ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਕੈਦਾ - ਚਰਨ ਪੁਆਧੀ.pdf/38

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਭੇਲੀ

ਭੱਬਾ- ਭੇਲੀ ਗੁੜ ਦੀ ਹੈ।
ਜੇ ਰੋੜ੍ਹੋ ਤਾਂ ਰੁੜ੍ਹਦੀ ਹੈ।

ਸ਼ਕਲ ਏਸਦੀ ਚੱਕੇ ਦੀ।
ਹੈ ਪੰਸੇਰੀ ਪੱਕੇ ਦੀ ।

ਗੰਨਾ ਰਸ 'ਚੋਂ ਬਣਦੀ ਹੈ।
ਆਠੀ ਪੂਰੇ ਮਣ ਦੀ ਹੈ।

ਭੈਣ ਹੈ ਪਥਨੇ ਪੇਸੀ ਦੀ।
ਜਾਂ ਸੱਕਰ ਗੁੜ ਦੇਸੀ ਦੀ।

ਪੰਜਾਬੀ ਕੈਦਾ- 36