ਪੰਨਾ:ਪੰਚ ਤੰਤ੍ਰ.pdf/77

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਹਿਲਾ ਤੰਤ੍ਰ

੬੭

ਸਿਮ੍ਰਿਤ ਸਬ ਐਸੇ ਹੀ ਭਾਖਤ ਹੇਂ ਟੇਰ ਜੂ॥੨੮੧॥

ਹੇ ਭਦ੍ਰੇ ਮੈਂ ਤੇਰੇ ਪਾਸ ਆਯਾ ਹਾਂ ਸੋ ਚੈਨੂੰ ਚਾਹੀਦਾ ਹੈ ਜੋ ਆਏ ਦੀ ਖਾਤਰ ਕਰੇ,ਦੁਸਰੇ ਮੈਂ ਅਨੇਕ ਮਨੁਖਾਂ ਦਾ ਲਹੂ ਚਖਿਆ ਹੈ ਸੋ ਆਪੋ ਆਪਨੇ ਅਹਾਰ ਦੇ ਦੋਸ ਕਰਕੇ ਕੋਈ ਮਿੱਠਾ ਕੋਈ ਕੌੜਾ ਕਸੈਲਾ ਸੀ, ਪਰ ਮੈਂ ਅਜ ਤੋੜੀ ਮਿੱਠਾ ਲਹੂ ਨਹੀਂ ਚਖਿਆ ਸੋ ਜੇਕਰ ਤੂੰ ਕ੍ਰਿਪਾ ਕਰੇਂ ਤਾਂ ਅਜ ਮੈਂ ਇਸ ਰਾਜਾ ਦਾ ਮਿੱਠਾ ਲਹੁ ਪੀਵਾਂ ਜਿਸ ਦੇ ਪੀਣੇ ਕਰਕੇ ਮੇਰੀ ਰਸਨਾ ਨੂੰ ਬੜਾ ਅਨੰਦ ਹੋਵੇਗਾ।। ਕਿਹਾ ਹੈ:-

ਦੋਹਰਾ॥ ਰੰਕ ਔਰ ਭੂਪਾਲ ਕੋ ਰਸਨਾ ਸੁਖ ਸਮ ਹੋਤ।

ਸਾਰ ਯਹੀ ਸੰਸਾਰ ਮੇਂ ਯਾਹਿਤ ਸਰਬਸ ਖੋਤ॥੨੮੨॥

ਜਿਹਬ ਸੁਖ ਸੰਸਾਰ ਮੇਂ ਜੋ ਨਾ ਹੋਤਾ ਮੀਤ

ਤੌ ਕਤ ਜਨ ਪਰ ਵਸ ਰਹੇਂ ਕਹਾਂ ਨੌਕਰੀ ਰੀਤ॥੨੮੩॥

ਉਦਰ ਹੇਤ ਮਿਥਯਾ ਕਹੈ ਕਰੇਂ ਨੀਚ ਕੇ ਸੇਵ॥

ਅਰ ਵਿਦੇਸ ਮੇਂ ਫਿਰਤ ਹੈ ਯੋ ਸਬ ਉਦਰ ਕਰੇਵ॥੨੮੪॥

ਸੋ ਮੈਂ ਭੀ ਭੁੱਖਾ ਤੇਰੇ ਪਾਸੋਂ ਭੋਜਨ ਮੰਗਦਾ ਹਾਂ ਸੋ ਤੈਨੂੰ ਨਹੀਂ ਚਾਹੀਦਾ ਜੋ ਤੂੰ ਅਕੱਲੀ ਹੀ ਇਸ ਰਾਜਾ ਦੀ ਰੱਤ ਪੀਵੇਂ।। ਮੰਦ ਵਿਸਰਪਣੀ ਬੋਲੀ ਹੈ ਅਗਨਿ ਮੁਖ! ਮੈਂ ਤਾਂ ਸੁਤੇ ਹੋਏ ਇਸ ਰਾਜਾ ਦਾ ਲਹੂ ਪੀਂਦੀ ਹਾਂ ਪਰੰਤੂ ਤੂੰ ਬੜਾ ਚਲਾਕ ਹੈਂ ਜੇਕਰ ਮੇਰੇ ਨਾਲ ਰਲਕੇ ਇਹ ਲਹੂ ਪੀਵੇਂ ਤਾਂ ਬੈਠ ਜਾ। ਮਾਂਗਣੂੰ ਬੋਲਿਆ ਹੇ ਦੇਵੀ। ਮੈਨੂੰ ਆਪਣੇ ਇਸ ਦੇਵ ਦੀ ਸੁਗੰਦ ਹੈ ਜਦ ਤੀਕੂੰ ਪਹਿਲਾਂ ਤੂੰ ਰਕਤ ਨਾ ਪੀਵੇਂਗੀ ਤਦ ਤੀਕੂੰ ਮੈਂ ਨਾ ਪੀਵਾਂਗ ਇਸ ਪ੍ਰਕਾਰ ਉਨ ਦੀਆਂ ਬਾਤਾਂ ਕਰਦਿਆਂ ਰਾਜਾ ਬੀ ਉਸ ਸਿਹਜਾ ਤੇ ਆ ਸੁੱਤਾ ਤਦ ਮਾਂਗਣੁੰ ਜੋ ਜਬਾਨ ਦਾ ਚਲਿਆ ਹੋਯਾ ਸੀ ਉਸਨੇ ਕਹਲੀ ਕਰਕੇ ਜਾਗਦਿਆਂ ਹੀ ਉਸ ਰਾਜਾ ਨੂੰ ਡੰਗਿਆ ਇਸੇ ਪਰ ਕਿਸੇ ਮਹਾਤਮਾ ਨੇ ਠੀਕ ਕਿਹਾ ਹੈ:-

ਦੋਹਰਾ॥ ਲਾਖ ਯਤਨ ਕੇ ਕਰੇ ਤੇਂ ਪਲਟਤ ਨਹੀਂ ਸੁਭਾਇ।

ਖੂਬ ਤਪਾਏਂ ਤੇਂ ਪੁਨਾ ਜਲ ਸੀਤਲ ਹੋ ਜਾਇ॥ ੨੯੫।।

ਅਗਨਿ ਸੀਤ ਹੋ ਜਾਇ ਜੋ ਤਪੇ ਚੰਦ੍ਰ ਜੌ ਆਇ॥

ਤੋਂ ਭੀ ਪੁਰਖ ਸੁਭਾਇ ਜੋ ਨਹੀਂ ਪਲਟਿਆ ਜਾਇ॥੨੮੬॥