ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਕੈਦਾ - ਚਰਨ ਪੁਆਧੀ.pdf/14

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹਾਰਾ

ਹਾਹਾ - ਹਾਰਾ ਚੁੱਲੇ ਕੋਲ਼।
ਥੱਲਿਓਂ ਤਾਹਾਂ ਤੱਕ ਜੋ ਗੋਲ਼।

ਬਣਿਆ ਹੈ ਇਹ ਗਾਰੇ ਨਾਲ਼।
ਰੱਖੀ ਇਸ ਵਿਚ ਪਾਥੀ ਬਾਲ਼।

ਦੁੱਧ-ਦਧੌੜੀ ਦੁੱਧ ਨਾਲ ਡੱਕੋ-ਡੁੱਕ।
ਕੜ੍ਹਦੀ ਰਹਿੰਦੀ ਆਥਣ ਤੱਕ।

ਖੱਟੀ ਲੱਸੀ ਦਾ ਹੈ ਲਗਦਾ ਜਾਗ।
ਤੜਕੇ ਘਰ ਨੂੰ ਲਗਦੇ ਭਾਗ।

ਪੰਜਾਬੀ ਕੈਦਾ - 12