ਪੰਨਾ:ਪੰਚ ਤੰਤ੍ਰ.pdf/85

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
੭੭
ਪਹਿਲਾ ਤੰਤ੍ਰ

ਗਿੱਦੜ ਬੋਲਿਆ ਮੈਂ ਸ੍ਵਾਮਿ ਨੂੰ ਅਜੇਹਾ ਸਮਝਾਵਾਂਗਾ ਜਿਸ ਤਰਾਂ ਓਹ ਆਪੇ ਇਸ ਨੂੰ ਮਾਰੇ ਸੋ ਤੁਸੀਂ ਇਥੇ ਠਹਿਰੋ ਤੇ ਮੈਂ ਸ੍ਵਾਮੀ ਦੀ ਆਗ੍ਯਾ ਲੈਕੇ ਆਉਂਦਾ ਹਾਂ। ਇਹ ਆਖਕੇ ਗਿੱਦੜ ਸ਼ੇਰ ਪਾਸ ਜਾਕੇ ਬੋਲਿਆ ਹੇ ਪ੍ਰਭੂ! ਅਸੀ ਸਾਰਾ ਬਨ ਢੂੰਡ ਕੇ ਹੈਰਾਨ ਹੋਗਏ ਹਾਂ ਪਰ ਕੋਈ ਜੀਵ ਨਹੀਂ ਮਿਲਿਆ, ਅਰ ਅਸੀਂ ਭੀ ਭੁਖ ਨਾਲ ਘਬਰਾ ਗਏ ਹਾਂ। ਆਪ ਬੀ ਨਿਰਾਹਾਰੀ ਹੋ ਸੋ ਜੇਕਰ ਆਪਦੀ ਆਗ੍ਯਾ ਹੋਵੇ ਤਾਂ ਕ੍ਰਥਨਕ ਦੇ ਮਾਸ ਨਾਲ ਆਪਣਾ ਪੇਟ ਭਰੀਏ ਸ਼ੇਰ ਇਸ ਬੜੀ ਕਠੋਰ ਬਾਤ ਨੂੰ ਸੁਣਕੇ ਬੋਲਿਆਂ ਖਬਰਦਾਰ ਜੇਕਰ ਕਦੇ ਮੁੜਕੇ ਇਸ ਬਾਤ ਦਾ ਨਾਮ ਲਏਂਗਾ ਤਾਂ ਤੈਨੂੰ ਮਾਰ ਦਿਹਾਂਗਾ ਕਿਉਂ ਜੋ ਮੈਂ ਉਸ ਨੂੰ ਨਿਰਭੈ ਦਾਨ ਦੇ ਚੁਕਾ ਹਾਂ ਫੇਰ ਕਿਸ ਪ੍ਰਕਾਰ ਮਾਰੀਏ। ਕਿਹਾ ਹੈ:―

ਦੋਹਰਾ॥ ਮਹੀ ਅੰਨ ਗੋ ਧਰਨ ਕਾ ਤੈਸਾ ਦਾਨ ਨ ਹੋਇ॥

ਅਭਯਦਾਨ ਜੈਸਾ ਕਹੇਂ ਪੰਡਿਤ ਗ੍ਯਾਨੀ ਲੋਇ॥੩੨o॥

ਇਸ ਬਾਤ ਨੂੰ ਸੁਨਕੇ ਗਿੱਦੜ ਬੋਲਿਆ ਹੇ ਪ੍ਰਭੋ! ਜੇਕਰ ਅਭੈ ਦਾਨ ਦੇਕੇ ਮਾਰੀਏ ਤਾਂ ਇਹ ਪਾਪ ਹੁੰਦਾ ਹੈ ਪਰ ਜੇਕਰ ਓਹ ਆਪਦੇ ਚਰਨਾਂ ਨੂੰ ਆਪੋ ਆਪਣਾ ਸਰੀਰ ਦੇਵੇ ਤਾਂ ਕੀ ਦੋਸ ਹੈ, ਇਸ ਲਈ ਜੇਕਰ ਓਹ ਆਪ ਨਾਂ ਆਖੇ ਤਾਂ ਨਾ ਮਾਰਨਾ ਅਤੇ ਸਾਡੇ ਵਿਚੋਂ ਕਿਸੇ ਇਕ ਨੂੰ ਮਾਰਕੇ ਅਪਣੀ ਤ੍ਰਿਪਤੀ ਕਰਨੀ, ਕਿਉਂ ਜੋ ਆਪ ਕਈਆਂ ਦਿਨਾਂ ਦੇ ਭੁੱਖੇ ਹੋ ਹੇ ਮਹਾਰਾਜ! ਅਸੀ ਅਜੇਹਾਂ ਪ੍ਰਾਣਾਂ ਨੂੰ ਕੀ ਕਰਨਾ ਹੈ ਜੋ ਆਪਣੇ ਕੰਮ ਨਾ ਆਉਣ, ਹੋਰ ਜੇ ਕਦੇ ਆਪ ਨੂੰ ਕਿਸੇ ਪ੍ਰਕਾਰ ਦੇ ਹਾਨਿ ਹੋਈ ਤਾਂ ਬੀ ਅਗਨਿ ਬਿਖੇ ਜਲ ਮਰਾਂਗੇ॥ ਕਿਹਾ ਹੈ:―

ਦੋਹਰਾ॥ ਹੋਇ ਬਡਾ ਜੋ ਕੁਲ ਬਿਖੇ ਯਤਨ ਸਹਿਤ ਤਿਹ ਰਾਖ॥

ਤਾਂ ਕੇ ਹੋਖ ਬਿਨਾਸ ਹੀ ਸਭੁ ਦੇਤ ਭਯ ਨਾਖ॥੩੨੧॥

ਏਹ ਬਾਤ ਸੁਨਕੇ ਸ਼ੇਰ ਬੋਲਿਆ ਜੋ ਤੈਨੂੰ ਚੰਗਾ ਹੈ ਸੋ ਕਰ ਇਸ ਬਾਤ ਨੂੰ ਸੁਨਕੇ ਗਿੱਦੜ ਛੇਤੀ ਨਾਲ ਉਨਾਂ ਦੇ ਕੋਲ ਆਂ ਬੋਲਿਆ ਭਾਈ ਸਾਡਾ ਸ਼ਾਮੀ ਤਾਂ ਬੜਾ ਤੰਗ ਹੋਗਿਆ ਕਿਉਂ ਪਏ ਬ੍ਰਿਥਾ ਫਿਰਦੇ ਹੋ ਅਰ ਉਸ ਤੋਂ ਬਿਨਾਂ ਸਾਡੀ ਰਛਿਆ ਕੌਨ ਕਰੇਗਾ ਸੋ ਉਥੇ ਚਲਕੇ ਮਰਨ ਨੂੰ ਤਿਆਰ ਹੋਏ ਹੋਏ ਸ੍ਵਾਮੀ ਨੂੰ ਆਪਨਾ ਸ੍ਰੀਰ ਦੇਕੇ ਬਚਾ ਲਈਏ ਅਤੇ ਆਪਨੇ ਕਰਜੇ ਨੂੰ ਪੂਰਾ ਕਰੀਏ,ਕਿਹਾ ਹੈ:―

ਦੋਹਰਾ॥ ਜਾ ਸੇਵਕ ਕੇ ਜੀਵ ਤੇ ਸ੍ਵਾਮੀ ਕੋ ਦੁਖ ਹੋਇ॥