ਪੰਨਾ:ਪੰਚ ਤੰਤ੍ਰ.pdf/88

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੮੦

ਪੰਚ ਤੰਤ੍ਰ

ਸ੍ਰੇਸ਼ਟ ਪੁਰਖਾਂ ਦੀ ਸੇਵਾ ਕਰਨ ਦੇ ਜੋਗ ਨਹੀਂ, ਕਿਹਾ ਹੈ:-

ਦੋਹਰਾ॥ ਨੀਚ ਸਚਿਵ ਯੁਤ ਭੂਪ ਸੇ ਪ੍ਰਜਾ ਨ ਹੋਤ ਪ੍ਰਸੰਨ॥

ਜਿਮ ਗਿਰਝਨ ਯੁਤ ਹੰਸ ਪਿਖ ਸਬ ਕਾ ਮਨ ਹਵੈ ਖਿੰਨ॥੩੩੨

ਤਥਾ-ਗਿਰਝ ਰੂਪ ਨ੍ਰਿਪ ਸੇਵੀਏ ਜੋ ਹੰਸਨ ਜੁਤ ਹੋਇ।

ਹੰਸ ਰੂਪ ਕੀ ਸੇਵ ਤਜ ਜੋ ਗਿਰਝਨ ਯੁਤ ਜੋਇ॥ ੩੩੩॥

ਸੋ ਠੀਕ ਕਿਸੇ ਦੁਰਜਨ ਨੇ ਇਸ ਨੂੰ ਮੇਰੇ ਉਤੇ ਨਰਾਜ ਕਰ ਦਿਤਾ ਹੈ ਇਸੇ ਲਈ ਐਉਂ ਕਹਿੰਦਾ ਹੈ,ਕਿਹਾ ਹੈ:-

ਤੋਟਕ ਛੰਦ॥ ਜਲ ਕੀ ਮ੍ਰਿਦ ਘਾਸ ਲਗੇ ਨਿਤ ਹੀਂ। ਗਿਰਿ ਪੈ ਪਰ ਜਾਤ ਲਕੀਰ ਸਹੀ। ਨਿਤ ਕਾਨ ਲਗੇ ਜਬ ਆਪਿ ਸੁਨਾ॥ ਤਬ ਮਾਨੁੱਖ ਭੀ ਤਪ ਜਾਇ ਕਿ ਨਾ ੩੩੪॥

ਦੋਹਰਾ॥ ਮੂਢ ਪੁਰਖ ਸੁਨ ਪਿਸੁਨ ਬਚ ਕਯਾ ਨਹੀਂ ਕਰ ਹੋ ਕਾਜ॥

ਨਰ ਕਪਾਲ ਮਦਰਾ ਪੀਏਂ ਹੋ ਭਿੱਛਕ ਤਜ ਲਾਜ॥੩੩੪॥

ਵਾਹ ਵਾਹ ਕਯਾ ਹੱਛਾ ਕਿਹਾ ਹੈ ਭੁਜੰਗ ਪ੍ਰਯਾਤ ਛੰਦ॥

ਹਨੇ ਪਾਦ ਸੇਂ ਦੰਡ ਸੋਂ ਸਾਪ ਜੋਈ॥ ਜਿਸੇ ਕਾਟ ਨਾਗਾ ਮਰੇ ਜਾਤ ਸੋਈ॥ ਅਨੋਖੀ ਅਤੇ ਬਾਤ ਨੀਚਾਨ ਭਾਈ। ਲਗੇ ਕਾਨ ਔਰੇ ਮਰੇ ਔਰ ਜਾਈ॥ ੩੩੬॥

ਦੋਹਰਾ॥ ਮਾਰਨ ਮੇਂ ਵਿਪਰੀਤਤਾ ਪਿਸਨ ਭੁਜੰਗਨ ਕੇਰ॥

ਕਾਨ ਲਗਤ ਹੈ ਔਰ ਕੇ ਔਰਹਿ ਦੇਤ ਨਬੇਰ॥ ੩੩੭॥

ਹੇ ਦਮਨਕ ਮੈਂ ਤੈਨੂੰ ਮਿਤ੍ਰ ਜਾਨ ਕੇ ਪੁਛਦਾ ਹਾਂ ਜੋ ਹੁਣ ਕੀ ਕਰਨਾ ਚਾਹੀਏ ਦਮਨਕ ਬੋਲਿਆ ਦੇਸ ਛੱਡ ਜਾਨਾ ਚਾਹੀਏ ਪਰ ਏਹੋ ਜੇਹੇ ਸਵਾਮੀ ਦੀ ਸੇਵਾ ਨਹੀਂ ਕਰਨੀ ਚਾਹੀਦੀ ਕਿਹਾ ਹੈ:-

ਦੋਹਰਾ॥ ਕਾਜ ਅਕਾਜ ਨਾ ਲਖਤ ਜੋ ਅਰ ਖੋਟੇ ਮਗ ਜਾਤ॥

ਐਸੇ ਗੁਰ ਕਾ ਤਯਾਗ ਕਰ ਜੇ ਚਾਹੇਂ ਕੁਸਲਾਤ।।੩੩੮॥

ਸੰਜੀਵਕ ਬੇਲਿਆਂ ਹੇ ਦਮਨਕ! ਰਾਜਾ ਨੂੰ ਨਰਾਜ ਕਰਕੇ ਪਰਦੇਸ ਗਿਆਂ ਬੀ ਬਚਾ ਅਤੇ ਸੁਖ ਨਹੀਂ ਕਿਹਾ ਹੈ:-

ਦੋਹਰਾ॥ ਦੂਰ ਸਮਝ ਕਰ ਆਪਕੋ ਕਰਨ ਬਡਨ ਸੇ ਬੈਰ।

ਲੰਬੀ ਭੁਜ ਗੁਨਵਾਨ ਕੀ ਤਹਾਂ ਨ ਕਰ ਹੈ ਖੈਰ॥ ੩੩੯॥

ਇਸ ਲਈ ਯੁਧ ਤੋਂ ਬਿਨਾਂ ਹੋਰ ਕੋਈ ਉਪਾਉ ( ਹੀਲਾ) ਨਹੀਂ, ਕਿਹਾ ਹੈ:-