ਸਮੱਗਰੀ 'ਤੇ ਜਾਓ

ਪੰਨਾ:ਪੰਚ ਤੰਤ੍ਰ.pdf/90

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੬੨

ਪੰਚ ਤੰਤ੍ਰ

ਚੰਗਾ ਹੈ ਇਥੇ ਹੀ ਅੰਡੇ ਦੇ,ਓਹ ਬੋਲੀ ਇੱਥੇ ਤਾਂ ਪੂਰਨਮਾਸ਼ੀ ਦੇ ਦਿਨ ਸਮੁੰਦ੍ਰ ਦੀ ਅਜੇਹੀ ਲਹਿਰ ਆਉਂਦੀ ਹੈ ਜੋ ਮੱਤੇ ਹੋਏ ਹਾਥੀ ਬੀ ਨੂੰ ਖਿੱਚ ਲਵੇ ਇਸ ਲਈ ਕੋਈ ਹੋਰ ਮਕਾਨ ਦੁਰੇਡੇ ਦੇਖੋ ਇਸ ਬਾਤ ਨੂੰ ਸੁਨ ਹੱਸਕੇ ਟਟੀਰਾ ਬੋਲਿਆ ਹੇ ਭਦ੍ਰੇ! ਤੂੰ ਠੀਕ ਆਖਦੀ ਹੈ ਪਰ, ਸਮੁੰਦ੍ਰ ਦੀ ਕੀ ਸ਼ਕਤਿ ਹੈ ਜੋ ਮੇਰੀ ਸੰਤਾਨ ਨੂੰ ਦੁਖ ਦੇਵੇ ਕਿਆ ਤੈਨੇ ਸੁਣਿਆ ਨਹੀਂ:-

ਦੋਹਰਾ॥ ਨਭਚਰ ਪਥ ਰੋਕਤ ਜੋੋਊ ਧੂਮ ਰਹਿਤ ਭਯ ਦਾਇ॥
ਮੰਦ ਮਤਿਅਸ ਅਗਨਿ ਮੇਂ ਨਿਜ ਇਛ੍ਯਾ ਕਿਓਂ ਜਾਇ।੩੪੬॥
ਜੋ ਮਾਤੇ ਗਜਰਾਜ ਕੋ ਦਲ ਕਰ ਸੋਵੇ ਸ਼ੇਰ॥
ਕਵਨ ਚਹੇ ਯਮ ਰਾਜ ਘਰ ਐਸੇ ਸਿੰਘਹ ਛੇਰ॥ ੩੪੭॥
ਹਵੈ ਨਿਸੰਕ ਯਮਰਾਜ ਗ੍ਰਹ ਕਵਨ ਕਹੇ ਇਮ ਜਾਇ॥
ਜੋ ਸਕਤੀ ਹੈ ਭਵ ਵਿਖੇ ਮਮ ਪ੍ਰਾਨਨ ਨਿਕਸਾਇ॥੩੪੮।।
ਪੋਹ ਮਾਘ ਕੀ ਪ੍ਰਾਤ ਜਬ ਚਾਲੇ ਸੀਤਲ ਪੌਨ॥
ਮੁਢ ਬੁੱਧਿ ਜਲ ਕਰ ਤਬੀ ਸੀਤ ਖੋਤ ਹੈ ਕੌਨ॥੩੪੯॥

ਇਸ ਲਈ ਤੂੰ ਬੇਖੌਫ ਹੋ ਕੇ ਇਥੇ ਹੀ ਬੱਚੇ ਦੇਹ ਅਰ ਆਪਣੇ ਮਕਾਨ ਨੂੰ ਨਾ ਛੱਡ, ਕਿਹਾ ਹੈ:-

ਦੋਹਰਾ॥ ਜਾਨ ਨਿਰਾਦਰ ਆਪਨਾਂ ਛਯ ਕਰ ਜੇ ਜੁ ਭੌਨ॥
ਤਾ ਕਰ ਮਾਤਾ ਸੁਤਵਤੀ ਤੌ ਬੰਧ੍ਯਾ ਕਹੁ ਕੌਨ॥੩੫੦॥

ਇਸ ਬਾਤ ਨੂੰ ਸੁਨਕੇ ਸਮੁੰਦ੍ਰ ਸੋਚਨ ਲਗਾਂ ਭਈ ਇਸ ਟਟੀਰੇ ਨੂੰ ਬੜਾ ਹੰਕਾਰ ਹੈ, ਠੀਕ ਕਿਹਾ ਹੈ:-

ਦੋਹਰਾ॥ ਟਿਟਿਭ ਉਲਟਾ ਸੋਤ ਹੈ ਗਿਰੇ ਜੋ ਨਭ ਲੇਓਂ ਰੋਕ॥
ਨਿਜ ਮਨ ਮੇਂ ਹੰਕਾਰ ਸਬ ਰਾਖਤ ਜਗ ਕੇ ਲੋਕ॥੩੫੧॥

ਹੱਛਾ ਮੈਨੂੰ ਇਹ ਬਾਤ ਬੀ ਦੇਖਣੀ ਪਈ ਜੋ ਇਸਦੇ ਅੰਡੇ ਲੀਤਿਆਂ ਇਹ ਮੇਰਾ ਕੀ ਵਿਗਾੜ ਕਰੇਗਾ, ਏਹ ਸੋਚ ਕੇ ਚੁਪ ਕਰ ਰਿਹਾ ਹੈ। ਟਟੀਰੀ ਨੇ ਅੰਡੇ ਦੇ ਦਿਤੇ ਇਕ ਦਿਨ ਓਹ ਚੋਗ ਚੁਗਨ ਗਏ ਸੇ ਤਦ ਸਮੁੰਦ੍ਰ ਨੇ ਆਪਣੀ ਲਹਿਰ ਨਾਲ ਉਨ੍ਹਾਂ ਦੇ ਅੰਡੇ ਗੁੰਮ ਕਰ ਦਿਤੇ ਜਦ ਟਟੀਰੀ ਨੇ ਆ ਕੇ ਆਪਣੇ ਮਕਾਨ ਨੂੰ ਖਾਲੀ ਦੇਖਿਆ ਤਦ ਆਪਣੇ ਪਤਿ ਨੂੰ ਰੋਂਦੀ ਹੋਈ ਬੋਲੀ ਹੇ ਮੂਢ! ਮੈਂ ਕਹਿ ਰਹੀ ਸਾਂ ਜੋ ਸਮੁੰਦ੍ਰ ਦੀ ਲਹਿਰ ਨਾਲ ਅੰਡਿਆਂ ਦਾ ਨਾਸ ਹੋ ਜਾਏਗਾ