ਸਮੱਗਰੀ 'ਤੇ ਜਾਓ

ਪੰਨਾ:ਪੰਚ ਤੰਤ੍ਰ.pdf/81

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਹਿਲਾ ਤੰਤ੍ਰ

੭੩


ਦਾਸ ਸਹੇ ਯਦਿ ਧਰਮ ਹਿਤ ਤੌਂ ਸਬ, ਜਾਨੋ ਖਰਬ ੩੦੦।
ਮਿਦ੍ਰ ਮੀਠੇ ਯਦਪਿ ਮਿਲੇ ਮੋਦਕ ਸੇਵਾ ਕੀਨ॥
ਤੱਦਪਿ ਨਹਿ ਕੁਛ ਕਾਜਵੇ ਜੋ ਸੇਵਾ ਆਧੀਨ॥੩੦੧॥

ਸੰਜੀਵਕ ਬੋਲਿਆ ਆਪ ਕਿਸ ਬਾਤ ਨੂੰ ਆਖਿਆ ਚਾਹੁੰਦੇ ਹੋ ਦਮਨਕ ਬੋਲਿਆ ਹੇ ਮਿਤ੍ਰ! ਵਜ਼ੀਰਾਂ ਨੂੰ ਮੰਤ੍ਰ ( ਸਲਾਹ) ਦਾ ਭੇਦ ( ਦਸਣਾ) ਕਰਨਾ ਯੋਗ ਨਹੀਂ ਕਿਹਾ ਹੈ:-

ਦੋਹਰਾ।। ਮੰਤ੍ਰ ਭੇਦ ਨਿਪ ਕਾ ਕਰੇ ਜੋਨ ਵਜੀਰੀ ਪਾਇ॥
ਨ੍ਰਿਪ ਕਾਰਜ ਕਾ ਨਾਸ ਕਰ ਆਪ ਨਰਕ ਮੇਂ ਜਾਇ॥੧੦੨॥
ਜੋ ਮੰਤ੍ਰੀ ਨ੍ਰਿਪ ਮੰਤ੍ਰ ਕੋ ਪ੍ਰਗਟ ਕਰਤ ਹੈਂ ਮੀਤ॥
ਤਿਨੋਂ ਸਸਤ੍ਰ ਸੇਂ ਨ੍ਰਿਪ ਹਨਾ ਨਾਰਦ ਭਾਖੀ ਨੀਤ॥ ੩੦੩॥

ਪਰ ਤਦ ਬੀ ਮੈਂ ਤੇਰੇ ਪ੍ਰੇਮ ਕਰਕੇ ਸਲਾਹ ਪ੍ਰਗਟ ਕੀਤੀ ਹੈ ਕਿਉਂ ਜੋ ਤੂੰ ਮੇਰੇ ਬਚਨਾਂ ਤੇ ਭਰੋਸਾ ਕਰਕੇ ਇਸ ਰਾਜਾ ਪਾਸ ਆਯਾ ਹੈਂ॥ ਕਿਹਾ ਹੈ:-

ਦੋਹਰਾ॥ ਜੋ ਜਾਂਕੇ ਵਿਸ੍ਵਾਸ ਸੇਂ ਲਹੇ ਮਿਤ ਜਗ ਤਾਤ॥
ਤਾਂ ਕੀ ਹਤ੍ਯਾ ਤਿਸੀ ਕੋ ਹੋਤ ਮਨੂੰ ਕਹ ਬਾਂਤ॥੩੦੪॥

ਹੇ ਭਾਈ! ਇਹ ਪਿੰਗਲਕ ਤੇਰੇ ਉਤੇ ਕਉੜਿਆ ਹੋਯਾ ਹੈ ਉਸ ਨੇ ਮੇਰੇ ਅਗੇ ਇਹ ਬਾਤ ਕਹੀ ਜੋ ਕਲ ਸੰਜੀਵਕ ਨੂੰ ਮਾਰਕੇ ਆਪਨੇ ਕੁਟੰਬ ਦੀ ਤ੍ਰਿਪਤੀ ਕਰਾਂਗਾ ਤਦ ਮੈਂ ਰਾਜਾ ਨੂੰ ਕਿਹਾ ਹੈ ਮਹਾਰਾਜ! ਇਹ ਬਾਤ ਮੁਨਾਸਬ ਨਹੀਂ ਜੋ ਮਿਤ੍ਰ ਦ੍ਰੋਹ ਕਰਕੇ ਗੁਜ਼ਾਰਾ ਕਰਨਾ ਇਸ ਪਰ ਕਿਹਾ ਹੈ:-

ਦੋਹਰਾ॥ ਬ੍ਰਹਮ ਘਾਤ ਕਰ ਸੁੱਧ ਹ੍ਵੈ ਪ੍ਰਾਯਸਚਿੱਤ ਕਰਾਇ॥
ਮਿਤ੍ਰ ਦੋ੍ਹ ਕਰ ਸੁੱਧ ਨਹਿ ਕੀਨੇ ਕੋਟ ਉਪਾਇ॥੩੦੫॥

ਇਸ ਬਾਤ ਨੂੰ ਸੁਨਕੇ ਉਸਨੇ ਮੈਨੂੰ ਕ੍ਰੋਧ ਨਾਲ ਕਿਹਾ ਹੈ ਨੀਚ! ਓਹ ਸੰਜੀਵਕ ਘਾਸ ਖੋਰਾ ਅਰ ਅਸੀਂ ਮਾਸ ਖਾਨ ਵਾਲੇ ਹਾਂ, ਇਸ ਲਈ ਇਨ੍ਹਾਂ ਦਾ ਅਰ ਸਾਡਾ ਸ੍ਵਭਾਵਕ ਵੈਰ ਹੈ, ਤਾਂ ਸਤ੍ਰ ਨੂੰ ਕਿਸ ਤਰਾਂ ਛਡੀਏ॥ ਬਲਕਿ ਸਾਮ ਦਾਮ ਭੇਦ ਅਤੇ ਦੰਡ ਕਰਕੇ ਜਿਸ ਤਰਾਂ ਹੋ ਸਕੇ ਸਤ੍ਰ ਨੂੰ ਮਾਰੀਏ, ਅਤੇ ਜੇ ਨਾ ਮਾਰੀਏ ਤਾਂ ਬੜਾ ਦੋਸ ਹੁੰਦਾ ਹੈ। ਕਿਹਾ ਹੈ:-

ਦੋਹਰਾ॥ ਬਨੇ ਨ ਔਰ ਉਪਾਇ ਤੋਂ ਨਿਜ ਕੰਨ੍ਯਾ ਭੀ ਦੇਹੁ॥