ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਕੈਦਾ - ਚਰਨ ਪੁਆਧੀ.pdf/44

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ੜਾੜਾ

ੜਾੜਾ-ੜੰਭਦੀ ਮੱਝ ਉੱਐਂਅ।
ਓ ਪਾਲ਼ੀ! ਨਹੀਂ ਚੋਣਾ ਤੈਂ?

ਤੜਕੇ ਦਾ ਕਿੱਥੇ ਟਿਕਿਐਂ?
ਪੱਠੇ ਪਾਉਂਦਾ ਮਸਤ ਰਿਹੈਂ।

ਪੁੱਛੀ ਨਾ ਤੂੰ ਬੋਤੀ ਗੈਂ।
ਕਰਦੇ ਜੋ ਕੜਬੈਂਅ ਕੜਬੈਂਅ।

ਕਰਕੇ ਮੇਰੀ ਸੇਵਾ ਹੈਂਅ?
ਕੀ ਗੱਲ ਮੈਨੂੰ ਭੁੱਲ ਗਿਐਂ।

ਉੱਐਂ-ਉੱਐਂ, ਉੱਐਂ-ਉੱਐਂ।

ਪੰਜਾਬੀ ਕੈਦਾ- 42