ਪੰਨਾ:ਪੰਚ ਤੰਤ੍ਰ.pdf/95

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਹਿਲਾ ਤੰਤ੍ਰ

੮੭

ਮਦ ਮਾਤਾ ਕੁੰਜਰ ਹਨਾ ਜੂਥ ਅਹੇ ਬਲਵਾਨ॥੩੭੨॥

ਟਟੀਹਾ ਬੋਲਿਆ ਇਹ ਬਾਤ ਕਿਸ ਤਰਾਂ ਹੈ। ਟਟੀਰੀ ਬੋਲੀ ਸੁਨ:-

੧੫ ਕਥਾ!! ਕਿਸੇ ਬਨ ਵਿਖੇ ਤਮਾਲ ਬ੍ਰਿਛ ਉਪਰ ਚਿੜੀ ਅਤੇ ਚਿੜਾ ਦੋਵੇਂ ਰਹਿੰਦੇ ਸੇ ਸਮਾ ਪਾਕੇ ਉਨਾਂ ਦੇ ਘਰ ਸੰਤਾਨ ਹੋਈ ਇਕ ਦਿਨ ਕੋਈ ਹਾਥੀ ਮੱਤਾ ਹੋਯਾ ਛਾਯਾ ਦੇ ਲਈ ਉਸ ਦੇ ਹੇਠ ਆ ਖਲੋਤਾ ਅਰ ਉਸ ਹਾਥੀ ਨੇ ਮਸਤੀ ਨਾਲ ਉਸ ਬ੍ਰਿਛ ਦੀ ਓਹ ਸਾਖਾ ਜਿਸ ਉਪਰ ਚਿੜੇ ਦਾ ਆਲ੍ਹਨਾ ਸਾ ਤੋੜ ਸਿੱਟੀ, ਉਸ ਵਾਹਨ ਦੇ ਟੁਟਨ ਕਰਕੇ ਓਹ ਅੰਡੇ ਬੀ ਫਿਸ ਗਏ ਪਰ ਚਿੜੀ ਅਤੇ ਚਿੜਾ। ਪ੍ਰਾਲਬਧ ਕਰਕੇ ਬਚ ਗਏ ਅਤੇ ਅੰਡਿਆਂ ਦੇ ਦੂਰ ਹੋਨ ਕਰਕੇ ਓਹ ਦੋਵੇਂ ਬੜਾ ਵਿਰਲਾਪ ਕਰਨ ਲਗੇ ਉਨ੍ਹਾਂ ਦੇ ਹੋਣੇ ਨੂੰ ਸੁਨਕੇ ਚਕੀਰਾ ਨਾਮ ਪੰਛੀ ਜੋ ਉਨ੍ਹਾਂ ਦਾ ਵਡਾ ਪ੍ਰੇਮੀ ਸਾ ਆਕੇ ਬੋਲਿਆ ਹੇ ਚਿੜੀ ਬ੍ਰਿਥਾ ਵਿਰਲਾਪ ਕੀਤਿਆਂ ਕੀ ਹੁੰਦਾ ਹੈ। ਕਿਹਾ ਹੈ:-

ਦੋਹਰਾ॥ ਵਸਤ ਨਾਸ ਅਰ ਮਰੇ ਕੋ ਪੂਠ ਬੀਤੀ ਜੋ ਬਾਤ॥

ਮੁਰਖ ਸੋਚਤ ਹੈਂ ਇਨੇਂ ਪੰਡਿਤ ਨਹਿ ਪਛਤਾਤ॥੩੭੩।।

ਪੁਨਾ-ਜੀਵਨ ਸੋਚਨ ਜੋਗ ਹੈ ਮੂਢ ਜੋ ਕਰ ਹੈ ਸੋਚ॥

ਏਕ ਸੋਚ ਪੁਨ ਦੇਹ ਦੁਖ ਲਹਿਤ ਵਹੀ ਨਰ ਪੋਚ॥੩੭੪॥

ਪੁਨ:-ਕਫ ਆਂਸੁ ਬਾਧਵ ਤਜੇ ਤਾਕੋ ਖਾਵਤ ਪ੍ਰੇਤ।

ਸਮਝ ਯਹੀ ਮਤ ਰੋਵੀਏ ਕਰੋ ਕ੍ਰਿਯਾ ਜੋ ਹੇਤ॥ ੩੭੫॥

ਇਸ ਬਾਤ ਨੂੰ ਸੁਨਕੇ ਚਿੜਾ ਬੋਲਿਆ ਜੋ ਤੂੰ ਆਖਿਆ ਹੈ ਸੋ ਠੀਕ, ਪਰ ਇਸ ਦੁਸ਼ਟ ਹਾਥੀ ਨੇ ਮਸਤੀ ਵਿਖੇ ਆ ਕੇ ਮੇਰੇ ਅੰਡੇ ਤੋੜੇ ਹਨ ਜੇਕਰ ਤੂੰ ਮੇਰਾ ਪਰਮ ਮਿਤ੍ਰ ਹੈ ਤਾਂ ਇਸ ਨੀਚ ਹਾਥੀ ਦੇ ਮਰਨ ਦਾ ਕੋਈ ਉਪਾ ਸੋਚ ਜੋ ਇਸ ਦੇ ਮੋਯਾਂ ਮੇਰਾ ਦੁੱਖ ਹਟੇਗਾ | ਕਿਹਾ ਹੈ:-

ਦੋਹਰਾ।। ਸੰਕਟ ਮੇਂ ਹਾਸੀ ਕਰੀ ਜਿਸ ਨਾ ਅਪਕਾਰ।।

ਤਿਨ ਸੇ ਪਲਟਾ ਨਾ ਲੀਆ ਨਹ ਜਨਮਾ ਸੋ ਯਾਰ॥੩੭੬॥

ਚਕੀਰਾ ਬੋਲਿਆ ਤੂੰ ਸੱਚ ਕਹਿੰਦਾ ਹੈ ਕਿਹਾ ਹੈ:-

ਦੋਹਰਾ॥ ਅਵਰ ਜਾਤ ਮੇਂ ਉਪਜਿਆ ਦੁਖ ਮੇਂ ਰਹੇ ਜੋ ਸਾਥ॥

ਸੋਈ ਮਿਤ੍ਰ ਹੈ ਜਗਤ ਮੇਂ ਧਨ ਕੇ ਸਬ ਪ੍ਰਿਯਨਾਥ॥੩੭੭)

ਤਥਾ-ਮਿਤ੍ਰ ਸੋਈ ਦੁਖ ਮੇਂ ਰਹੇ ਪੂਤ ਸੋਈ ਕਰ ਸੇਵ॥