ਪੰਨਾ:ਪੰਚ ਤੰਤ੍ਰ.pdf/93

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਹਿਲਾ ਤੰਤ੍ਰ

੮੫

ਹੈਂ ਮੇਰੀ ਭੀ ਏਹੋ ਸਲਾਹ ਹੈ ਜੋ ਹੋਰ ਮਕਾਨ ਤੇ ਜਾ ਠਹਿਰੀਏ॥

ਕਿਹਾ ਹੈ:

ਦੋਹਰਾ॥ ਭਯ ਰਾਖੇ ਪਰਦੇਸ ਤੇ ਅਤੇ ਨਪੁੰਸਕ ਜੌਨ
ਕਾਕ ਮਿਰਗ ਵਤ ਗ੍ਰਹਬਿਖੇ ਲਹੇ ਮ੍ਰਿਤ ਨਰ ਤੌਨ॥੩੫੯॥
ਪੁਨਾ ਚੌਪਈ॥ਸਰਬ ਹੋਰ ਜਾਂਕੋ ਸੁਖ ਹੋਈ।ਦੇਸ ਪ੍ਰੇਮ ਕਰ ਕਿਉਂ ਹਤ ਹੋਈ।ਪਿਤਾ ਕੂਪ ਖਾਰਾ ਇਮ ਭਾਖੇ। ਮੰਦ ਬੁਧਿ ਤਿਸ ਜਲ ਚਾਖੇ॥੩੬੦॥

ਇਸ ਬਾਤ ਨੂੰ ਸੁਨਕੇ ਯਦਭਵਿਖ੍ਯ ਹਸ ਕੇ ਬੋਲਿਆ ਆਪ ਦੀ ਇਹ ਸਲਾਹ ਠੀਕ ਨਹੀਂ ਕਿਆ ਉਨ੍ਹਾਂ ਦੀਆਂ ਬਾਤਾਂ ਸੁਨਕੇ ਹੀ ਇਹ ਵਡਿਆਂ ਦਾ ਸਰੋਵਰ ਛਡਨਾ ਯੋਗ ਹੈ। ਜੇਕਰ ਸਾਡੀ ਆ ਲਗੀ ਹੈ ਤਾਂ ਹੋਰ ਜਗਾ ਤੇ ਗਿਆਂ ਭੀ ਮਰ ਜਾਵਾਂਗੇ। ਕਿਹਾ ਹੈ:

ਦੋਹਰਾ॥ ਬਿਨ ਰਖਿਆ ਤੇ ਬਚਤ ਹੈ ਈਸ਼ਰ ਰਾਖਾ ਜਾਸ॥

ਰਖਿਆ ਕੀਨੇ ਮਰਤ ਹੈ ਬਿਨਾ ਵਿਸ੍ਵਭਰ ਆਸ॥੩੬੧॥ ਇਸ ਲਈ ਹੇ ਭਾਈ ਮੈਂ ਤਾਂ ਨਹੀਂ ਜਾਂਦਾ ਆਪ ਨੂੰ ਜੋ ਚੰਗਾ ਹੋਵੇ ਸੋ ਕਰੋਂ ਉਸ ਦਾ ਇਹ ਨਿਸਚਾ ਦੇਖ ਅਨਹੋਣੀ ਚਿੰਤਕ ਅਰ ਤੁਰਤ ਬੁਧਿ ਦੋਵੇਂ ਆਪਣੇ ਕੁਟੰਬ ਨੂੰ ਲੈਕੇ ਚਲੇ ਗਏ ਅਰ ਦੂਜੇ ਦਿਨ ਸਵੇਰੇ ਹੀ ਝੀਵਰਾਂ ਨੇ ਆ ਕੇ ਉਸ ਸਰੋਵਰ ਨੂੰ ਯਦ ਭਵਿ ਦੇ ਸਮੇਤ ਖਾਲੀ ਕਰ ਦਿਤਾ, ਇਸ ਲਈ ਮੈਂ ਆਖਦੀ ਹਾਂ:

ਦੋਹਰਾ॥ਅਨਹੋਣੀ ਚਿੰਤਕ ਅਪਰ ਤੁਰਤ ਬੁਧਿ ਯਹਿ ਦੋਇ॥
ਸਰਵਰ ਮੇਂ ਸੁਖ ਭੋਗਤੇ ਯਦ ਭਵਿਖ੍ਯ ਹਤੁ ਹੋਇ॥੩੬੨॥

ਇਸ ਬਾਤ ਨੂੰ ਸੁਨਕੇ ਟਟੀਰਾ ਬੋਲਿਆ ਹੇ ਭਦੇ! ਕਿਆ ਤੂੰ ਮੈਨੂੰ ਯਦ ਭਵਿਖ੍ਯ ਦੀ ਨ੍ਯਾਈਂ ਸਮਝਦੀ ਹੈਂ? ਤੂੰ ਮੇਰੀ ਬੁਧਿ ਨੂੰ ਦੇਖ ਜੋ ਮੈਂ ਇਸ ਸਮੁੰਦ ਨੂੰ ਆਪਣੀ ਚੁੰਜ ਨਾਲ ਸੁਕਾ ਦਿੰਦਾ ਹਾਂ। ਟਟੀਰੀ ਬੋਲੀ ਭਲਾ ਤੇਰਾ ਸਮੁੰਦ ਨਾਲ ਯੁਧ ਪੁਜ ਸਕਦਾ ਹੈ ਇਸ ਲਈ ਇਸ ਉਪਰ ਕ੍ਰੋਧ ਕਰਨਾ ਅਯੋਗ ਹੈ। ਕਿਹਾ ਹੈ:

ਦੋਹਰਾ॥ਨਿਰਬਲ ਜਨ ਕਾ ਕੋਪ ਭੀ ਨਿਜ ਹੀ ਕੋ ਦੁਖ ਦੇਤ॥
ਦੇਗ ਉਬਾਲਾ ਖਾਇ ਕਰ ਨਿਜ ਪਾਸੇ ਦਹ ਲਤ॥੧੬੩॥
ਤਥਾ ਨਿਜ ਪਰਬਲ ਜਾਨੇ ਬਿਨਾਂ ਜੋ ਜਨੁ ਹੈ ਸਮੁਹਾਤ॥
ਦੀਪਕ ਮਾਂਹਿ ਪਤੰਗ ਵਤ ਕਰਤ ਆਪਨੋ ਘਾਤ॥੩੬੪॥