ਪੰਨਾ:ਪੰਚ ਤੰਤ੍ਰ.pdf/92

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੮੪

ਪੰਚ ਤੰਤ੍ਰ

ਦਾ ਪੁੜ ਲਈ ਜਾਂਦੇ ਹਨ ਇਤਨੀ ਬਾਤ ਸੁਨਕੇ ਕੱਛੂ ਬੋਲਿਆ ਕਿਹਾ ਰੌਲਾ ਹੈ, ਇਤਨੀ ਬਾਤ ਦੇ ਕਹਿੰਦੀ ਸਾਰ ਕੱਛੂ ਦੇ ਮੁਖ ਵਿਚੋਂ ਰੱਸੀ ਛੁਟ ਗਈ ਤੇ ਓਹ ਡਿਗ ਪਿਆ ਅਰ ਲੋਕਾਂ ਨੇ ਮਾਰ ਸਿਟਿਆ | ਇਸ ਲਈ ਮੈਂ ਆਖਿਆ ਸੀ:-

ਦੋਹਰਾ॥ ਜੋ ਹਿਤਕਾਰੀ ਮਿਤ੍ਰ ਕਾ ਕਰੇ ਨ ਬਚਨ ਪ੍ਰਮਾਨ।

ਕੂਰਮ ਜਿਮ ਗਿਰ ਕਾਠ ਤੇ ਮਰਤਾ ਸੋਈ ਅਜਾਨ।।੩੫੫।।

ਇਸ ਤਰਾਂ ਇਕ ਹੋਰ ਬਾਤ ਭੀ ਹੈ ਜੋ ਆਦਮੀ ਭਾਵੀ ਦੇ ਉਪਰ ਸਾਰੇ ਕੰਮ ਛੱਡ ਦਿੰਦਾ ਹੈ ਓਹ ਸੁਖ ਨਹੀਂ ਪਾਉਂਦਾ॥

ਦੋਹਰਾ।। ਅਨਹੋਣੀ ਚਿੰਤਕ ਅਪਰ ਤੁਰਤ ਬੁਧ ਯਹਿ ਦੋਇ।

ਸਰਵਰ ਮੇਂ ਸੁਖ ਭੋਗਤੇ ਜੋ ਭਾਰੀ ਹਤ ਹੋਇ॥ ੩੫੬॥

ਟਿਟਭ ਬੋਲਿਆ!ਇਹ ਬਾਤ ਕਿਸ ਤਰਾਂ ਹੈ! ਓਹ ਬੋਲੀ ਸੁਨ-: ੧੪ ਕਥਾ॥ ਕਿਸੇ ਤਾਲ ਵਿਖੇ ਅਨਹੋਣੀ ਚਿੰਤਕ, ਤੁਰਤ ਬੁਧਿ ਅਤੇ ਜੋ ਭਾਵੀ ( ਜੋ ਹੋਣਾ ਹੈ ਸੋ ਹੋਵੇਗਾ) ਇਹ ਤਿੰਨ ਮੱਛ ਰਹਿੰਦੇ ਸੇ ਇਕ ਦਿਨ ਮਾਛੀ ਉਸ ਤਲਾ ਨੂੰ ਦੇਖਕੇ ਆਪਸ ਵਿਖੇ ਬੋਲੇ ਤਾਂ ਭਈ ਇਸ ਸਰੋਵਰ ਵਿਖੇ ਬਹੁਤ ਮੱਛ ਹਨ ਅਸੀਂ ਇਸ ਨੂੰ ਕਦੇ ਨਹੀਂ ਦੇਖਿਆ ਸਾ ਹੱਛਾ ਅਜ ਤਾਂ ਸਾਡੇ ਕੋਲ ਬਹੁਤ ਮੱਛ ਪਕੜੇ ਹੋਏ ਹਨ ਅਤੇ ਸੰਧਿਆ ਵੇਲਾ ਭੀ ਹੋ ਗਿਆ ਹੈ ਪਰ ਕੱਲ ਸਵੇਰੇ ਆ ਕੇ ਇਥੋਂ ਹੀ ਜੀਵ, ਪਕੜਗੇ ਤਦ ਅਨਹੋਣੀ ਚਿੰਤਕ ਨੇ ਉਨ੍ਹਾਂ ਝੀਵਰਾਂ ਦੇ ਇਹ ਵੱਜ੍ਰ ਰੂਪੀ ਬਚਨ ਸੁਨਕੇ ਸਾਰਿਆਂ ਮੱਛਾਂ ਨੂੰ ਬੁਲਾਕੇ ਲਿਆ ਜੋ ਤੁਸਾਂ ਨੇ ਇਨ੍ਹਾਂ ਦੁਸ਼ਟਾਂ ਦੀ ਬਾਤ ਸੁਨੀ ਹੈ ਇਸ ਲਈ ਇਥੋਂ ਨਿਕਲਕੇ ਹੋਰ ਤਲਾ ਵਿਖੇ ਚਲੇ ਚਲੋ।ਕਿਹਾ ਹੈ:-

ਦੋਹਰਾ॥ ਬਲੀ ਸ਼ਤ੍ਰੂ ਕੈ ਨਿਬਲ ਪਿਖ ਜੋ ਭਾਗੇ ਸੁਖ ਪਾਇ॥

ਅਥਵਾ ਆਸੇ ਕੋਟ ਕਾ ਨਹਿ ਕੋ ਅਵਰ ਉਪਾਇ॥੩੫੭।।

ਮਨੂੰ ਨਿਸਚਾ ਹੈ ਜੋ ਕਲ ਸਵੇਰੇ ਹੀ ਬਯਾਧਾਂ ਨੇ ਆਕੇ ਇਸ ਤਲਾਂ ਦੇ ਜੀਵਾਂ ਨੂੰ ਮਾਰਨਾ ਹੈ ਇਸ ਲਈ ਇਥੇ ਰਹਿਣਾ ਯੋਗ ਨਹੀਂ ਕਹਿਆਂ ਹੈ:-

ਦੋਹਰਾ॥ ਔਰ ਠੌਰ ਮੇਂ ਸੁਖ ਮਿਲੇ ਤਜ ਕਰ ਨਿਜ ਅਸਥਾਨ।

ਤੋਂ ਕਤ ਦੇਖੇ ਬੁਧਿਜਨ ਕੁਲ ਖੇ ਨਿਜ ਤਨ ਹਾਨ॥੩੫੮॥

ਇਸ ਬਾਤ ਨੂੰ ਸੁਣਕੇ ਭੂਰਤ ਬੁਧਿ ਬੋਲੜਾ ਸੱਚ ਕਹਿੰਦਾ