ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਕੈਦਾ - ਚਰਨ ਪੁਆਧੀ.pdf/16

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਖੁਰਲੀ

ਖੱਖਾ- ਖੁਰਲੀ ਵਾੜੇ ਵਿੱਚ।
ਡੰਗਰਾਂ ਦੇ ਗਲਿਆਰੇ ਵਿੱਚ।

ਸਾਫ-ਸਫ਼ਾਈ ਸੌਖੀ ਕਰ।
ਮਿੱਟੀ ਘੱਟੇ ਦਾ ਨਾ ਡਰ।

ਵਿੱਚ ਏਸਦੇ ਪੈਂਦੇ ਕੱਖ।
ਤੂੜੀ ਵੰਡ-ਵੜੇਵੇਂ ਰੱਖ।

ਬਾਹਰ ਗਿਰੇ ਨਾ ਕੋਈ ਤਿਣਕਾ।
ਪਸ਼ੂ ਜੁਗਾਲੀ ਕਰਦੇ ਖਾ।

ਪੰਜਾਬੀ ਕੈਦਾ- 14