ਪੰਨਾ:ਪੰਚ ਤੰਤ੍ਰ.pdf/86

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੭੮

ਪੰਚ ਤੰਤ੍ਰ

ਸੋ ਜਾਵਤ ਹੈ ਨਰਕ ਕੋ ਐਸੇ ਭਾਖਤ ਲੋਇ॥੩੨੨॥

ਇਸ ਬਾਤ ਨੂ ਸੁਨ ਓਹ ਸਾਰੇ ਆਂਸੂਆਂ ਨਾਲ ਭਰੇ ਹੋਏ ਮਦੋਤਕਟ ਸ਼ੇਰ ਦੇ ਪਾਸ ਨਮਸਕਾਰ ਕਰਕੇ ਜਾਂ ਬੈਠੇ, ਸ਼ੇਰ ਬੋਲਿਆ, ਕ੍ਯਾ ਕੋਈ ਜਾਨਵਰ ਮਿਲਿਆ ਹੈ? ਤਦ ਕਾਂਗ ਬੋਲਿਆ ਹੇ ਸ੍ਵਾਮੀ! ਅਸੀਂ ਸਾਰੇ ਫਿਰੇ ਹਾਂ ਪਰ ਕੋਈ ਜੀਵ ਨਹੀਂ ਮਿਲਿਆ ਇਸ ਲਈ ਆਪ ਮੈਨੂੰ ਖਾ ਕੇ ਆਪਣੇ ਪ੍ਰਾਣ ਬਚਾਓ ਇਸ ਤਰਾਂ ਆਪਦਾ ਭੀ ਨਿਰਬਾਹ ਹੋਗਿਆ ਅਤੇ ਮੈਨੂੰ ਸੁਰਗ ਮਿਲੇਗਾ॥ ਕਿਹਾ ਹੈ:―

ਦੋਹਰਾ॥ ਜੋ ਸੈਵਕ ਸ੍ਵਾਮੀ ਲੀਏ ਦੇਤ ਆਪਨੇ ਪ੍ਰਾਨ।

ਜਰਾ ਮਰਨ ਤੇਂ ਰਹਿਤ ਹੈ ਪਾਵੇ ਪਦ ਨਿਰਬਾਨ ॥੨੨੩॥

ਇਸ ਬਾਤ ਨੂੰ ਸੁਨਕੇ ਗਿਦੜ ਬੋਲਿਆਂ ਤੂੰ ਬੜਾ ਛੋਟਾ ਹੈਂ ਭੇਰੇ ਖਾਧਿਆਂ ਸ੍ਵਾਮੀ ਦੀ ਤ੍ਰਿਪਤੀ ਨਹੀਂ ਹੁੰਦੀ ਅਰ ਤੇਰੋ ਖਾਨ ਕਰ ਕੇ ਦੋਸ਼ ਬੀ ਹੈ॥ ਕਿਹਾ ਹੈ:―

ਦੋਹਰਾ॥ ਬਾਇਸ ਮਾਸ ਅਭੱਖ ਹੈ ਪੁਨਾ ਸ੍ਵਾਨ ਕੀ ਜੂਠ।

ਨਹਿ ਖਾਨੇ ਕੇ ਜੋਗ ਹੈ ਪਤਾ ਨ ਹੋਤ ਅਨੁਠ॥੩੨੪॥

ਪਰ ਤੇਰਾ ਸ਼ਾਬਾਸ਼ੇ ਜੋ ਤੂੰ ਆਪਣੀ ਸੇਵਕੀ ਦਿਖਾਈ ਅਤੇ ਪ੍ਰਭੂ ਦੇ ਕਰਜੇ ਤੋਂ ਛੁਟੋ, ਅਰ ਤੇਨੂੰ ਲੋਕ ਪਰਲੋਕ ਦਾ ਜਸ ਮਿਲਿਆ। ਹੁਣ ਅਗੋਂ ਹਟ ਜਾ ਮੈਂ ਆਪਨੇ ਸ੍ਵਾਮੀ ਨੂੰ ਪ੍ਰਾਰਥਨਾ ਕਰਦਾ ਹਾਂ, ਐਉਂ ਕਹਿਕੇ ਗਿਦੜ ਸ਼ੇਰ ਦੇ ਅੱਗੇ ਬੈਠ ਕੇ ਬੋਲਿਆ ਹੈ ਪ੍ਰਭੋ! ਮੈਨੂੰ ਖਾਕੇ ਆਪਣੇ ਪ੍ਰਾਨ ਬਚਾਓ ਅਤੇ ਦੋਹੀਂ ਜਹਾਨੀਂ ਸੁਰਖ ਰੋਈ ਦੇਵੋ, ਕਿਹਾ ਹੈ:―

ਦੋਹਰਾ॥ ਧਨ ਦੇਕਰ ਪ੍ਰਭੂ ਨੇ ਲੀਏ ਦਾਸਨ ਕੇ ਤਨ ਪ੍ਰਾਣ॥

ਯਾਂਤੇ ਤਿਨਕੇ ਘਾਤ ਕਾ ਪਾਪ ਨਾ ਹੋਤ ਪ੍ਰਮਾਣ॥੩੨੫॥

ਇਸ ਬਾਤ ਨੂੰ ਸੁਨਕੇ ਚਿੱਤ੍ਰਾ ਬੋਲਿਆ ਤੂੰ ਠੀਕ ਕਿਹਾ ਹੈ ਪਰ ਤੂੰ ਛੋਟੇ ਸਰੀਰ ਵਾਲਾ ਆਪਣੀ ਜਾਤ ਦਾ ਹੈ ਅਤੇ ਦੂਜੇ ਨਵਾਂ ਵਾਲਾ ਹੈਂ ਇਸ ਲਈ ਤੂੰ ਖਾਣੇ ਦੇ ਜੋਗ ਨਹੀਂ॥ ਕਿਹਾ ਹੈ:―

ਦੋਹਰਾ॥ ਕਬੂ ਅਭੁੱਖ ਨਾ ਖਾਈਏ ਪ੍ਰਾਨ ਜਾਂਹਿ ਤੋ ਜਾਂਹਿ।

ਇਤ ਉਤ ਨਿੰਦਾ ਹੋਤ ਹੈ ਜੋ ਅਭੁੱਖ ਕੋ ਖਾਂਹਿ॥੩੨੬॥

ਤੂੰ ਭੀ ਆਪ ਕੁਲੀਨਤਾ ਦਿਖਾਈ ਠੀਕ ਕਿਹਾ ਹੈ:―

ਦੋਹਰਾ॥ ਰਾਖਤ ਹੈਂ ਕੁਲਵੰਤ ਕੋ ਇਸੀ ਹੇਤੁ ਭੁਪਾਲ।

ਆਦਿ ਮੱਧ ਅਵਸਾਨ ਮੇਂ ਤੇ ਰਹਿਣੇ ਇਕ ਡਾਲ॥੩੨੭ |