ਪੰਨਾ:ਪੰਚ ਤੰਤ੍ਰ.pdf/9

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ੴ ਸਤਿਗੁਰਪ੍ਰਸਾਦਿ॥

ਭੂਮਿਕਾ

॥ਦੋਹਰਾ॥

ਸ਼ੰਕਰ ਸੁਤ ਪਦ ਪਦਮ ਕੋ ਬਾਰ ਬਾਰ ਸਿਰਨਾਇ।
ਰਾਜਨੀਤਿ ਭਾਖਾ ਕਰੋਂ ਜੋ ਸਬਹਨ ਸੁਖਦਾਇ॥੧॥

ਪ੍ਰਗਟ ਰਹੇ ਜੋ ਅੱਜ ਕਲ ਵਿੱਦਯਾ ਰੂਪੀ ਸੂਰਜ ਦਾ ਐਡਾ ਪ੍ਰਕਾਸ਼ ਹੋਯਾ ਹੈ ਕਿ ਇਕ ਭਾਖਾ ਦਾ ਪੁਸਤਕ ਦੂਜੀ ਭਾਖਾ ਵਿਖੇ ਤਰਜਮਾ ਕਰਕੇ ਫੈਲਾਯਾ ਜਾਂਦਾ ਹੈ ਅਤੇ ਪੰਜਾਬੀ ਭਾਖਾ ਵਿਖੇ ਭੀ ਅਨੇਕ ਗ੍ਰੰਥ ਤਰਜਮਾ ਕੀਤੇ ਗਏ ਹਨ ਪਰੰਤੁ ਪੰਜਾਬੀ ਬੋੱਲੀ ਵਿਖੇ ਰਾਜਨੀਤਿ ਦਾ ਗ੍ਰੰਥ ਦੇਖਿਆ ਨਹੀਂ ਜਾਂਦਾ ਭਾਵੇਂ ਦੇਵੀਦਾਸ ਅਤੇ ਹਰਦਯਾਲ ਦੇ ਬਨਾਏ ਹੋਏ ਰਾਜਨੀਤਿ ਦੇ ਗ੍ਰੰਥ ਗੁਰਮੁਖੀ ਵਿਖੇ ਦਿਸਦੇ ਬੀ ਹਨ ਪਰ ਉਨ੍ਹਾਂ ਦੀ ਬੋੱਲੀ ਬ੍ਰਿਜਭਾਖਾ ਹੈ ਅਰ ਉਨ੍ਹਾਂ ਦੇ ਨਾਲ ਪੂਰੀ ਪੂਰੀ ਰਾਜਨੀਤਿ ਨਹੀਂ ਆਉਂਦੀ ਅਤੇ ਨਾ ਉਨ੍ਹਾਂ ਦੀ ਭਾਖਾ ਬੀ ਪੜ੍ਹੇ ਬਾਝ ਸਮਝ ਵਿਖੇ ਆਉਂਦੀ ਹੈ ਇਸ ਲਈ ਓਹ ਪੁਸਤਕ ਪੂਰੇ ਪੂਰੇ ਉਪਕਾਰੀ ਨਹੀਂ ਇਸੇ ਲਈ ਪੰਜਾਬੀ ਮਨੁਖ ਰਾਜਨੀਤੀ ਤੋਂ ਖ਼ਾਲੀ ਰਹਿ ਗਏ ਹਨ ਇਸ ਘਾਟੇ ਦੇ ਪੂਰਾ ਕਰਨ ਲਈ ਅਸਾਂ ਇਸ ਪੰਚਤੰਤ੍ਰ ਰਾਜਨੀਤਿ ਦਾ ਤਰਜਮਾ ਕੀਤਾ, ਇੱਕ ਰਾਜਨੀਤਿ ਦਾ ਗ੍ਰੰਥ, ਮਹਾਰਾਜਾ ਰਣਜੀਤ ਸਿੰਘ ਪੰਜਾਬ ਕੇਸਰੀ ਦੇ ਵੇਲੇ ਬੁਧ ਸਿੰਘ ਕਵਿ ਨੇ ਬੁਧ ਬਾਰਿਧ ਨਾਮ ਕਰਕੇ ਬਣਾਯਾ ਸੀ ਪਰ ਉਸਦੀ ਬੋੱਲੀ ਅਜੇਹੀ ਬੇਢੰਗ ਤੇ ਔਖੀ ਹੈ ਜੋ ਆਮ ਲੋਕਾਂ ਦੀ ਸਮਝ ਵਿਖੇ ਆਉਣੀ ਤਾਂ ਇਕ ਪਾਸੇ ਰਹੀ ਬਲਕਿ ਚੰਗੇ ਚੰਗੇ ਵਿਦ੍ਵਾਨਾਂ ਨੂੰ ਬੀ ਉਸਦਾ ਸਮਝਨਾ ਔਖਾ ਹੋਗਿਆ॥ ਕਿਉਂ ਜੋ ਓਹ ਤਰਜਮਾ ਫ਼ਾਰਸੀ ਕਿਤਾਬਾਂ ਵਿੱਚੋਂ ਕੀਤਾ ਗਿਆ ਸੀ ਅਤੇ ਉਸੇ ਢੰਗ ਉਪਰ ਹੋਣ ਕਰਕੇ ਉਸਦੀ ਅਬਾਰਤ ਵਿੱਚ ਬਹੁਤ ਸ਼ਬਦ ਫ਼ਾਰਸੀ ਦੇ ਹਨ ਅਤੇ ਪੁਰਾਣੇ ਢੰਗ ਪਰ ਹੀ ਕੀਤਾ ਹੋਯਾ ਹੈ॥