ਪੰਨਾ:ਪੰਚ ਤੰਤ੍ਰ.pdf/75

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਹਿਲਾ ਤੰਤ੍ਰ

੬੧

ਦੋਹਰਾ॥ ਜਾਂਕੇ ਗੁਨ ਵਰਨਨ ਕਰੇ ਸਭਾ ਮਾਂਝ ਬੁਧਿਮਾਨ॥

ਤਾਂਕੇ ਔਗੁਨ ਮਤ ਕਹੋ ਹੋਤ ਪ੍ਰਤਿਗਯਾ ਹਾਨ॥੨੭੨॥

ਦੂਸਰੇ ਮੈਂ ਇਸ ਨੂੰ ਤੇਰੇ ਕਹੇ ਅਨੁਸਾਰ ਅਭਯ ਦਾਨ ਦੇ ਚੁੱਕਾ ਹਾਂ, ਫੇਰ ਉਸਨੂੰ ਆਪ ਕਿਸ ਪ੍ਰਕਾਰ ਮਾਰਾਂ,ਅਰ ਤੀਸਰੇ ਇਹ ਸਾਡਾ ਮਿਤ੍ਰ ਹੈ ਇਸ ਉਪਰ ਕਿਸੇ ਤਰਾਂ ਦਾ ਕੋਈ ਦੋਸ਼ ਨਹੀਂ ਅਰ ਏਹ ਬਾਤ ਸ਼ਿਵ ਜੀ ਮਹਾਰਾਜ ਨੇ ਦੇਵਤਿਆਂ ਨੂੰ ਕਹੀ ਸੀ ਜਦ ਤਾਰਕਾਸੁਰ ਸ਼ਿਵਜੀ ਤੋਂ ਵਰ ਲੈ ਗਿਆ ਕਿ ਮੈਨੂੰ ਆਪਦੀ ਸੰਤਾਨ ਅਥਵਾ ਆਪ ਤੋਂ ਬਿਨਾਂ ਕੋਈ ਨਾ ਮਾਰੇ ਤਦ ਓਹ ਇਸ ਹੰਕਾਰ ਵਿਖੇ ਆਕੇ ਦੇਵਤਿਆਂ ਨੂੰ ਦੁਖ ਦੇਨ ਲਗਾ ਦੇਵਤਿਆਂ ਨੇ ਸ਼ਿਵਜੀ ਅਗੇ ਪ੍ਰਾਰਥਨਾ ਕੀਤੀ ਹੈ ਮਹਾਰਾਜ! ਆਪਨੇ ਹੀ ਵਰ ਦਿੱਤਾ ਹੈ ਹੁਨ ਆਪ ਹੀ ਮਾਰੋ ਤਾਂ ਮਹਾਰਾਜ ਜੀ ਨੇ ਇਹ ਕਿਹਾ:-

ਦੋਹਰਾ॥ ਦੈਤ ਯਹਾਂ ਸੇਂ ਵਰ ਲਿਯੋ ਯਹਾਂ ਨੂੰ ਮਾਰਨ ਯੋਗ।।

ਵਿਖ ਕਾ ਬ੍ਰਿਛ ਲਗਾਇ ਕਰ ਨਹਿੰ ਕਾਟੇ ਤਿਸ ਲੋਗ॥੨੭੩।

ਚੌਪਈ॥ ਮਤ ਕਰ ਪਹਿਲੇ ਪ੍ਰੇਮ ਕਿਸੀ ਸ ਕਰੇਂ ਪ੍ਰੇਮ ਤੋ ਰਾਖ ਹੋਏ ਸੇ ਊਚੇ ਚੜ੍ਹਕਰ ਗਿਰੇ ਤੋਹਾਨਾਂ।।ਟਿਕੇ ਭੂਮਿਕੋ ਗਿੜਨਮਹਾਨਾਂ॥੨੭੪॥

ਦੋਹਰਾ॥ ਉਪਕਾਰੀ ਪਰ ਸਾਧੁਤਾ ਸੋ ਨ ਸਾਧਪਨ ਹੋਇ॥

ਵੇਰੀ ਪਰ ਜੋ ਸਰਲਤਾ ਸੋ ਸਾਧੂ ਕਹਲੋਇ॥੨੭੫॥

ਭਾਂਵੇਂ ਇਹ ਮੇਰੇ ਨਾਲ ਵੈਰ ਭਾਵ ਰਖਦਾ ਹੈ ਤਦ ਬੀ ਮੈਂ ਇਸ ਤੋਂ ਉਲਟਾ ਨਹੀਂ ਹੁੰਦਾ ਦਮਨਕ ਬੋਲਿਆ ਏ ਰਾਜ ਧਰਮ ਨਹੀਂ ਜੋ ਦ੍ਰੋਹ ਕਰਣ ਵਾਲੇ ਉਪਰ ਦਯਾ ਕਰਨੀ।। ਕਿਹਾ ਹੈ:-

ਦੋਹਰਾ॥ ਧਨ ਸਮਰਥ ਮੇਂ ਸਮ ਜੋਊ ਮਰਮੀ ਵਯਸਨੀ ਜੋਇ।

ਅਰਧ ਰਾਜ ਹਾਰੀ ਹਨੋ ਨਹਿ ਤੋ ਨਿਜ ਹਤ ਹੋਇ॥੨੭੬॥

ਹੋਰ ਇਸਦੀ ਮ੍ਰਿਤਤਾ ਕਰਕੇ ਆਪ ਨੇ ਸਾਰਾ ਰਾਜ ਧਰਮ ਛੱਡ ਦਿੱਤਾ ਹੈ, ਇੱਸੇ ਲਈ ਆਪਦੇ ਸਾਰੇ ਨੌਕਰ ਚਾਕਰ ਵਿਰਕਤ ਹੋ ਗਏ ਹਨ, ਆਪ ਦੇਖੋ ਜੋ ਆਪਦੇ ਸਾਰੇ ਨੌਕਰ ਮਾਸ ਖੋਰੇ ਅਤੇ ਇਹ ਘਾਸ ਖੋਰਾ, ਇਸ ਕਾਰਣ ਆਪਣੇ ਸੰਗੀਆਂ ਨੂੰ ਮਾਸ ਨਹੀਂ ਮਿਲਦਾ ਕਿਉਂ ਜੋ ਬਿਨਾਂ ਹਿੰਸਾ ਤੋਂ ਮਾਸ ਪੈਦਾ ਨਹੀਂ ਹੁੰਦਾ ਸੋ ਮਾਸ ਤੋਂ ਬਿਨਾਂ ਓਹ ਸਾਰੇ ਆਪ ਨੂੰ ਛੱਡ ਜਾਣਗੇ ਤਦ ਆਪਦੀ ਬੜੀ ਹਾਨੀ ਹੋਵੇਗੀ ਦੂਜੇ, ਇਸਦੀ ਸੰਗਤ ਕਰਕੇ ਆਪ ਦੀ ਬੁੱਧਿ ਸ਼ਿਕਾਰ