ਪੰਨਾ:ਪੰਚ ਤੰਤ੍ਰ.pdf/80

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੭੨

ਪੰਚ ਤੰਤ੍ਰ

ਓਹ ਮੇਰੇ ਨਾਲ ਵੈਰ ਭਾਵ ਰਖਦਾ ਹੈ ਦਮਨਕ ਬੋਲਿਆ ਅਜ ਉਸ ਨੇ ਮੈਨੂੰ ਕਿਹਾ ਸੀ ਜੋ ਸਵੇਰੇ ਪਿੰਗਲਕ ਨੂੰ ਮਾਰ ਦੇਵਾਂਗਾ ਜੇਕਰ ਪ੍ਰਭਾਤੇ ਆਪਦੇ ਪਾਸ ਆਉਣ ਦੇ ਸਮੇਂ ਉਸਦੀਆਂ ਲਾਲ ਅੱਖੀਆਂ, ਹੋਠ ਕੰਬਦੇ, ਸੱਜੇ ਖੱਬੇ ਦੇਖਦਾ, ਅਯੋਗ ਅਸਥਾਨ ਵਿਖੇ ਬੈਠਕੇ ਆਪਨੂੰ ਖੋਟੀ ਨਜ਼ਰ ਨਾਲ ਦੇਖੇ ਤਾਂ ਇਹ ਬਾਤ ਸੱਚ, ਨਹੀਂ ਤਾਂ ਝੂਠ ਜਾਨਣੀ, ਫੇਰ ਜੋ ਆਪਦੀ ਮਰਜੀ ਹੋਵੇ ਸੋ ਕਰਨਾ ਦਮਨਕ ਇਹ ਬਾਤ ਪਿੰਗਲਕ ਨੂੰ ਆਖਕੇ ਸੰਜੀਵਕ ਵੱਲ ਤੁਰ ਪਿਆ ਸੰਜੀਵਕ ਉਸ ਗਿੱਦੜ ਨੂੰ ਉਦਾਸ ਅਤੇ ਧੀਰੇ ਧੀਰੇ ਆਉਂਦੇ ਨੂੰ ਦੇਖਕੇ ਬੋਲਿਆ ਹੈ ਮਿਤ੍ਰ ਰਾਜੀ ਹੈਂ ਬੜੇ ਚਿਰੀਂ ਆਯਾ ਹੈਂ ਕੋਈ ਟਹਿਲ ਦਸ ਅਤੇ ਮੰਗ ਜੋ ਆਖੈਂ ਸੋ ਦੇਵਾਂ ਕਿਉਂ ਜੋ ਤੂੰ ਪਰਾਹੁਣਾ ਆਯਾ ਹੈ॥ ਇਸ ਉਤੇ ਕਿਹਾ ਬੀ ਹੈ:-

ਦੋਹਰਾ ਜਾਂਕੇ ਗ੍ਰਹ ਕਾਰਜ ਲੀਏ ਆਵਤ ਹੈਂ ਬਹੁ ਮੀਤ।

ਧੰਨ ਵਹੀ ਜਗ ਜਾਨੀਏ ਅਵਤ ਪਛਾਨ ਪੁਨੀਤ॥੨੯੨॥

ਦਮਨਕ ਬੋਲਿਆ ਨੌਕਰਾਂ ਨੂੰ ਸੁਖ ਕਿਥੇ॥ ਕਿਹਾ ਬੀ ਹੈ:-

ਦੋਹਰਾ॥ ਪਰਾਧੀਨ ਸੰਪਤ ਸਦਾ ਲਹੇ ਨ ਚਿੱਤ ਹੁਲਾਸ॥

ਨਿਜ ਜੀਵਨ ਕੀ ਆਸ ਨਹਿ ਜੋ ਹੋਵੇ ਨਿਪ ਦਾਸ॥੨੯੩॥

ਤਥਾ॥ ਸੇਵਾ ਸੇ ਧਨ ਜੇ ਚਹੋਂ ਦੇਖ ਤਿਨਹਿ ਕੜਾ ਕੀਨ॥

ਨਿਜ ਸੁਤੰਤ੍ਰਤਾ ਦੇਹ ਕੀ ਦੇਕਰ ਭਏ ਅਧੀਨ॥੨੯੪॥

ਜਨਮ ਦੁਖ ਪਹਿਲਾ ਲਖੋ ਦੁਤੀ ਦੁਖ ਧਨ ਹੀਨ

ਤਾਂ ਪਰ ਸੇਵਾ ਪਰਮ ਦੁਖ ਜਾਮੈਂ ਸੁਖ ਰਤੀਨ॥੨੯੫॥

ਭਾਰਤ ਮੇਂ ਐਸੇ ਕਿਹਾ ਜੀਵਤ ਮ੍ਰਿਤ ਨਰ ਪਾਂਚ॥

ਦਾਸ ਪ੍ਰਵਾਸੀ ਮੁਢ ਪੁਨ ਨਿਰਧਨ ਰੋਗੀ ਜਾਂਚ |੨੯੬

ਨਿਜਾ ਧਨ ਭੋਜਨ ਨਹੀਂ ਨਹੀਂ ਸਯਨ ਕੀ ਆਸ॥

ਹੋ ਨਿਸੰਕ ਨਹਿ ਕਹਿ ਸਕੇ ਕਯਾ ਜੀਵਤ ਹੈਂ ਦਾਸ॥੨੯੭॥

ਸੇਵਾ ਸਵਾਨ ਸਮਾਨ ਹੈ ਜੇ ਭਾਖੇ ਤੇ ਝੂਠ॥

ਸਵਾਨ ਫਿਰਤ ਨਿਜ ਇਛਿਆਂ ਸੇਵਕ ਪਰ ਕੀ ਮੂਠ॥੨੯੮॥

ਬ੍ਰਹਮਚਰਜ ਭੂ ਸਰਨ ਪੁਨ ਤਨ ਕ੍ਰਿੱਸ ਭੋਜਨ ਤੂਲ।।

ਸੇਵਕ ਯਤੀ ਸਮਾਨ ਲਖ ਪਾਪ ਧਰਮ ਪ੍ਰਤਿਕੂਲ॥੧੯੯॥

ਸੀਤਾ ਤਪ ਖੁਧਯਾ ਤ੍ਰਿਖਾ ਸੇਵਾ ਹਿਤ ਯਹ ਸਰ੫