ਪੰਨਾ:ਪੰਚ ਤੰਤ੍ਰ.pdf/94

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੮੬

ਪੰਚ ਤੰਤ੍ਰ

ਟਿਟਭ ਬੋਲਿਆ ਹੇ ਪਿਆਰੀ! ਇਸ ਤਰਾਂ ਨਾ ਕਹੁ ਜਿਨ੍ਹਾਂ ਵਿਖੇ ਉਤਸਾਹ (ਹੌਸਲਾ) ਅਤੇ ਸ਼ਕਤਿ ਹੈ ਓਹ ਛੋਟੇ ਭੀ ਵਡਿਆਂ ਨੂੰ ਜਿੱਤ ਲੈਂਦੇ ਹਨ ਕਿਹਾ ਹੈ:- ਦੋਹਰਾ॥ ਬੁਧਿਮਾਨ ਬਲ ਹੀਨ ਭੀ ਕਰੇ ਸਬਲ ਸੇ ਯੁੱਧ ॥

ਪੂਰਨਮਾਸੀ ਚਾਂਦ ਕੋ ਗ੍ਰਸਤ ਰਾਹੁ ਅਤਿ ਕ੍ਰੋਧ॥ ੩੬੫ ॥ ਤਥਾ-ਸ੍ਵਲਪ ਕਾਯ ਸਾਹਸ ਯੁਕਤ ਨਾਹਰ ਨਹੀਂ ਡਰਾਤ ॥

ਮਦ ਮਾਤੇ ਗਜਰਾਜ ਕੇ ਧਰੇ ਸੀਸ ਪਰ ਲਾਤ ॥ ੩੬੬ ॥ ਤਥਾ--ਬਾਲ ਭਾਨ ਕੇ ਕਿਰਨ ਜੋ ਗਿਰ ਊਪਰ ਪੜ ਜਾਤ ॥

ਤੇਜਵਾਨ ਪੁਰਖਾਨ ਕੀ ਨਹਿ ਆਯੂ ਵਿਖਯਾਤ॥ ੩੬੭ ॥ ਛੰਦ॥ ਬ੍ਰਿਹਤ ਕਾਯ ਹਸਤੀ ਅੰਕੁਸ ਵਤ ਕਹੋ ਕਹਾਂ ਅੰਕੁਸ ਤਿਸ ਤੁਲ।। ਦੀਪ ਜਗੇ ਤੇ ਤਿਮਰ ਬਿਨਾਸੇ ਕਹਾਂ ਦੀਪ ਕਹਾਂ ਤਿਮਰ ਅਮੁਲ। ਗਿਰ ਚਕਚੂਰਨ ਹੋਤ ਵੱਜ੍ਰ ਤੇ ਨਹਿ ਗਿਰ ਸਮ ਹੋ ਵੱਜ੍ਰ ਮਹਾਨ। ਜਾ ਮੇਂ ਤੇਜ ਹੋਤ ਸੋ ਬਲ ਯੁਤ ਨਹਿ ਸਬਲ ਮੇਂ ਹੈ ਪਰਮਾਨ ।। ੩੬੮ ।।

ਹੇ ਪਿਆਰੀ! ਇਸ ਚੁੰਜ ਦੇ ਨਾਲ ਇਸ ਦੇ ਜਲ ਨੂੰ ਸੁਕਾ ਕੇ ਥਲ ਕਰ ਦਿਆਂਗਾ। ਟਟੀਰੀ ਬੋਲੀ ਹੇ ਪਤਿ! ਜਿਸ ਸਮੁੰਦ੍ਰ ਵਿਖੇ ਨੌਂਸੈ ਨੜਿੱਨਵੇ ਨਦੀਆਂ ਅਤੇ ਗੰਗਾ ਪ੍ਰਵੇਸ ਕਰਦੀ ਹੈ ਉਸ ਸਮੁੰਦ੍ਰ ਨੂੰ ਇਸ ਛੋਟੀ ਜੇਹੀ ਚੁੰਜ ਨਾਲ ਕਿਸ ਤਰਾਂ ਸੁਕਾ ਸਕੇਂਂਗਾ ਇਸ ਬਾਤ ਉਪਰਨਿਸਚਾਨਹੀਂ ਟਿਕਦਾ। ਟਟੀਰਾ ਬੋਲਿਆ ਹੇ ਪਿਆਰੀ! ਸੁਨ ਸੋਰਠਾ॥ ਲੱਛ ਮੂਲ ਉਤਸਾਹ, ਮਮ ਚੰਚੂ ਸਮ ਲੋਸਟ ਲਖ ॥

ਕਿਉਂਂ ਨ ਸਮੁੰਦ੍ਰ ਸੁਕਾਹਿ,ਰਾਤ ਦਿਵਸ ਬਹੁਤੇ ਲਗੇ॥੩੬੯ ਦੋਹਰਾ॥ ਜਬ ਲਗ ਉਦਮ ਨਾ ਕੀਆ ਦੁਰਲਭ ਹੈ ਪਰ ਭਾਗ॥

ਤੁਲਾ ਰਾਸ ਮੇਂ ਸੂਰ ਪਿਖ ਮੇਘ ਜਾਤ ਹੈਂ ਭਾਗ॥ ੩੭੦॥

ਟਟੀਰੀ ਬੋਲੀ ਹੈ ਪਤਿ!ਜੇਕਰ ਤੂੰ ਸਮੁੰਦ੍ਰ ਨਾਲ ਯੁਧ ਕੀਤਾ ਚਾਹੁੰਦਾ ਹੈਂ ਤਾਂ ਹੋਰ ਸਾਰੇ ਪੰਛੀਆਂ ਨੂੰ ਬੁਲਾ ਕੇ ਉਨ੍ਹਾਂਦੇਨਾਲ ਰਲਕੇ ਕਰ॥ ਕਿਹਾ ਹੈ:- ਦੋਹਰਾ॥ ਅਲਪਨ ਕਾ ਸਮੁਦਾਇ ਜੋ ਸੋ ਨਹ ਜੀਤਾ ਜਾਇ॥

ਘਾਸ ਮੇਲ ਰੱਜੂ ਕੀਏ ਹਸਤੀ ਲੇਤ ਬੰਧਾਇ ॥ ੩੭੧॥ ਤਥਾ-ਦੋਹਰਾ॥ ਮਾਖੀ ਦਾਦਰ ਚਿੜਾ ਮਿਲ ਅਕਰ ਚਕੀਰਾ ਜਾਨ॥