੯੦
ਪੰਚ ਤੰਤ੍ਰ
ਤਥਾ ਅਰਛਕ ਪਾਪ ਕਾ ਛਠਾ ਭਾਗ ਲੇ ਦ੍ਰਾਗ॥(੩੮੭॥
ਪ੍ਰਜਾ ਦੁੱਖ ਸੰਤਾਪ ਤੇ ਉਠੇ ਜੁ ਤੀਛਨ ਜ੍ਵਾਲ॥
ਰਾਜਾ ਕੀ ਸ੍ਰੀ ਪ੍ਰਾਨ ਕੁਲ ਨਾਸ ਕਰੇ ਤਤਕਾਲ॥੩੮੮॥
ਰਾਜਾ ਖੰਧੁ ਅਬੰਧ ਕਾ ਅਰ ਅੰਧੇ ਕਾ ਨੈਨ॥
ਰਾਜਾ ਸਬ ਕਾ ਮਾਤ ਪਿਤ ਨੀਤਿ ਪੁਕਾਰਤ ਐਨ॥੩੮੯॥
ਫਲ ਇਛੂ ਮਾਲੀ ਨ੍ਰਿਪਤਿ ਦਾਨ ਮਾਨ ਜਲ ਸਾਥ॥
ਯਤਨ ਸਹਿਤ ਪਾਲਨ ਕਰੇ ਪੋਦੇ ਪ੍ਰਜਾ ਅਨਾਥ॥੩੯੦॥
ਜੈਸੇ ਅੰਕੁਰ ਯਤਨ ਸੇ ਜੋ ਪਾਲਤ ਹੈ ਤਾਸ॥
ਸਮਾ ਪਾਇ ਫਲ ਦੇਤ ਹੈਂ ਤਿਮ ਲੋਗਨ ਕੀ ਆਸ॥੩੯੧॥
ਹਯ ਗਜ ਸ੍ਯੰਦਨ ਰਤਨ ਗ੍ਰਿਹ ਕੰਚਨ ਵਸਤ੍ਰ ਅਨੇਕ॥
ਸਬ ਕੁਛ ਰਾਜਾ ਪ੍ਰਜਾ ਸੇ ਗ੍ਰਹਨ ਕਰਤ ਸਬਿਬੇਕ ੩੯੨॥
ਇਸ ਬਾਤ ਨੂੰ ਸੁਨਕੇ ਗਰੁੜ ਨੂੰ ਬੜਾ ਕ੍ਰੋਧ ਉਪਜਿਆ ਅਰ ਸੋਚਨ ਲਗਾ ਜੋ ਇਨ੍ਹਾਂ ਪੰਛੀਆਂ ਨੇ ਠੀਕ ਆਖਿਆ ਹੈ ਇਸ ਲਈ ਮੈਂ ਚਲਕੇ ਸਮੁਦ੍ਰ ਨੂੰ ਸੁਕਾਵਾਂ ਗਰੁੜ ਦੇ ਇਤਨੇ ਸੋਚਦਿਆਂ ਹੀ ਭਗਵਾਨ ਦਾ ਦੂਤ ਆ ਕੇ ਬੋਲਿਆ ਹੈ ਗਰੁੜ! ਦੇਵਤਿਆਂ ਦੇ ਕਾਰਜ ਲਈ ਸ੍ਰੀ ਨਾਰਾਇਨ ਜੀ ਨੇ ਅਮਰਾਪੁਰੀ ਨੂੰ ਜਾਣਾ ਹੈ ਤੂੰ ਛੇਤੀ ਚਲ, ਇਸ ਬਚਨ ਨੂੰ ਸੁਨਕੇ ਗਰੁੜ ਬੋਲਿਆ ਹੇ ਦੂਤ ਤੂੰ ਜਾ ਕੇ ਮਹਾਰਾਜ ਅਗੇ ਪ੍ਰਨਾਮ ਕਰਕੇ ਆਖ ਜੋ ਮੇਰੇ ਖੋਟੇ ਨੌਕਰ ਨਾਲ ਆਪ ਦਾ ਕੁਝ ਕੰਮ ਨਹੀਂ ਇਸ ਲਈ ਕਿਸੇ ਹੋਰ ਨੂੰ ਮੇਰੀ ਜਗਾ ਰਖ ਲੌ॥ ਕਿਹਾ ਹੈ:-
ਦੋਹਰਾ॥ ਜੋ ਨ ਲਖੇ ਗੁਨ ਦਾਸ ਕਾ ਮਤ ਕਰ ਤਾਂਕੀ ਸੇਵ॥
ਜਿਮਿ ਉਪਰ ਮੇਂ ਹਲ ਚਲੇ ਕਛੁ ਨ ਮਿਲਤ ਹੈਮੇਵ॥੩੯੩॥
ਇਸ ਬਾਤ ਨੂੰ ਸੁਨਕੇ ਦੂਤ ਬੋਲਿਆ ਹੇ ਗਰੁੜ! ਤੂੰ ਤਾਂ ਕਦੇ ਬੀ ਭਗਵਾਨ ਨੂੰ ਇਸ ਪ੍ਰਕਾਰ ਜਵਾਬ ਨਹੀਂ ਦਿਤਾ ਭਲਾ ਤੂੰ ਏਹ ਤਾਂ ਦਸ ਜੋ ਭਗਵਾਨ ਨੇ ਤੇਰਾ ਕੇ ਨਿਰਾਦਰ ਕੀਤਾ ਹੈ॥ ਗਰੁੜ ਬੋਲਿਆ ਭਗਵਾਨ ਦੇ ਆਸਰੇ ਸਮੁੰਦ੍ਰ ਨੇ ਇਸ ਟਟੀਰੇ ਦੇ ਅੰਡੇ ਨਾਸ ਕਰ ਦਿੱਤੇ ਹਨ ਸੋ ਜੇਕਰ ਉਸਨੂੰ ਮਹਾਰਾਜ ਦੰਡ ਨ ਦੇਨਗੇ ਤਾਂ ਮੈਂ ਭਗਵਾਨ ਦੀ ਨੌਕਰੀ ਨਹੀਂ ਕਰਨੀ ਮੇਰੀ ਇਹ ਬਾਤ ਜਾਕੇ ਨਾਰਾਇਨ ਨੂੰ ਆਖ ਦੇਹ। ਦੂਤ ਨੇ ਜਾਕੇ ਸਾਰਾ ਬ੍ਰਿਤਾਂਤ ਨਾਰਾਇਨ