ਪੰਨਾ:ਪੰਜਾਬੀ ਕੈਦਾ - ਚਰਨ ਪੁਆਧੀ.pdf/40

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਯੱਕਾ

ਯਈਆ- ਯੱਕਾ ਸਰਜੇ ਦਾ।
ਹੈਗਾ ਵਧੀਆ ਦਰਜੇ ਦਾ।

ਘੋੜਾ ਅੱਗੇ ਜੁੜਦਾ ਹੈ।
ਜਿੱਧਰ ਮੋੜੋ ਮੁੜਦਾ ਹੈ।

ਬੱਸ ਅੱਡੇ 'ਤੇ ਖੜ੍ਹਦਾ ਹੈ।
ਜਾਂਦਾ ਵਾਟਾਂ ਵੱਢਦਾ ਹੈ।

ਸਿਆਣੇ ਬੱਚੇ ਚੜ੍ਹਦੇ ਨੇ।
ਵਧੀਆ ਵਧੀਆ ਪੜ੍ਹਦੇ ਨੇ।

ਪੰਜਾਬੀ ਕੈਦਾ- 38