ਸਮੱਗਰੀ 'ਤੇ ਜਾਓ

ਪੰਨਾ:ਪੰਚ ਤੰਤ੍ਰ.pdf/78

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੭੦

ਪੰਚ ਤੰਤ੍ਰ

ਰਾਜਾ ਬੀ ਸੂਈ ਵਾਂਗੂ ਚੁਭਨ ਕਰਕੇ ਉਸ ਬਿਸਤਰੇ ਨੂੰ ਛੱਡ ਕੇ ਬੋਲਿਆ ਦੇਖੋ ਇਸ ਬਿਛਾਉਨੇ ਬਿਖੇ ਅਥਵਾ ਮਾਗਨੂੰ ਹੈ ਜਿਸ ਨੇ ਮੈਨੂੰ ਡੰਗਿਆ ਹੈ ਜਦ ਰਾਜਾ ਦੇ ਨੌਕਰ ਉਸ ਬਿਸਤਰੇ ਨੂੰ ਝਾੜਨ ਲਗੇ ਤਦ ਮਾਂਗਨੂੰ ਚਲਾਕ ਤਾਂ ਪਲੰਗ ਦੇ ਵਿੱਚ ਲੁਕ ਗਿਆ ਅਤੇ ਕਪੜੇ ਵਿਚੋਂ ਓਹ ਮੰਦ ਵਿਸਰਪਣੀ ਜੂੰ ਲੱਭੀ ਤੇ ਮਾਰੀ ਗਈ। ਇਸ ਲਈ ਮੈਂ ਆਖਿਆ ਸੀ:–

ਦੋਹਰਾ।। ਬਿਨ ਜਾਨੇ ਕੁਲ ਸੀਲ ਕੇ ਕਬੀ ਨ ਦੀਜੇ ਵਾਸ।
ਜੂਕਾ ਮੰਦ ਵਿਸਰਪਣੀ ਜਿਮ ਮਾਗੁਨ ਤੇ ਨਾਸ॥੨੮੭॥

ਸੋ ਹੇ ਮਹਾਰਾਜ! ਇਹ ਬਾਤ ਸੋਚਕੇ ਆਪ ਇਸ ਨੂੰ ਜ਼ਰੂਰ ਮਾਰੋ ਨਹੀਂ ਤਾਂ ਇਹ ਆਪ ਨੂੰ ਮਾਰੇਗਾ॥ ਕਿਹਾ ਹੈ:–

ਦੋਹਰਾ॥ ਜੋ ਨਿਜ ਜਾਤੀ ਛਾਡ ਕਰ ਅਵਰਨ ਦੇ ਅਧਿਕਾਰ।
ਸੋ ਨਰ ਪਾਵਤ ਮ੍ਰਿਤੁ ਕੋ ਯਥਾ ਕੁਕੁਦ੍ਰਮ ਸਿਆਰ॥੨੮੮॥

ਪਿੰਗਲਕ ਬੋਲਿਆ ਇਹ ਬਾਤ ਕਿਸ ਪ੍ਰਕਾਰ ਹੈ ਦਮਨਕ ਬੋਲਿਆ ਸੁਨੋ:-

੧੦ ਕਥਾ ਕਿਸੇ ਬਨ ਵਿਖੇ ਚੰਡਰਵ ਨਾਮੀ ਗਿੱਦੜ ਰਹਿੰਦਾ ਸੀ ਓਹ ਕਦੇ ਭੁਖ ਦੇ ਮਾਰਿਆ ਨਗਰ ਨੂੰ ਆਯਾ ਉਸਨੂੰ ਦੇਖਕੇ ਸਾਰੇ ਕੁੱਤੇ ਉਸਦੇ ਪਿੱਛੇ ਲਗ ਪਏ, ਗਿੱਦੜ ਉਨ੍ਹਾਂ ਤੋਂ ਡਰਦਾ ਮਾਰਿਆ ਇਕ ਧੋਬੀ ਦੇ ਘਰ ਵਿਖੇ ਜਾ ਵੜਿਆ ਕੁੱਤੇ ਬੀ ਉਸਦੇ ਪਿੱਛੇ ਗਏ ਤਦ ਓਹ ਡਰਦਾ ਮਾਰਿਆ ਨੀਲ ਦੀ ਮੱਟੀ ਵਿਖੇ ਡਿਗ ਪਿਆ, ਅਤੇ ਉਸ ਨੀਲ ਨਾਲ ਰੰਗਿਆ ਗਿਆ ਜਦ ਬਾਹਰ ਨਿਕਲਿਆ ਤਦ ਕੁੱਤਿਆਂ ਨੇ ਉਸਦਾ ਰੰਗ ਪਲਟਿਆ ਹੋਯਾ ਦੇਖਕੇ ਜਾਤਾ ਜੋ ਇਹ ਗਿੱਦੜ ਨਹੀਂ ਇਸ ਲਈ ਓਹ ਚਲੇ ਗਏ ਚੰਡਰਕ ਗਿੱਦੜ ਬੀ ਓਥੋਂ ਨਿਕਲ ਕੇ ਬਨ ਨੂੰ ਗਿਆ ਪਰ ਨੀਲ ਦਾ ਰੰਗ ਕਦੇ ਉਤਰਦਾ ਨਹੀਂ॥ ਕਿਹਾ ਹੈ:–

ਚੌਪਈ ਉਗ੍ਰ ਪਾਪ ਨਹ ਛੂਟਤ ਜੈਸੇ॥ ਮੂਢ ਪੁਰਖ ਨਾਰੀ ਹਠ ਤੈਸੇ॥ ਅਰ ਜਿਮ ਬਡਿਸ ਮੀਨ ਨਹਿ ਛਾਡਤ॥ ਤਿਮ ਮਦਪਾਨ ਨੀਲ ਰੰਗ ਲਾਗਤ॥੨੮੯॥ ਤਦ ਸਾਰੇ ਬਨਵਾਸੀ ਜੀਵ ਉਸ ਗਿੱਦੜ ਨੂੰ ਤਮਾਲ ਬ੍ਰਿਛ ਦੀ ਨ੍ਯਾਈ ਕਾਲੇ ਰੰਗ ਵਾਲਾ ਦੇਖ ਕੇ ਆਪਸ ਵਿਖੇ ਆਖਨ ਲਗੇ, ਇਹ ਕੋਈ ਅਪੂਰਬ ਜੀਵ ਆਯਾ