ਪੰਨਾ:ਪੰਚ ਤੰਤ੍ਰ.pdf/82

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੭੪

ਪੰਚ ਤੰਤ੍ਰ

ਵੈਰੀ ਮਾਰੋ ਪਾਪ ਨਹਿ ਰਾਜਨੀਤਿ ਹੈ ਏਹੁ।!੩੦੬॥

ਧਰਮ ਅਧਰਮ ਨ ਦੇਖਤੇ ਛਤ੍ਰੀ ਜਬ ਸਮੁਹਾਤ॥

ਦ੍ਰੋਨ ਪੁਤ੍ਰ ਨੇ ਸੁਪਤਹੀ ਧ੍ਰਿਸਟਦਮਨ ਕਿਯ ਘਾਤ॥ ੩੦੭॥

ਇਸ ਲਈ ਹੇ ਮਿਤ੍ਰ! ਮੈਂ ਉਸਦੇ ਅਭਿਪ੍ਰਾਯ ਨੂੰ ਸਮਝ ਕੇ ਤੇਰੇ ਪਾਸ ਆਯਾ ਹਾਂ। ਹੁਨ ਮੈਨੂੰ ਵਿਸਵਾਸਘਾਤ ( ਵਿਸਾਹਘਾਤ ) ਦਾ ਦੋਸ ਨਹੀਂ ਅਗੇ ਜੋ ਤੇਰੀ ਮਰਜੀ ਹੈ ਸੋ ਕਰ।। ਸੰਜੀਵਕ ਉਸਦੇ ਵਜ੍ਰ ਰੂਪੀ ਬਚਨ ਨੂੰ ਸੁਨਕੇ ਬੇਸੁਧ ਹੋ ਗਿਆ ਫੇਰ ਹੋਸ਼ ਵਿਖੇ ਆ ਵੈਰਾਗ ਨਾਲ ਏਹ ਬੋਲਿਆ ਹਾਂ ਮਹਾਤਮਾਂ ਨੇ ਠੀਕ ਕਿਹਾ ਹੈ:-

ਦੋਹਰਾ॥ ਨੀਚ ਸੰਗ ਅਬਲਾ ਕਰਤ ਨ੍ਰਿਤਿ ਬਿਖੇ ਹਿਤ ਨਾਂਹਿ॥

ਕ੍ਰਿਪਨ ਪੁਰਖ ਪੈ ਰਹਿਤ ਧਨਗਿਰਿ ਪੈ ਮੇਘਵਸਾਂਹਿ੩੦੮।

ਮੰਦ ਬੁਧਿ ਜੋ ਇਮ ਲਖੇ ਮੈਂਹੂੰ ਨ੍ਰਿਪ ਹਿਤਕਾਰ॥

ਸਿੰਗ ਪੂਛ ਬਿਨ ਜਾਨੀਏ ਪਸ਼ੂ ਅਹੇ ਨਿਰਧਾਰ॥ ੩੦੯॥

ਬਨ ਮੇਂ ਬਸ ਭਛਿਆ ਕਦੇ ਭਾਰ ਉਠਾਵੇ ਸ੍ਰੇਸਟ॥

ਰੋਗ ਰਹੇ ਤਨ ਮੇਂ ਭਲਾ ਸੇਵਾ ਜਾਨ ਨਿਕ੍ਰਿਟਸ!!੩੧੮

ਮੈਂ ਇਹ ਬਾਤ ਬੜੀ ਅਜੋਗ ਕੀਤੀ ਹੈ ਜੋ ਇਸਦੇ ਨਾਲ ਮਿਤ੍ਰਤਾ ਕੀਤੀ ਹੈ॥ ਕਿਹਾ ਹੈ:-

ਦੋਹਰਾ॥ ਜਿਨਕਾ ਧਨ ਬਲ ਅਪ ਸਮ ਦੇਖੇ ਪੁਰਖ ਬਿਚਾਰ।।

ਮੈਤ੍ਰੀ ਔਰ ਬਿਵਾਹ ਸੁਭ ਅਧਿਕ ਹੀਨ ਮੇਂ ਖੁਆਰ ।।੩੧੩॥

ਤਥਾ ਚੌਪਈ॥ ਮਿਰਗ ਕਰਤ ਮ੍ਰਿਗ ਸੰਗ ਸਦੀਵ॥ ਗੋ ਸੇ ਗੋ ਹਥ ਸੇ ਹਯ ਜੀਵ।। ਸਠ ਮੂਰਖ ਪੰਡਿਤ ਗੁਨਵਾਨ।। ਸਮ ਮੇਂ ਸਦਾ ਮਿਤ੍ਰ ਜਾਨ॥੩੧੨ ।। ਹੁਨ ਜੇਕਰ ਮੈਂ ਉਸਨੂੰ ਰਾਜੀ ਕੀਤਾ ' ਚਾਹਾਂ ਸੋ ਭੀ ਨਹੀਂ ਬਨਦਾ, ਕਿਹਾ ਹੈ:-

ਚੌਪਈ।। ਹੇਤੁ ਰਾਖ ਜੋ ਕਰਹੈ ਰੋਖ ਹੇਤ ਨਾਸ ਤੇ ਪਾਵੇ ਤੋਖ॥ਜੋ ਬਿਨ ਕਾਜ ਧਰਤ ਉਰ ਕ੍ਰੋਧ।। ਤਾਂ ਕੋ ਨਰ ਕਿਮ ਕਰੇ ਪ੍ਰਬੋਧ॥੩੧੩॥ ਵਾਹ ਕੜਾ ਠੀਕ ਕਿਹਾ ਹੈ:-

ਕਬਿੱਤ॥ ਪਰਮ ਪ੍ਰਬੀਨ ਪਰ ਕਾਜ ਮਾਂਹਿ ਲੀਨ ਸੇਵਾ ਪਰਮ ਕੋ ਚੀਨ ਵੋਹ ਹੀਨ ਜੋ ਬਖਾਨੀਏ।। ਨ੍ਰਿਪਨ ਕੀ ਸੇਵ ਕਰੇ ਉਪਕਾਰ ਮਨ ਧਰੇ ਤਾਪ ਸਬਹੀ ਕੋ ਹਰੇ, ਸੇਵਕ ਸੋ ਜਾਨਏ।। ਐਸੇ ਜਨ ਨ੍ਰਿਪ ਸੇਵ ਕਰੇ ਤਜ ਅਹੰਮੇਵ ਤਊ ਨਾ ਕਿ ਭੇਵ ਭੂਪਤਿ ਕੋ