ਪੰਨਾ:ਪੰਚ ਤੰਤ੍ਰ.pdf/91

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਹਿਲਾ ਤੰਤ੍ਰ

੮੩

ਇਸ ਲਈ ਦੂਰ ਜਾਕੇ ਅੰਡੇ ਦੇਈਏ ਪਰ ਤੂੰ ਮੂਰਖਤਾ ਕਰਕੇ ਮੇਰੇ ਕਹੇ ਨੂੰ ਨਹੀਂ ਕਰਦਾ। ਇਸ ਪਰ ਠੀਕ ਕਿਹਾ ਹੈ:-

ਦੋਹਰਾ॥ ਜੋ ਹਿਤਕਾਰੀ ਮਿਤ੍ਰ ਕਾ ਕਰੇ ਨ ਬਚਨ ਪ੍ਰਮਾਨ॥

ਕੂਰਮ ਜਿਮ ਗਿਰ ਕਾਠ ਤੇ ਮਰਤਾ ਸੋਈ ਅਜਾਨ॥੩੫੨॥

ਟਿਟਭ ਬੋਲਿਆ ਇਹ ਬਾਤ ਕੀਕੂੰ ਹੈ,ਓਹ ਬੋਲੀ ਸੁਨ:-

੧੩ ਕਥਾ।। ਕਿਸੇ ਸਰੋਵਰ ਵਿਖੇ ਕੰਬੂਗ੍ਰੀਵ ਨਾਮੀ ਕਛੂ ਰਹਿੰਦਾ ਸੀ ਉਸਦੇ ਦੋ ਪਿਆਰੇ ਮਿਤ੍ਰ ਹੰਸ,ਇਕ ਦਾ ਨਾਮ ਸੰਕਟ ਅਤੇ ਦੂਜੇ ਦਾ ਨਾਮ ਵਿਕਟ ਬੜੇ ਪ੍ਰੇਮ ਵਾਲੇ ਸੇ ਜੋ ਹਰ ਰੋਜ਼ ਉਸਦੇ ਪਾਸ ਆਕੇ ਅਨੇਕ ਪ੍ਰਸੰਗ ਕਰਕੇ ਸੰਧਯਾ ਵੇਲੇ ਆਪਣੇ ਘਰ ਨੂੰ ਚਲੇ ਜਾਂਦੇ ਸੇ ਇਕ ਸਮੇਂ ਵਰਖਾ ਦੇ ਨਾ ਹੋਣ ਕਰਕੇ ਓਹ ਤਲਾ ਧੀਰੇ ਧੀਰੇ ਸੁਕਨ ਲਗਾ ਤਦ ਓਹ ਹੰਸ ਉਸ ਤਲਾ ਨੂੰ ਸੁਕਦਿਆਂ ਵੇਖ ਬੋਲੇ ਹੇ ਮਿਤ੍ਰ) ਸਾਨੂੰ ਬੜੀ ਚਿੰਤਾ ਹੈ ਜੋ ਇਹ ਸਰੋਵਰ ਤਾਂ ਸੁਕ ਚਲਿਆ ਹੈ ਹੁਣ ਤੇਰਾ ਕੀ ਹਾਲ ਹੋਵੇਗਾ | ਕਛੂ ਬੋਲਿਆਂ ਇਹ ਬਾਤ ਤਾਂ ਠੀਕ ਹੈ ਜੋ ਸਾਡੇ ਜੀਉਣ ਦਾ ਕੋਈ ਹੀਲਾ ਨਹੀਂ ਪਰ ਤਦ ਬੀ ਕੋਈ ਉਪਾ ਸੌਚਨਾ ਚਾਹੀਦਾ ਹੈ॥ ਕਿਹਾ ਹੈ:-

ਦੋਹਰਾ॥ ਦੈਵ ਲਖੋ ਪ੍ਰਤਿਕੂਲ ਜਬ ਭੈ ਭੀ ਕਰੋ ਉਪਾਇ॥

ਫਟਾ ਦੇਖ ਜਲਯਾਨ ਕੋ ਯਾਤ੍ਰੀ ਤਰਤ ਸੁ ਧਾਇ॥੩੫੩॥ ਹੋਰ ਵੀ ਕਿਹਾ ਹੈ:-

ਨਿਜ ਬਾਂਧਵ ਅਰ ਮਿਤ੍ਰ ਹੁਤ ਕਰੇ ਯਤਨੇ ਬੁਧਮਾਨ।

ਆਪਦ ਕੇ ਆਏ ਹੁਤੇ ਐਸੇ ਮਨੁ ਬਖਾਨੇ॥ ੩੫੪॥

ਇਸ ਲਈ ਹੈ ਮਿਤ੍ਰੋ! ਤੁਸੀਂ ਰੱਸੀ ਅਤੇ ਇਕ ਲਕੜੀ ਲੈ ਆਓ ਅਰ ਕੋਈ ਬੜੇ ਪਾਣੀ ਵਾਲਾ ਤਲਾ ਵੀ ਢੂੰਡੋ ਤਾਂ ਫੇਰ ਉਸ ਰੱਸੀ ਨੂੰ ਲੱਕੜ ਨਾਲ ਬੰਨੋ ਮੈਂ ਰੱਸੀ ਨੂੰ ਆਪਣੇ ਮੁਖ ਵਿਖੇ ਫੜ ਲਵਾਂਗਾ ਤੁਸਾਂ ਲਕੜੀ ਨੂੰ ਦੋਹਾਂ ਪਾਸਿਆਂ ਤੋਂ ਚੁਕ ਲੈਂਣਾਂ ਤੇ ਮੈਨੂੰ ਉਸ ਸਰੋਵਰ ਤੇ ਲੈ ਚਲਣਾ। ਹੰਸ ਬੋਲੇ ਹੇ ਮਿਤ੍ਰ! ਆਸੀਂ ਇਸੇ ਤਰਾਂ ਕਰਦੇ ਹਾਂ ਪਰ ਤੂੰ ਚੁਪ ਕਰ ਰਹੀਂ ਜੇਕਰ ਤੂੰ ਬੋਲਿਆ ਤਾਂ ਤੇਰੇ ਮੁੱਖ ਵਿੱਚੋਂ ਰੱਸੀ ਛੁਟ ਜਾਏਗੀ ਅਰ ਤੂੰ ਡਿੱਗਕੇ ਮਰ ਜਾਏਂਗਾ।।

ਜਦ ਹੰਸ ਉਸਨੂੰ ਉਸੇ ਤਰ੍ਹਾਂ ਲੈ ਚਲੇ ਦੇ ਰਸਤੇ ਵਿਖੇ ਇਕ ਨਗਰ ਦੇ ਲੋਕਾਂ ਨੇ ਕੱਛੂ ਨੂੰ ਦੇਖਕੇ ਕਿਹਾ ਦੇਖੋ ਵਈ ਪੰਛੀ ਚੱਕੀ