ ਕਲਯਾਨ ਹੋਵੇ ਜੋ ਸਮਝੋ ਸੋ ਕਰੋ। ਇਤਨੇ ਚਿਰ ਵਿਚ ਦਮਨਕ ਸੰਜੀਵਕ ਤੋਂ ਵਖਰਾ ਅਕੱਲੇ ਪਿੰਗਲਕ ਨੂੰ ਦੇਖ ਪ੍ਰਣਾਮ ਕਰ ਅਗੇ ਜਾ ਬੈਠਾ, ਪਿੰਗਲਕ ਬੋਲਿਆ ਹੇ ਦਮਨਕ! ਬਹੁਤ ਦਿਨਾਂ ਪਿਛੋਂ ਆਯਾ ਹੈਂ ਕੀ ਸਬਬ? ਓਹ ਬੋਲਿਆ ਮਹਾਰਾਜ ਆਪਦੇ ਚਰਣਾਂ ਨਾਲ ਸਾਡਾ ਕੁਝ ਪ੍ਰਯੋਜਨ ਨਹੀਂ ਇਸ ਲਈ ਨਹੀਂ ਆਯਾ।। ਤਾਂ ਬੀ ਰਾਜਾ ਦੇ ਮਤਲਬ ਦਾ ਨੁਕਸਾਨ ਦੇਖਕੇ ਸਹਾਰਿਆ ਨਹੀਂ ਜਾਂਦਾ ਇਸ ਲਈ ਬਿਨਾਂ ਬੁਲਾਏ ਆਯਾ ਹਾਂ।। ਕਿਹਾ ਬੀ ਹੈ:-

ਦੋਹਰਾ।। ਭਲਾ ਬੁਰਾ ਹਿਤ ਅਹਿਤ ਸਬ ਬਿਨ ਬੂਝੇ ਕਹੂ ਤਾਂਹਿ॥

ਜਾਂਕਾ ਭਲਾ ਸਦੀਵਹੀਂ ਤੂੰ ਚਾਹੇ ਮਨ ਮਾਹਿ॥ ੨੬੭॥

ਦਮਨਕ ਦੀ ਇਸ ਬਾਤ ਨੂੰ ਮਤਲਬ ਵਾਲੀ ਸਮਝਕੇ ਪਿੰਗਲਕ ਬੋਲਿਆਂ ਜੋ ਤੇਰੇ ਦਿਲ ਅੰਦਰ ਹੈ ਸੋ ਕਹੁ,ਓਹ ਥੋਲਿਆ ਹੇ ਸਵਾਮੀ! ਇਹ ਸੰਜੀਵਕ ਆਪ ਦਾ ਦੁਸ਼ਮਨ ਹੈ ਇਸਨੇ ਮੈਨੂੰ ਇਤਬਾਰੀ ਸਮਝਕੇ ਇਕੰਤ ਬਿਖੇ ਇਹ ਆਖਿਆ ਸੀ ਜੋ ਮੈਂ ਪਿੰਗਲਕ ਦੀ ਤਾਕਤ ਨੂੰ ਜਾਨ ਚੁਕਾ ਹਾਂ ਇਸ ਲਈ ਹੁਨ ਇਸ ਨੂੰ ਮਾਰਕੇ ਸਾਰਾ ਰਾਜ ਮੈਂ ਲਵਾਂਗਾ ਅਤੇ ਤੈਨੂੰ ਵਜੀਰ, ਬਨਾਵਾਂਗਾਂ,ਦਮਨਕ ਦੇ ਇਸ ਵਜ੍ਰ ਰੂਪੀ ਬਚਨ ਨੂੰ ਸੁਨਕੇ ਪਿੰਗਲਕ ਹੈਰਾਨ ਹੋ ਗਿਆ ਅਤੇ ਕੁਝ ਨਾ ਬੋਲਿਆ॥ ਤਾਂ ਦਮਨਕ ਨੇ ਉਸਦੇ ਚਿਹਰੇ ਨੂੰ ਦੇਖਕੇ ਜਾਨਿਆ ਜੋ