ਪੰਨਾ:ਪੰਚ ਤੰਤ੍ਰ.pdf/83

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਹਿਲਾ ਤੰਤ੍ਰ

੭੫

ਭਾਨੀਏ॥ ਕਾਜ ਸਿੱਧ ਹੋਇ। ਕੇ ਨਾ ਹੋਇ ਹੈ ਨਰੇਸ਼ ਢਿਗ ਸਿੰਧ ਵਿਤ ਵਿਪਦਾ ਸਦੀਵ ਹੀ ਪ੍ਰਮਾਨੀਏ॥ ੩੧੪॥

ਤਥਾ॥ ਕਦੇ ਦੋਈ ਉਪਕਾਰ ਪੇਮ ਮਨ ਮਹਿ ਧਾਰ ਤਾਂਕਾ ਡਿਸਕਾਰ ਕਰ ਦੇਤ ਹੈ ਨਰੇਸ ਜੁ॥ ਨਾ ਕੋਈ ਅਪਕਰੀ ਤਾਂ ਪੈ ਕਰੇ ਦਯਾ ਭਾਰੀ ਯਹੀ ਬੜੀ ਖੁਆਰੀ ਨਿਪ ਸੇਵ ਮੇਂ ਹਮੇਸ ਦੁ॥ ਭਿੰਨ ਰਹੇ ਭਾਵ ਮੰਦਾ ਏਕ ਰਸ ਨਹੀਂ ਕਦਾ ਸੰਪਤ ਨਾ ਹੋਇ ਜਾਂਦਾ ਹੋਤ ਤੋਂ ਕਲੇਸ ਜੂ॥ ਸੇਵਾ ਕੋ ਧਰਮ ਜੋਇ ਪਾਵਤ ਨ ਜੋਗੀ ਕੋਇ ਬਿਥਾ ਕਾਲ ਹੈ ਖੋਇ ਭਜ ਲੇ ਮਹੇਸ਼ ਜੁ॥੩੧੫॥

ਤਾਂ ਮੈਨੂੰ ਇਹ ਮਲੂਮ ਹੁੰਦਾ ਹੈ ਜੋ ਰਾਜਾ ਦੇ ਪਾਸ ਰਹਿਨ ਵਾਲਿਆਂ ਨੇ ਜੋ ਮੇਰੇ ਉਪਰ ਉਸਦੀ ਕ੍ਰਿਪਾ ਦੇਖ ਨਹੀਂ ਸਕਦੇ ਸੇ ਪਿੰਗਲਕ ਨੂੰ ਨਾਰਾਜ ਕਰ ਦਿਤਾ ਹੈ ਇਸ ਲਈ ਮੇਰੇ ਨਿਰਦੋਸ ਉਪਰ ਦੋਸ ਲਗਦਾ ਹੈ! ਕਿਹਾ ਹੈ:―

ਦੋਹਰਾ॥ਸਮ ਕ੍ਰਿਪਾ ਲਖ ਔਰ ਪੈ ਸੇਵਕ ਨਹੀਂ ਸਹੰਤ॥

ਜਿਮ ਸੌਕਣ ਨਿਜ ਸੌਤ ਕੇ ਗੁਨ ਮੈਂ ਦੋਸ ਧਰੰਤ॥੩੧੬॥

ਇਹ ਬਾਤ ਠੀਕ ਹੈ ਜੋ ਰਾਨ ਹੀਨਾਂ ਦੀ ਕ੍ਰਿਪਾ ਗੁਨ ਵਾਲਿਆਂ ਉਪਰ ਨਹੀਂ ਹੁੰਦੀ ਕਿਹਾ ਹੈਦੋਹਰਾ॥ ਨਹ ਟਤ ਗੁਨ ਗੁਨੀ ਕਾ ਅਤਿ ਗੁਨ ਯੁਤ ਕੇ ਪਾਸ॥ ਦੀਪਕ ਸੋਭਤ ਰਾਤ ਜਿਮ ਦਿਨ ਮੈਂ ਨਹੀਂ ਪ੍ਰਕਾਸ॥੪੧॥ ਦਮਨਕ ਬੋਲਿਆ ਹੈ ਮਿਤੁ! ਜੇਕਰ ਇਹ ਬਾਤ ਹੈ ਤਾਂ ਤੈਨੂੰ ਕੁਝ ਡਰ ਨਹੀਂ ਕਿਉਂ ਜੋ ਤੂੰ ਦੁਰਜਨਾਂ ਕਰਕੇ ਪਾਏ ਹੋਏ ਨੂੰ ਬ ਆਪਣੀ ਚਰਾਈ ਨਾਲ ਰਾਜੀ ਕਰ ਲਵੇਂਗਾ ਓਹ ਬੋਲਿਆ ਇਹ ਬਾਤ ਠੀਕ ਨਹੀਂ ਕਿਉਂਜੋ ਜਿੱਥੇ ਬਹੁਤ ਸਾਰੇਦੁਸ਼ਟਹੋਨ ਉਥੇ ਰਹਿਨਾ ਯੋਗ ਨਹੀਂ ਭਲਾ ਹਨ ਤਾਂ ਮੈਂ ਉਸਨੂੰ ਰਾਜੀ ਬੀ ਕਰ ਲਵਾਂ ਪਰਫੇਰ ਓਹ ਕੋਈ ਹੋਰ ਉਪਾ (ਹਿਕਮਤ) ਕਰਕੇ ਮਾਰ ਦੇਨਗੇ ਕਿਹਾ ਹੈ:―

ਦੋਹਰਾ॥ਕਾਜ ਅਕਾਜ ਨਾ ਸੋਚਤੇ ਮਿਲਕੇ ਦੁਸ਼ਟ ਅਨੇਕ॥

ਜਿਮ ਇਕ ਗਾਦਿ ਹੈ ਹਨਯੋ ਉਸਦੇ ਗਹਿ ਏਕ॥੩੧੮॥

ਦਮਨਕ ਬੋਲਿਆ ਇਹ ਬਾਤ ਕਿਵੇਂ ਹੈ ਸੰਜੀਵਕ ਬੋਲਿਆ ਸੁਨ:―

੧੧ ਕਥਾ॥ ਕਿਸੇ ਬਨ ਵਿਖੇ ਮਦੋਤਕਟ ਨਾਮੀ ਸ਼ੇਰ ਰਹਿੰਦਾ ਸੀ ਉਸਦੇ ਤਿੰਨ ਵਜੀਰ ਇਕ ਕਾਗ (ਕਾਂ) ਦੂਸਰਾ ਚਿਤ੍ਰਾ ਤੀਜਾ