ਪੰਨਾ:ਪੰਚ ਤੰਤ੍ਰ.pdf/74

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੬੬

ਪਹਿਲ ਤੰਤ੍ਰ

ਇਹ ਰਾਜਾ ਸੰਜੀਵਕ ਦਾ ਪ੍ਰੇਮੀ ਹੈ ਤਾਂ ਜ਼ਰੂਰ ਇਹ ਇਸ ਮੰਤ੍ਰੀ ਕਰਕੇ ਨਾਸ ਨੂੰ ਪ੍ਰਾਪਤ ਹੋਵੇਗਾ॥ ਕਿਹਾ ਹੈ:-

ਛੰਦ॥ ਰਾਜ ਮਾਂਹਿ ਜਬ ਮੰਤ੍ਰੀ ਏਕੈ ਕਰਤ ਭੂਪ ਮਨ ਮੇਂ ਹਰਖਾਇ॥ ਮੂਢ ਭਾਵ ਸੇਂ ਮੰਤ੍ਰੀ ਮਦ ਯੁਤ ਮੰਦ ਕਰ ਦਾਸ ਭਾਵ ਤਜ ਜਾਇ॥ ਹੋ ਵਿਰਾਗ ਯੁਤ ਮੰਤ੍ਰੀ ਉਰ ਮੇਂ ਹੋਨ ਚਹਤ ਤਬ ਵਹੁ ਨੂੰ ਨਿਜ ਤੰਤ੍ਰ॥ ਧਰ ਸੁਤੰਤ੍ਰਤਾ ਨ੍ਰਿਪ ਕੇ ਪ੍ਰਾਨਨ ਸੰਗ ਕਰਤ ਵਹੁ ਵੈਰ ਤੁਰੰਤ॥੧੬੮॥

ਹੁਨ ਇੱਥੇ ਕੀ ਕਰਨਾ ਯੋਗ ਹੈ ਇਤਨੇ ਚਿਰ ਨੂੰ ਪਿੰਗਲਕ ਹੋਸ਼ ਵਿਖੇ ਆਕੇ ਬੋਲਿਆ ਹੇ ਦਮਨਨ ਓਹ ਸੰਜੀਵਕ ਤਾਂ ਮੇਰੇ ਪ੍ਰਾਣਾਂ ਜਿਹਾ ਨੌਕਰ ਹੈ, ਫੇਰ ਕਿਸ ਲਈ ਮੇਰੇ ਨਾਲ ਵੈਰ ਕਰਨ ਲਗਾ ਹੈ ਦਮਨਕ ਬੋਲਿਆ ਮਹਾਰਾਜ ਕਿਆ ਨੌਕਰ ਨੌਕਰ ਹੀ ਰਹਿੰਦਾ ਹੈ ਹਰ ਕੋਈ ਖੁਦ ਮੁਖਤਿਆਰੀ ਚਾਹੁੰਦਾ ਹੈ ਇਸ ਪਰ ਕਿਹਾ ਬੀ ਹੈ:-

ਦੋਹਰਾ॥ ਐਸਾ ਕੋਇ ਨ ਪੁਰਖ ਹੈ ਜੋ ਨ ਚਹੇ ਨ੍ਰਿਪ ਲੱਛ

ਬਿਨ ਸਮਰਥ ਸਕਲੇ ਪੁਰਖ ਕਰੇਂ ਸੇਵ ਪ੍ਰਤੱਛ॥੧੬੯॥

ਪਿੰਗਲਕ ਬੋਲਿਆ ਹੈ ਸ਼੍ਰੇਸ਼ਟ! ਤਦ ਬੀ ਮੇਰਾ ਚਿੱਤ ਉਸ ਉੱਤੇ ਇਹ ਭਰੋਸਾ ਨਹੀਂ ਕਰਦਾ ਕਿਹਾ ਹੈ:-

ਦੋਹਰਾ॥ ਬਹੁ ਬਿਕਾਰ ਯੁਤ ਦੇਹ ਜਿਮ ਸਬਹਨ ਕੋ ਪ੍ਰਿਯ ਹੋਇ॥

ਤਿਮ ਨਿਜ ਪ੍ਰਿਯ ਪ੍ਰਿਯ ਕਰੇਂ ਤੌ ਭੀ ਪਿਆਰਾ ਜੋਇ॥੨੭੦।।

ਦਮਨਕ ਖੋਲਿਆ ਬੁਰ ਕਰਦਿਆਂ ਬੀ ਪਿਯਾਰੇ ਨੂੰ ਪ੍ਰੇਮੀ ਸਮਝਨਾ ਏਹੋ ਦੋਸ ਹੈ! ਇਸ ਪਰ ਕਿਆ ਬੀ ਹੈ:-

ਦੋਹਰਾ।। ਅਧਿਕ ਪਿਖੇ ਨ੍ਰਿਪ ਜਾਸ ਕੋ ਜੱਦਪ ਹੈ ਕੁਲ ਹੀਨ॥

ਸੁਖ ਸੰਪਤ ਕਾ ਪਾਤ੍ਰ ਸੋ ਐਸੇ ਕਹੇ ਪ੍ਰਬੀਨ ੨੭੧॥

ਹੇ ਪ੍ਰਭੂ! ਮੈਂ ਇਹ ਬੀ ਪੁਛਦਾ ਹਾਂ ਜੋ ਨਿਰਗੁਨ ਸੰਜੀਵਕ ਨੂੰ ਕਿਸ ਗੁਨ ਕਰਕੇ ਪਾਸ ਰਖਦੇ ਹੋ ਜੇਕਰ ਆਪਦਾ ਇਹ ਖਿਆਲ ਹੈ ਜੋ ਇਹ ਬੜੇ ਸਰੀਰ ਵਾਲਾ ਮੋਟਾ ਹੈ ਇਸ ਦੀ ਸਹਾਇਤਾ ਨਾਲ ਸ਼ਤ੍ਰੂਆਂ ਨੂੰ ਮਾਰਾਂਗਾ ਸੋ ਇਹ ਬਾਤ ਇਸ ਪਾਸੋਂ ਨਹੀਂ ਬਨੇਗੀ ਕਿਉਂ ਜੋ ਇਹ ਵਿਚਾਰਾ ਘਾਸ ਖੋਰਾ ਅਤੇ ਆਪ ਦੇ ਦੁਸ਼ਮਨ ਮਾਸ ਖਾਨ ਵਾਲੇ ਹਨ ਜਦ ਇਸ ਪਖੋਂ ਕੋਈ ਕੰਮ ਨਹੀਂ ਹੋ ਸਕਦਾ ਤਦ ਇਸੇ ਨੂੰ ਦੂਖਨ ਲਾਕੇ ਮਾਰ ਸਿਟੋ॥ ਪਿੰਗਲਕ ਬੋਲਿਆ